ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

Justice Kuldeep Singh, Dal Khalsa co-founder Bhai Gajinder Singh, and immortal martyr Bhai Gurdev Singh Debu

ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਤਿੰਨ ਅਹਿਮ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ।

ਕਰਤਾਰਪੁਰ ਲਾਂਘਾ, ਵਾਹਗਾ ਵਪਾਰ ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮੁੱਦੇ ’ਤੇ ਦਲ ਖ਼ਾਲਸਾ ਵੱਲੋਂ ਅਮਰੀਕਾ ਨੂੰ ਅਪੀਲ

Dal Khalsa seeks US support on re-opening of Kartarpur Corridor, Trade through Wagah and rising hate crimes against Sikhs

ਦਲ ਖ਼ਾਲਸਾ ਨੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ, ਅਟਾਰੀ-ਵਾਹਗਾ ਰਾਹੀਂ ਵਪਾਰ ਬਹਾਲ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਸਿਆਸੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਕੂਟਨੀਤਕ ਸਹਿਯੋਗ ਦੀ ਮੰਗ ਕੀਤੀ ਹੈ।

ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ: ਦਲ ਖਾਲਸਾ

ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ। 

ਸਿੱਖ ਸੰਘਰਸ਼ ਤੋਂ ਲੈ ਕੇ ਦੀਪ ਸਿੱਧੂ ਦੇ ਮਾਮਲੇ ਤੱਕ ਪੰਥਕ ਸਖਸ਼ੀਅਤਾਂ ‘ਤੇ ਹੁਣ ਸਵਾਲ ਕਿਉਂ ਚੁੱਕੇ ਜਾ ਰਹੇ ਹਨ?

Talk with Bhai Parmjeet Singh Gazi

ਪੱਤਰਕਾਰ ਮਨਦੀਪ ਸਿੰਘ ਨਾਲ ਆਪਣੀ ਇਸ ਖਾਸ ਗੱਲਬਾਤ ਵਿੱਚ, ‘ਸਿੱਖ ਸਿਆਸਤ’ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਹੈ ਕਿ ਸਿੱਖਾਂ ਦੇ ਵਿਆਪਕ ਹਿੱਸਿਆਂ ਨੂੰ ਖਾਲਸਾ ਪੰਥ ਦੇ ਸਾਂਝੇ ਫੈਸਲੇ ਲੈਣ ਅਤੇ ਸੰਸਥਾਗਤ ਅਗਵਾਈ ਦੀਆਂ ਇਤਿਹਾਸਕ ਰਵਾਇਤਾਂ ਨੂੰ ਸੁਰਜੀਤ ਕਰਨ ‘ਤੇ ਸਹਿਮਤੀ ਬਣਾਉਣ ਦੀ ਲੋੜ ਹੈ। ਉਹ ਇੱਕ ਭਵਿੱਖਮੁਖੀ ਸਿਆਸੀ ਦਸਤਾਵੇਜ਼ ਦੀ ਲੋੜ ‘ਤੇ ਵੀ ਜ਼ੋਰ ਦਿੰਦੇ ਹਨ, ਜੋ ਇਸ ਵੱਧ ਰਹੇ ਅਨਿਸ਼ਚਿਤ ਭੂ-ਰਾਜਨੀਤਿਕ ਮਾਹੌਲ ਵਿੱਚ ਸਿੱਖਾਂ ਦੇ ਸਿਆਸੀ ਸਵੈ-ਨਿਰਣੇ (political self-determination) ਦੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਜਬੂਤੀ ਨਾਲ ਜਾਰੀ ਰੱਖਿਆ ਜਾ ਸਕੇ।

ਦਲ ਖ਼ਾਲਸਾ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਦਾ ਮਾਹੌਲ ਨਾ ਵਿਗਾੜਨ ਦੀ ਚੇਤਾਵਨੀ

Dal Khalsa Moga Samagam 20260221

ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।

ਦਲ ਖਾਲਸਾ ਦਫ਼ਤਰ ਵਿਖੇ ਦੀਪ ਸਿੱਧੂ ਨਾਲ ਹੋਈ ਮੀਟਿੰਗ ਦੌਰਾਨ ਕੀ ਵਾਪਰਿਆ ਸੀ? | ਕੰਵਰਪਾਲ ਸਿੰਘ ਨੇ ਕੀਤਾ ਖੁਲਾਸਾ

Interview with Bhai Kanwarpal Singh

ਪੱਤਰਕਾਰ ਮਨਦੀਪ ਸਿੰਘ ਨੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਜੋ ਇਸ “ਹਮਲੇ ਦੇ ਪ੍ਰਚਾਰ” ਪਿੱਛੇ ਲੁਕੇ ਤੱਥਾਂ ਨੂੰ ਸਾਹਮਣੇ ਲਿਆਂਦਾ ਜਾ ਸਕੇ।

ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘਾ ਗਠਜੋੜ ਗੰਭੀਰ ਚੁਣੌਤੀ – ਦਲ ਖ਼ਾਲਸਾ

Harpal Singh Cheema and Kanwar Pal Singh

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ  ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ ਅਤੇ ਡੇਰਾ ਬਿਆਸ ਮੁਖੀ ਦੀ ਜ਼ਮਾਨਤ ਤੋਂ ਇੱਕ ਘੰਟਾ ਪਹਿਲਾਂ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕਰਨੀ, ਕੋਈ ਇਤਫ਼ਾਕ ਨਹੀਂ ਸਗੋਂ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਦਰਸਾਉਂਦੀ ਹੈ ਕਿ ਪਰਦੇ ਪਿੱਛੇ ਬਹੁਤ ਕੁਝ ਪੱਕ ਰਿਹਾ ਹੈ। 

ਚਾਰ ਸੰਘਰਸ਼ੀ ਸਿੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ’ਤੇ ਅਹਿਮ ਐਲਾਨ ਕੀਤੇ

ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੀ 40ਵੀਂ ਯਾਦ ਸਾਂਝੇ ਤੌਰ ’ਤੇ ਮਨਾਈ ਗਈ। ਇਸ ਮੌਕੇ 26 ਜਨਵਰੀ 2026 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨਜ਼ਦੀਕ ਇੱਕ ਸਾਂਝਾ ਸਮਾਗਮ ਕੀਤਾ ਗਿਆ।

ਝੂਠੇ ਮੁਕਾਬਲੇ ਅਤੇ ਪਰਵਾਸੀਆਂ ਦੇ ਮਸਲੇ ‘ਤੇ ਦਲ ਖਾਲਸਾ ਨੇ ਸੱਦਿਆ ਪੰਜਾਬ ਸਮੇਲਨ 2025

dal khalsa leaders at press confrence in jalandhar 1

ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ, ਪਾਣੀ ਦੀ ਹਥਿਆਰ ਵਜੋਂ ਵਰਤੋਂ, ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ ਖ਼ਾਲਸਾ ਨੇ ਪੰਜਾਬ ਸੰਮੇਲਨ 2025 ਦੇ ਸਿਰਲੇਖ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਚੋਣਵੇਂ ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦਾ ਐਤਵਾਰ 21 ਸਤੰਬਰ ਨੂੰ ਜਲੰਧਰ ਵਿਖੇ ਇਕੱਠ ਸੱਦਿਆ ਹੈ।

ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ: ਦਲ ਖਾਲਸਾ

Ghallughara Yadgari March on June 5 and Amritsar Bandh on 6 Dal Khalsa 1

ਦਰਬਾਰ ਸਾਹਿਬ ਹਮਲੇ ਦੀ 41ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।