ਮੋਗਾ, ਪੰਜਾਬ — ੧੯੨੧ ਦੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਦਲ ਖ਼ਾਲਸਾ ਵੱਲੋਂ ਮੋਗਾ ਵਿਖੇ ਇੱਕ ਪੰਥਕ ਇਕੱਠ ਕੀਤਾ ਗਿਆ, ਜਿਸ ਵਿੱਚ ਪੰਜਾਬ ਨੂੰ ਅਸਥਿਰ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ।

Dal Khalsa Moga Samagam 20260221
ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼

ਸਮਾਗਮ ਦੌਰਾਨ, ਸਿੱਖ ਆਗੂਆਂ ਨੇ ਭਾਰਤੀ ਸੁਰੱਖਿਆ ਤੰਤਰ ‘ਤੇ ਦੋਹਰੀ ਰਣਨੀਤੀ ਅਪਣਾਉਣ ਦਾ ਦੋਸ਼ ਲਾਇਆ: ਵਿਦੇਸ਼ਾਂ ਵਿੱਚ ਆਜ਼ਾਦੀ ਪੱਖੀ ਸਿੱਖ ਆਗੂਆਂ ਵਿਰੁੱਧ “ਕੌਮਾਂਤਰੀ ਜਬਰ” ਦੀ ਸਾਜ਼ਿਸ਼ ਰਚਣਾ ਅਤੇ ਪੰਜਾਬ ਦੇ ਅੰਦਰ ਨੌਜਵਾਨਾਂ ਵਿਰੁੱਧ ਝੂਠੇ ਮੁਕਾਬਲਿਆਂ ਅਤੇ ਡਰਾਉਣ-ਧਮਕਾਉਣ ਵਰਗੇ ਗੈਰ-ਕਾਨੂੰਨੀ ਤਰੀਕਿਆਂ ਦੀ ਵਰਤੋਂ ਕਰਨਾ।

ਕੌਮਾਂਤਰੀ ਸਾਜ਼ਿਸ਼ਾਂ ਅਤੇ ਜਵਾਬਦੇਹੀ ਦੀ ਮੰਗ

ਇਸ ਇਕੱਠ ਵਿੱਚ ਆਲਮੀ ਪੱਧਰ ‘ਤੇ ਭਾਰਤ ਦੀਆਂ ਕਥਿਤ ਕਾਰਵਾਈਆਂ, ਖਾਸ ਕਰਕੇ ਉੱਤਰੀ ਅਮਰੀਕਾ ਵਿੱਚ ਹਾਲ ਹੀ ਦੇ ਕਾਨੂੰਨੀ ਘਟਨਾਕ੍ਰਮ ਦੇ ਮੱਦੇਨਜ਼ਰ ਗੰਭੀਰ ਚਿੰਤਾਵਾਂ ਉਜਾਗਰ ਕੀਤੀਆਂ ਗਈਆਂ। ਦਲ ਖ਼ਾਲਸਾ ਦੇ ਆਗੂ ਅਤੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਲਈ ‘ਕਿਰਾਏ ‘ਤੇ ਕਤਲ’ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਅਮਰੀਕਾ ਦੀ ਸੰਘੀ ਅਦਾਲਤ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਵੱਲੋਂ ਹਾਲ ਹੀ ਵਿੱਚ ਆਪਣਾ ਦੋਸ਼ ਕਬੂਲਣ ਵੱਲ ਇਸ਼ਾਰਾ ਕੀਤਾ।

Bhai Kanwar Singh Dal Khalsa
ਭਾਈ ਕੰਵਰਪਾਲ ਸਿੰਘ

ਜਥੇਬੰਦੀ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀਆਂ ਵਿਰੁੱਧ ਚੱਲ ਰਹੇ ਮੁਕੱਦਮੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਨੂੰ ਸੰਭਾਵੀ ਤੌਰ ‘ਤੇ ਰੋਕਣ ਦੇ ਹਾਲੀਆ ਕਦਮ ਦੀ ਵੀ ਸਖ਼ਤ ਆਲੋਚਨਾ ਕੀਤੀ। ਦਲ ਖ਼ਾਲਸਾ ਦੀ ਲੀਡਰਸ਼ਿਪ ਨੇ ਇਸਨੂੰ ਭਾਰਤ ਸਰਕਾਰ ਨੂੰ ਖੁਸ਼ ਕਰਨ ਲਈ “ਬੰਦ ਕਮਰਾ” (ਗੁਪਤ) ਸੁਣਵਾਈ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਕੌਮਾਂਤਰੀ ਵਪਾਰਕ ਸਬੰਧਾਂ ਲਈ ਸੱਚਾਈ ਦੀ ਬਲੀ ਦੇਣਾ ਇਨਸਾਫ਼ ਦਾ ਘਾਣ ਕਰਦਾ ਹੈ ਅਤੇ ਦੋਸ਼ੀਆਂ ਨੂੰ ਬਚਾਉਂਦਾ ਹੈ।

ਮਾਰਚ ਦੇ ਪਹਿਲੇ ਹਫ਼ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਗਾ ਦੌਰੇ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ, ਕੰਵਰਪਾਲ ਸਿੰਘ ਨੇ ਜਨਤਕ ਤੌਰ ‘ਤੇ ਮੰਗ ਕੀਤੀ ਕਿ ਸ਼ਾਹ “ਸਥਿਤੀ ਸਪੱਸ਼ਟ ਕਰਨ” ਅਤੇ ਸਿੱਖ ਕੌਮ ਵੱਲੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਦੇਣ:

ਸਿੰਘ ਨੇ ਅੱਗੇ ਇਹ ਵੀ ਖ਼ਦਸ਼ਾ ਪ੍ਰਗਟਾਇਆ ਕਿ ਏਜੰਸੀਆਂ ਗੈਂਗਵਾਰ ਦੀ ਆੜ ਵਿੱਚ ਆਜ਼ਾਦੀ ਪੱਖੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਲਈ ਗੈਂਗਸਟਰਾਂ ਅਤੇ ਅਪਰਾਧਿਕ ਗਰੋਹਾਂ ਦੀ ਵਰਤੋਂ ਕਰ ਸਕਦੀਆਂ ਹਨ।

ਸੂਬਾਈ ਪੱਧਰ ਦੀਆਂ ਚਿੰਤਾਵਾਂ: ਮੁਕਾਬਲੇ ਅਤੇ “ਪੁਲਿਸ ਰਾਜ” ਦੇ ਦੋਸ਼

ਘਰੇਲੂ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ, ਬੁਲਾਰਿਆਂ ਨੇ ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੋਏ ੩੪ ਗੈਰ-ਨਿਆਇਕ ਪੁਲਿਸ ਮੁਕਾਬਲਿਆਂ ਦੀਆਂ ਰਿਪੋਰਟਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ।

ਸਮਾਗਮ ਵਿੱਚ ਆਗੂਆਂ ਨੇ ਕਿਹਾ, “ਭਾਵੇਂ ਪੁਲਿਸ ਮੁਕਾਬਲਿਆਂ ਦਾ ਨਿਸ਼ਾਨਾ ਬਦਨਾਮ ਗੈਂਗਸਟਰ ਜਾਂ ਨਸ਼ਾ ਤਸਕਰ ਸਨ, ਪਰ ਪੁਲਿਸ ਕਾਨੂੰਨ ਦੇ ਰਾਜ ਦੀ ਉਲੰਘਣਾ ਨਹੀਂ ਕਰ ਸਕਦੀ ਅਤੇ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਕ ਤਰੀਕੇ ਅਪਣਾਉਣ ਦਾ ਕੋਈ ਵਾਜਬ ਕਾਰਨ ਨਹੀਂ ਹੋ ਸਕਦਾ।”

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਵੀ ਇਨ੍ਹਾਂ ਵਿਚਾਰਾਂ ਦੀ ਹਮਾਇਤ ਕਰਦਿਆਂ ਪੰਜਾਬ ਨੂੰ “ਪੁਲਿਸ ਰਾਜ” ਕਰਾਰ ਦਿੱਤਾ। ਉਨ੍ਹਾਂ ਤਰਕ ਦਿੱਤਾ ਕਿ ਅੰਨ੍ਹੇਵਾਹ ਕਤਲਾਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਗਈਆਂ ਅਣਮਨੁੱਖੀ ਰੋਕਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਸਥਾਨਕ ਭਾਈਚਾਰਿਆਂ ਨੂੰ ਲੰਬੇ ਸਮੇਂ ਦਾ ਮਾਨਸਿਕ ਸੰਤਾਪ ਝੱਲਣਾ ਪੈ ਰਿਹਾ ਹੈ।

ਭਵਿੱਖ ਦੇ ਮਤੇ ਅਤੇ ਕਾਰਜ-ਸੱਦਾ

ਪੰਜਾਬ ਦੇ ਦਹਾਕਿਆਂ ਬੱਧੀ ਅਸਥਿਰਤਾ ਦੇ ਰਾਜਨੀਤਿਕ ਹੱਲ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਦਲ ਖ਼ਾਲਸਾ ਆਗੂ ਪਰਮਜੀਤ ਸਿੰਘ ਮੰਡ ਨੇ ਦਾਅਵਾ ਕੀਤਾ ਕਿ ਸਥਾਈ ਸ਼ਾਂਤੀ ਕੇਵਲ ਅਸਹਿਮਤੀ ਨੂੰ ਅਪਰਾਧ ਨਾ ਮੰਨਣ ਅਤੇ ਸਵੈ-ਨਿਰਣੇ ਦੇ ਅਧਿਕਾਰ ਸਮੇਤ ਹੋਰ ਹੱਕ ਦਿੱਤੇ ਜਾਣ ਨਾਲ ਹੀ ਕਾਇਮ ਹੋ ਸਕਦੀ ਹੈ।

Bhai Paramjit Singh Mand Dal Khalsa
ਪਰਮਜੀਤ ਸਿੰਘ ਮੰਡ

ਇਤਿਹਾਸਕ ਸੰਘਰਸ਼ਾਂ ਦਾ ਹਵਾਲਾ ਦਿੰਦਿਆਂ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਸਾਨੂੰ ਇਕਜੁੱਟ ਰਹਿਣ ਅਤੇ “ਤਾਨਾਸ਼ਾਹ ਹੁਕਮਰਾਨਾਂ” ਤੋਂ ਆਪਣੇ ਜਾਇਜ਼ ਹੱਕ ਵਾਪਸ ਲੈਣ ਲਈ ਲੜਨ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ।

ਇਕੱਠ ਦੀ ਸਮਾਪਤੀ ਕਰਦਿਆਂ, ਮੰਡ ਨੇ ਇੱਕ ਵੱਡਾ ਸੱਦਾ ਦਿੱਤਾ ਅਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ “ਪੰਜਾਬ ਦੇ ਲੋਕਾਂ ਦੀ ਪ੍ਰਭੂਸੱਤਾ ਲਈ ਸਾਡੀ ਆਵਾਜ਼ ਨੂੰ ਮੁੜ ਸੁਰਜੀਤ ਅਤੇ ਮਜ਼ਬੂਤ ਕਰਨ ਲਈ” ੨੯ ਅਪ੍ਰੈਲ, ੨੦੨੬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣ।

Comments

comments