ਪੰਜਾਬ ਵਿੱਚ ਨਸ਼ਿਆਂ ਤੇ ਪ੍ਰਵਾਸ ਦੇ ਮੁੱਦੇ ’ਤੇ 1 ਨਵੰਬਰ ਨੂੰ ਕਨਵੈਨਸ਼ਨ ਕਰੇਗਾ ਦਲ ਖ਼ਾਲਸਾ

ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਅਤੇ ਦੂਜੇ ਸੂਬਿਆਂ ਤੋਂ ਹੋ ਰਹੇ ਪ੍ਰਵਾਸ ਦੇ ਮੁੱਦੇ ’ਤੇ ਦਲ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਕਨਵੈਨਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ।
ਕਰਤਾਰਪੁਰ ਲਾਂਘਾ, ਵਾਹਗਾ ਵਪਾਰ ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮੁੱਦੇ ’ਤੇ ਦਲ ਖ਼ਾਲਸਾ ਵੱਲੋਂ ਅਮਰੀਕਾ ਨੂੰ ਅਪੀਲ

ਦਲ ਖ਼ਾਲਸਾ ਨੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ, ਅਟਾਰੀ-ਵਾਹਗਾ ਰਾਹੀਂ ਵਪਾਰ ਬਹਾਲ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਸਿਆਸੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਕੂਟਨੀਤਕ ਸਹਿਯੋਗ ਦੀ ਮੰਗ ਕੀਤੀ ਹੈ।
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਿੱਖ ਰਾਜ ਨੂੰ ਸਮਰਪਿਤ ਸ਼ੇਰੇ ਪੰਜਾਬ ਪੰਜਾਬੀ ਸਭਾ ਦਾ ਸਲਾਨਾ ਸਮਾਗਮ

ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਸਿੱਖ ਰਾਜ ਦੇ ਪੱਕੇ ਹਿਮਾਇਤੀ ਸਨ ਭਾਈ ਜਸਵੰਤ ਸਿੰਘ ਖਾਲੜਾ: ਪਰਮਜੀਤ ਸਿੰਘ ਮੰਡ (ਦਲ ਖਾਲਸਾ)

ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ 12 ਜੁਲਾਈ 2026 ਦੀ ਤਕਰੀਰ ਅੱਜ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿਚ ਉਹਨਾ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਪਰਦੇ ਲਗਾ ਕੇ ਫਿਲਮਾਂ ਵਿਖਾਉਣ ਦੇ ਰੁਝਾਣ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਮਰਯਾਦਾ ਦੀ ਉਲੰਘਣਾ ਹੈ।
ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ: ਦਲ ਖਾਲਸਾ

ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ।
ਖਾਲਿਸਤਾਨ ਦੇ ਨਵੇਂ ਜਾਰੀ ਹੋਏ ਨੀਤੀ ਦਸਤਾਵੇਜ ਵਿਚ ਪੰਜਾਬ ਦੇ ਸਾਂਝੇ ਭਾਈਚਾਰੇ ਨਾਲ ਕੀ ਇਕਰਾਰ ਕੀਤੇ ਗਏ ਹਨ?

ਖਾਲਿਸਤਾਨ ਦੀ ਸਿਰਜਣਾ ਦੀ ਲੋੜ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਸੀਂ ਐਸਾ ਮੁਲਕ ਬਣਾਉਣਾ ਚਾਹੁੰਦੇ ਹਾਂ ਜਿਸ ਵਿਚ ਗੁਰਮਤਿ ਦੀ ਵਿਸ਼ਵ ਦਰਿਸ਼ਟੀ ਦੇ ਅਨੁਸਾਰ ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਭਾਈਚਾਰਕ, ਰਾਜਸੀ, ਆਰਥਕ ਤੇ ਵਾਤਾਵਰਣਕ ਪਰਣਾਲੀਆਂ, ਬਣਤਰਾਂ ਤੇ ਅਮਲ ਵਿਕਸਤ ਹੋ ਸਕਣ ਤਾਂ ਕਿ ਹਰ ਮਨੁੱਖ ਤੇ ਮਨੁੱਖੀ ਸਮੂਹ ਆਪਣੇ ਸੰਪੂਰਨ ਵਿਗਾਸ ਨੂੰ ਮਾਣ ਸਕੇ। ਐਸਾ ਰਾਜ-ਪ੍ਰਬੰਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ “ਹਲੇਮੀ ਰਾਜ” ਦੇ ਸਿਧਾਂਤ ਅਨੁਸਾਰ ਬ੍ਰਹਿਮੰਡੀ ਏਕਤਾ ਤੇ ਇਕਸੁਰਤਾ ਨੂੰ ਸਾਕਾਰ ਕਰ ਸਕਣ ਦੇ ਸਮੱਰਥ ਹੋਵੇਗਾ।
ਸੰਘਰਸ਼ੀ ਸਿੱਖ ਜਥੇਬੰਦੀਆਂ ਨੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਤੇ ਸਾਂਝਾ ਨੀਤੀ ਦਸਤਾਵੇਜ ਜਾਰੀ ਕੀਤਾ

ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ ਕੀਤਾ ਗਿਆ।
ਸਰਬੱਤ ਖਾਲਸੇ ਦੇ 40 ਸਾਲ ਬਾਅਦ ਮੁੜ ਹੋਵੇਗਾ ਸੰਘਰਸ਼ੀ ਸਿੱਖਾਂ ਦਾ ਇਕੱਠ

ਚਾਰ ਸੰਘਰਸ਼ਮਈ ਜਥੇਬੰਦੀਆਂ ਵੱਲੋਂ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਉਪਰੰਤ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਨੂੰ ਦਰਸਾਉਂਦਾ ਨੀਤੀਗਤ ਦਸਤਾਵੇਜ਼ ਸਕੱਤਰੇਤ ਦੇ ਬਾਹਰ ਜਾਰੀ ਕੀਤਾ ਜਾਵੇਗਾ।
ਮਾਝਾ ਨੂੰ ਆਰਥਿਕ ਰਾਹਦਾਰੀ ਬਣਾਉਣ ਦੀ ਮੰਗ ਤੇ 28 ਮਾਰਚ ਨੂੰ ਅਟਾਰੀ-ਵਾਹਘਾ ‘ਤੇ “ਬਾਰਡਰ ਖੋਲ੍ਹੋ ਰੈਲੀ” ਦਾ ਐਲਾਨ

ਪੰਜਾਬ ਦੇ ਬਾਰਡਰ ਇਲਾਕਿਆਂ ਨੂੰ ਜੰਗ ਅਤੇ ਤਣਾਅ ਦੇ ਮੈਦਾਨਾਂ ਤੋਂ ਕੱਢ ਕੇ ਆਰਥਿਕ ਤਰੱਕੀ ਦੇ ਕੇਂਦਰ ਵਜੋਂ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ
ਦਲ ਖ਼ਾਲਸਾ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਦਾ ਮਾਹੌਲ ਨਾ ਵਿਗਾੜਨ ਦੀ ਚੇਤਾਵਨੀ

ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।
