ਨਿਖਿਲ ਗੁਪਤਾ ਦੇ ਇਕਬਾਲੀਆ ਨਾਲ ‘ਰਾਅ’ ਦੀ ਵੱਡੀ ਸਾਜਿਸ਼ ਬੇਪਰਦ ਹੋਈ: ਪੰਚ ਪ੍ਰਧਾਨੀ ਜਥਾ

Panch Pardhani Panthak Jatha

ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ ‘ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ ਭਾੜੇ ਦੇ ਕਾਤਲਾਂ ਰਾਹੀਂ ਨਿਸ਼ਾਨਾ ਬਣਾ ਸਕਦੀਆਂ ਹਨ। ਜਥੇ ਮੁਤਾਬਕ ਪੰਜਾਬ ਵਿੱਚ ਜਾਣਬੁੱਝ ਕੇ ਅਫਰਾ-ਤਫਰੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਦਲ ਖ਼ਾਲਸਾ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਦਾ ਮਾਹੌਲ ਨਾ ਵਿਗਾੜਨ ਦੀ ਚੇਤਾਵਨੀ

Dal Khalsa Moga Samagam 20260221

ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।

ਸਿੱਖ ਜਥੇਬੰਦੀਆਂ ਦੀ ਅਮਰੀਕੀ ਨਿਆਂ ਮਹਿਕਮੇ ਨੂੰ ਚਿੱਠੀ: ਹੁਣ ਵਿਕਾਸ ਯਾਦਵ ਤੇ ਹੋਰਨਾਂ ਦੀ ਹਵਾਲਗੀ ਲੈ ਕੇ ਅਮਰੀਕਾ ਚ ਮੁਕਦਮਾ ਚੱਲੇ

ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੇ ਇੱਕ ਸਾਂਝੇ ਮੰਚ ਨੇ ਅਮਰੀਕੀ ਧਰਤੀ ‘ਤੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਨਿਆਂ ਮਹਿਕਮੇ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਸਰਕਾਰੀ ਅਧਿਕਾਰੀ ਵਿਕਾਸ ਯਾਦਵ ਅਤੇ ਉਸਦੇ ਸਾਥੀ ਸਾਜਿਸ਼ਕਾਰਾਂ ਦੀ ਮੁਕੰਮਲ ਜਵਾਬਦੇਹੀ ਤੈਅ ਕਰਨ ਅਤੇ ਉਹਨਾਂ ਨੂੰ ਅਮਰੀਕੀ ਅਦਾਲਤ ਵਿੱਚ ਪੇਸ਼ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।