Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਜਥੇਬੰਦੀਆਂ ਦੀ ਅਮਰੀਕੀ ਨਿਆਂ ਮਹਿਕਮੇ ਨੂੰ ਚਿੱਠੀ: ਹੁਣ ਵਿਕਾਸ ਯਾਦਵ ਤੇ ਹੋਰਨਾਂ ਦੀ ਹਵਾਲਗੀ ਲੈ ਕੇ ਅਮਰੀਕਾ ਚ ਮੁਕਦਮਾ ਚੱਲੇ

ਸਿੱਖ ਜਥੇਬੰਦੀਆਂ ਦੀ ਅਮਰੀਕੀ ਨਿਆਂ ਮਹਿਕਮੇ ਨੂੰ ਚਿੱਠੀ: ਹੁਣ ਵਿਕਾਸ ਯਾਦਵ ਤੇ ਹੋਰਨਾਂ ਦੀ ਹਵਾਲਗੀ ਲੈ ਕੇ ਅਮਰੀਕਾ ਚ ਮੁਕਦਮਾ ਚੱਲੇ

ਵਾਸ਼ਿੰਗਟਨ, ਅਮਰੀਕਾ: ਅਮਰੀਕਾ ਦੀਆਂ ਤਿੰਨ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਇਕ ਚਿੱਠੀ ਲਿਖ ਕੇ ਅਮਰੀਕਾ ਵਿੱਚ ਸਾਹਮਣੇ ਆਈ ਸਿੱਖ ਆਗੂਆਂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਅਮਰੀਕੀ ਨਿਆਂ ਮਹਿਕਮੇ ਤੋਂ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਇਹ ਚਿੱਠੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕੀਨ ਸਿੱਖ ਕੌਕਸ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਲਿਖੀ ਗਈ ਹੈ। ਇਹ ਚਿੱਠੀ ਸਿੱਧੇ ਤੌਰ ‘ਤੇ ਅਮਰੀਕੀ ਨਿਆਂ ਢਾਂਚੇ ਦੇ ਉੱਚ ਅਧਿਕਾਰੀਆਂ, ਅਟਾਰਨੀ ਜਨਰਲ ਪੈਮ ਬੌਂਡੀ ਅਤੇ ਉੱਪ ਅਟਾਰਨੀ ਜਨਰਲ ਟੌਡ ਬਲਾਂਚ ਨੂੰ ਭੇਜੀ ਗਈ ਹੈ।

ਕਤਲ ਦੀ ਸਾਜ਼ਿਸ਼ ਨਾਕਾਮ ਕਰਨ ਲਈ ਧੰਨਵਾਦ ਕੀਤਾ

ਸਿੱਖ ਜਥੇਬੰਦੀਆਂ ਨੇ ਇਹ ਚਿੱਠੀ ਨਿਖਿਲ ਗੁਪਤਾ ਵੱਲੋਂ 13 ਫਰਵਰੀ 2026 ਨੂੰ ਅਦਾਲਤ ਵਿਚ ਆਪਣਾ ਜ਼ੁਰਮ ਕਬੂਲਣ ਤੋਂ ਬਾਅਦ ਲਿਖੀ ਹੈ। ਨਿਖਿਲ ਗੁਪਤਾ ਨੇ ਨਿਊਯਾਰਕ ਵਿੱਚ ਇੱਕ ਅਮਰੀਕੀ ਨਾਗਰਿਕ ਤੇ ਸਿੱਖ ਕਾਰਕੁੰਨ ਗੁਰਪਤਵੰਤ ਸਿੰਘ ਪੰਨੂੰ ਨੂੰ ਭਾੜੇ ਦੇ ਕਾਤਲਾਂ ਰਾਹੀਂ ਕਤਲ ਕਰਵਾਉਣ ਦੀ ਸਾਜ਼ਿਸ਼ ਵਿੱਚ ਆਪਣੀ ਸ਼ਮੂਲੀਅਤ ਮੰਨ ਲਈ ਹੈ। ਅਮਰੀਕੀ ਜਾਂਚ ਏਜੰਸੀਆਂ ਨੇ ਸਾਫ ਕੀਤਾ ਸੀ ਕਿ ਨਿਖਿਲ ਗੁਪਤਾ ਨੇ ਇਹ ਸਭ ਇੰਡੀਆ ਦੀ ਖੂਫੀਆ ਏਜੰਸੀ ਦੇ ਅਧਿਕਾਰੀ ਤੇ ਕੈਬਿਨਟ ਸਕੱਤਰੇਤ ਦੇ ਮੁਲਾਜਮ ਵਿਕਾਸ ਯਾਦਵ ਦੇ ਨਿਰਦੇਸ਼ਾਂ ‘ਤੇ ਕੀਤਾ ਸੀ।

ਸਿੱਖ ਆਗੂਆਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਫੈਡਰਲ ਸੰਸਥਾਵਾਂ ਦੀ ਮੁਸਤੈਦੀ ਲਈ ਡੂੰਘਾ ਧੰਨਵਾਦ ਕੀਤਾ ਹੈ। ਉਹਨਾਂ ਨੇ ਨਿਆਂ ਮਹਿਕਮੇ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹਨਾਂ ਨੇ ਅਮਰੀਕੀ ਧਰਤੀ ‘ਤੇ ਇੱਕ ਅਮਰੀਕੀ ਕਾਰਕੁੰਨ ਦਾ ਕਤਲ ਹੋਣ ਤੋਂ ਬਚਾਇਆ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਇਸ ਕਤਲ ਨੂੰ ਰੋਕਣ ਨਾਲ ਜਿੱਥੇ ਜਾਨਾਂ ਬਚੀਆਂ ਹਨ ਅਤੇ ਲੋਕ ਸੁਰੱਖਿਅਤ ਹੋਏ ਹਨ, ਉੱਥੇ ਹੀ ਇਹ ਸਪੱਸ਼ਟ ਸੁਨੇਹਾ ਵੀ ਗਿਆ ਹੈ ਕਿ ਅਮਰੀਕਾ ਆਪਣੇ ਲੋਕਾਂ ਦੀ ਰਾਖੀ ਕਰੇਗਾ। ਆਗੂਆਂ ਨੇ ਆਸ ਪ੍ਰਗਟਾਈ ਕਿ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਸਰਕਾਰਾਂ ਵੱਲੋਂ ਅਮਰੀਕੀ ਨਾਗਰਿਕਾਂ ਨੂੰ ਡਰਾਉਣ ਧਮਕਾਉਣ ਅਤੇ ਪੈਸੇ ਦੇ ਕੇ ਕਤਲ ਕਰਵਾਉਣ ਦੀਆਂ ਸਾਜ਼ਿਸ਼ਾਂ ਦਾ ਮੁਕੰਮਲ ਅੰਤ ਹੋਵੇਗਾ।

“ਗੁਪਤਾ ਦਾ ਦੋਸ਼ ਮੰਨਣਾ ਪਹਿਲਾ ਕਦਮ ਹੈ, ਆਖਰੀ ਨਹੀਂ”

ਹਾਲੀਆ ਕਾਰਵਾਈ ਦੀ ਸ਼ਲਾਘਾ ਕਰਨ ਦੇ ਬਾਵਜੂਦ, ਸਿੱਖ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਖਿਲ ਗੁਪਤਾ ਵੱਲੋਂ ਜ਼ੁਰਮ ਕਬੂਲਣਾ ਸਿਰਫ਼ ਇੱਕ ਜ਼ਰੂਰੀ ਪਹਿਲਾ ਕਦਮ ਹੈ, ਆਖਰੀ ਮੰਜਿਲ ਨਹੀਂ। ਉਹਨਾਂ ਧਿਆਨ ਦਿਵਾਇਆ ਕਿ ਇਸ ਸਾਜ਼ਿਸ਼ ਦੇ ਬਾਕੀ ਦੋਸ਼ੀ ਅਜੇ ਵੀ ਪਕੜ ਤੋਂ ਬਾਹਰ ਹਨ। ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਇਹ ਜਾਂਚ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਵਿਕਾਸ ਯਾਦਵ ਅਤੇ ਹਰ ਇੱਕ ਸਾਥੀ ਸਾਜਿਸ਼ਕਾਰ ਅਮਰੀਕੀ ਅਦਾਲਤ ਵਿੱਚ ਨਿਆਂ ਦਾ ਸਾਹਮਣਾ ਨਹੀਂ ਕਰਦਾ।

ਇਸ ਟੀਚੇ ਦੀ ਪ੍ਰਾਪਤੀ ਲਈ ਨਿਆਂ ਮਹਿਕਮੇ ਤੋਂ ਤਿੰਨ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ, ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਸਾਜ਼ਿਸ਼ਕਾਰਾਂ ਦੀ ਲੜੀ ਦੇ ਸਿਖਰ ਤੱਕ ਜਵਾਬਦੇਹੀ ਤਹਿ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਜਾਂਚ ਅਤੇ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਸਿਰਫ਼ ਨਿਖਿਲ ਗੁਪਤਾ ਤੱਕ ਸੀਮਤ ਨਾ ਰਹੇ, ਸਗੋਂ ਇਸ ਵਿੱਚ ਵਿਕਾਸ ਯਾਦਵ ਅਤੇ ਇਸ ਸਾਜ਼ਿਸ਼ ਨਾਲ ਜੁੜੇ ਹੋਰ ਸਾਰੇ ਪ੍ਰਬੰਧਕਾਂ, ਪੈਸਾ ਮੁਹੱਈਆ ਕਰਵਾਉਣ ਵਾਲਿਆਂ ਅਤੇ ਵਿਚੋਲਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਦੂਜਾ, ਸਿੱਖ ਆਗੂਆਂ ਨੇ ਨਿਆਂ ਮਹਿਕਮੇ ਨੂੰ ਬੇਨਤੀ ਕੀਤੀ ਹੈ ਕਿ ਵਿਕਾਸ ਯਾਦਵ ਨੂੰ ਅਮਰੀਕੀ ਅਦਾਲਤ ਸਾਹਮਣੇ ਪੇਸ਼ ਕਰਨ ਲਈ ਹਰ ਕਾਨੂੰਨੀ ਤਰੀਕਾ ਵਰਤਿਆ ਜਾਵੇ। ਇਸ ਵਿੱਚ ਉਸਦੀ ਗ੍ਰਿਫਤਾਰੀ ਅਤੇ ਹਵਾਲਗੀ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਰਾਹ ਵਿੱਚ ਕੋਈ ਕਾਨੂੰਨੀ ਜਾਂ ਨੀਤੀਗਤ ਅੜਚਣ ਆਉਂਦੀ ਹੈ ਤਾਂ ਸੰਸਦ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ।

ਤੀਜਾ ਕਦਮ ਭਾਈਚਾਰਿਆਂ ਦੀ ਸੁਰੱਖਿਆ ਨਾਲ ਜੁੜਿਆ ਹੈ। ਆਗੂਆਂ ਨੇ ਸਰਕਾਰ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਚੇਤਾਵਨੀਆਂ ਲਈ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਵਿਦੇਸ਼ੀ ਇਸ਼ਾਰਿਆਂ ‘ਤੇ ਦਿੱਤੀਆਂ ਜਾਂਦੀਆਂ ਧਮਕੀਆਂ ਤੋਂ ਬਚਾਅ ਲਈ, ਖਤਰੇ ਦਾ ਸਾਹਮਣਾ ਕਰ ਰਹੇ ਭਾਈਚਾਰਿਆਂ ਅਤੇ ਸਥਾਨਕ ਪੁਲਿਸ ਨੂੰ ਹੋਰ ਜਾਗਰੂਕ ਕੀਤਾ ਜਾਵੇ। ਇਸ ਵਿੱਚ ਧਮਕੀਆਂ ਦੀ ਰਿਪੋਰਟ ਕਰਨ ਅਤੇ ਮੁਕਦਮੇ ਲਈ ਸਬੂਤ ਸਾਂਭਣ ਦੇ ਤਰੀਕਿਆਂ ਬਾਰੇ ਸੇਧ ਦੇਣ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਗਈ ਹੈ।

ਉੱਚ-ਪੱਧਰੀ ਅਧਿਕਾਰੀਆਂ ਨੂੰ ਭੇਜੀਆਂ ਚਿੱਠੀ ਦੀਆਂ ਨਕਲਾਂ

ਇਸ ਮਾਮਲੇ ਦੀ ਕੌਮੀ ਸੁਰੱਖਿਆ ਨਾਲ ਜੁੜੀ ਗੰਭੀਰਤਾ ਨੂੰ ਦੇਖਦਿਆਂ, ਸਿੱਖ ਆਗੂਆਂ ਨੇ ਆਪਣੀ ਆਵਾਜ਼ ਸਰਕਾਰ ਦੇ ਉੱਚ ਅਦਾਰਿਆਂ ਤੱਕ ਪਹੁੰਚਾਈ ਹੈ। ਇਸ ਚਿੱਠੀ ਦਾ ਉਤਾਰਾ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ, ਕੌਮੀ ਖੁਫੀਆ ਵਿਭਾਗ ਦੇ ਨਿਰਦੇਸ਼ਕ ਤੁਲਸੀ ਗਾਬਰਡ, ਕੇਂਦਰੀ ਖੂਫੀਆ ਏਜੰਸੀ ਦੇ ਨਿਰਦੇਸ਼ਕ ਜੌਨ ਰੈਟਕਲਿਫ ਅਤੇ ਫੈਡਰਲ ਜਾਂਚ ਬਿਊਰੋ ਦੇ ਨਿਰਦੇਸ਼ਕ ਕਸ਼ ਪਟੇਲ ਨੂੰ ਵੀ ਭੇਜਿਆ ਗਿਆ ਹੈ।

Bring Vikash Yadav to Trial: US Sikh Bodies Write to DOJ After Nikhil Gupta’s Guilty Plea

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: