Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ: ਜੇਐਨਯੂ ਦੇ ਹੋਸਟਲ ‘ਚ ਮਣੀਪੁਰ ਦੇ ਪੀਐਚਡੀ ਵਿਦਿਆਰਥੀ ਦੀ ਲਾਸ਼ ਮਿਲੀ

ਦਿੱਲੀ: ਜੇਐਨਯੂ ਦੇ ਹੋਸਟਲ ‘ਚ ਮਣੀਪੁਰ ਦੇ ਪੀਐਚਡੀ ਵਿਦਿਆਰਥੀ ਦੀ ਲਾਸ਼ ਮਿਲੀ

ਨਵੀਂ ਦਿੱਲੀ: ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਮੰਗਲਵਾਰ ਨੂੰ ਮਣੀਪੁਰ ਦਾ ਇਕ ਵਿਦਿਆਰਥੀ ਆਪਣੇ ਕਮਰੇ ‘ਚ ਮਰਿਆ ਹੋਇਆ ਮਿਲਿਆ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਦੇ ਰਹਿਣ ਵਾਲੇ ਜੇ.ਆਰ.ਫਿਲੇਮਾਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਵਿਦਿਆਰਥੀ ਦੀ ਲਾਸ਼ ਯੂਨੀਵਰਸਿਟੀ ਦੇ ਬ੍ਰਹਮਪੁੱਤਰ ਹੋਸਟਲ ਦੇ ਕਮਰਾ ਨੰਬਰ 171 ਵਿਚੋਂ ਮਿਲੀ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਬ੍ਰਹਮਪੁੱਤਰ ਹੋਸਟਲ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਬ੍ਰਹਮਪੁੱਤਰ ਹੋਸਟਲ

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਪੱਛਮੀ ਏਸ਼ੀਆ ਵਿਸ਼ੇ ‘ਤੇ ਪੀਐਚ.ਡੀ. ਕਰ ਰਿਹਾ ਸੀ ਅਤੇ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਨੇ ਉਸਨੂੰ ਦੇਖਿਆ ਨਹੀਂ ਸੀ।

ਜਦੋਂ ਉਸਦੇ ਕਮਰੇ ‘ਚੋਂ ਬਦਬੂ ਆਉਣ ਲੱਗੀ ਤਾਂ ਗੁਆਂਢ ਦੇ ਕਮਰੇ ‘ਚ ਰਹਿਣ ਵਾਲੇ ਵਿਦਿਆਰਥੀ ਨੇ ਹੋਰ ਵਿਦਿਆਰਥੀਆਂ ਨੂੰ ਸੱਦਿਆ। ਇਸਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁਲ੍ਹਣ ‘ਤੇ ਫਿਲੋਮਾਨ ਦੀ ਲਾਸ਼ ਅੰਦਰੋਂ ਮਿਲੀ। ਵਿਦਿਆਰਥੀ ਦੀ ਮੌਤ ਦੀ ਜਾਂਚ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਉੱਤਰ-ਪੂਰਬ ਦੇ ਵਿਦਿਆਰਥੀਆਂ ਨੂੰ ਦਿੱਲੀ ਵਿਚ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਨੈਣ-ਨਕਸ਼ ਕਰਕੇ ਕਈ ਵਾਰ ਤਾਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਚੀਨ ਤੋਂ ਆਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੰਗਲੁਰੂ 'ਚ ਅਰੁਣਾਂਚਲ ਪ੍ਰਦੇਸ਼ ਦੇ ਇਕ ਵਿਦਆਰਥੀ ਦੀ ਮਾਰਕੁੱਟ ਦੀ ਖ਼ਬਰ ਆਈ ਹੈ। ਉਸਨੂੰ ਜੁੱਤੀ ਚੱਟਣ ਲਈ ਮਜਬੂਰ ਤਕ ਕੀਤਾ ਗਿਆ। ਭਾਰਤ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਆਪਣੀ ਪ੍ਰਤੀਕ੍ਰਿਆ
ਜਵਹਾਰ ਲਾਲ ਨਹਿਰੂ ਯੁਨੀਵਰਸਿਟੀ ਦੇ ਵਿਦਿਆਰਥੀਆਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਮਾਰਨ ਵਾਲੇ ਨੂੰ ਇਨਾਮ ਦੇਣ ਦੀ ਚਿੱਠੀ ਪਿਸਤੌਲ ਸਮੇਤ ਮਿਲਣ ਮਗਰੋਂ ਪੁਲਿਸ ਨੇ ਉਮਰ ਖਾਲਿਦ ਤੇ ਕਨ੍ਹਈਆ ਕੁਮਾਰ
ਹੈਦਰਾਬਾਦ ਯੂਨੀਵਰਸਿਟੀ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਜਵਾਹਰ ਲਾਲ ਯੂਨਵਿਰਸਿਟੀ ਦੇ ਵਿਦਿਆਰਥੀ ਕਨ੍ਹਈਆ ਕੁਮਾਰ 'ਤੇ ਇੱਕ ਨੌਜਵਾਨ ਵੱਲੋਂ ਚੱਪਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ 'ਚ ਪੁਲਿਸ ਨੇ ਦੋ
ਨਵੀਂ ਦਿੱਲੀ: ਬੀਤੇ ਦਿਨੀਂ ਚਰਚਾ ਦਾ ਕੇਂਦਰ ਬਣੀ ਰਹੀ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਵਿਸ਼ਵ ਔਰਤ ਦਿਹਾੜੇ ਨੂੰ ਮਨਾਉਂਦਿਆਂ “ਮਨੂੰਸਮ੍ਰਿਤੀ” ਨੂੰ ਅੱਗ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: