Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੰਗਲੁਰੂ ‘ਚ ਅਰੁਣਾਂਚਲ ਦੇ ਵਿਦਿਆਰਥੀ ਦੀ ਕੁੱਟਮਾਰ; ਜੁੱਤੀ ਚੱਟਣ ਨੂੰ ਕੀਤਾ ਮਜਬੂਰ

ਬੰਗਲੁਰੂ ‘ਚ ਅਰੁਣਾਂਚਲ ਦੇ ਵਿਦਿਆਰਥੀ ਦੀ ਕੁੱਟਮਾਰ; ਜੁੱਤੀ ਚੱਟਣ ਨੂੰ ਕੀਤਾ ਮਜਬੂਰ

ਬੰਗਲੁਰੂ: ਬੰਗਲੁਰੂ ‘ਚ ਅਰੁਣਾਂਚਲ ਪ੍ਰਦੇਸ਼ ਦੇ ਇਕ ਵਿਦਆਰਥੀ ਦੀ ਮਾਰਕੁੱਟ ਦੀ ਖ਼ਬਰ ਆਈ ਹੈ। ਉਸਨੂੰ ਜੁੱਤੀ ਚੱਟਣ ਲਈ ਮਜਬੂਰ ਤਕ ਕੀਤਾ ਗਿਆ। ਭਾਰਤ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਟਵੀਟ ਕਰਕੇ ਕਿਹਾ, “ਮੇਰਾ ਦਫਤਰ ਮਾਮਲੇ ਨੂੰ ਦੇਖ ਰਿਹਾ ਹੈ। ਇਕ ਪਾਸੇ ਤਾਂ ਅਸੀਂ ਵਿਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਦੀਆਂ ਗੱਲਾਂ ਕਰਦੇ ਹਾਂ, ਦੂਜੇ ਪਾਸੇ ਅਰੁਣਾਂਚਲ ਦੇ ਨਾਗਰਿਕ ਨੂੰ ਭਾਰਤ ਦੇ ਦੂਜੇ ਹਿੱਸਿਆਂ ਵਿਚ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”

ਅਰੁਣਾਂਚਲ ਦਾ ਪੀੜਤ ਵਿਦਿਆਰਥੀ
ਅਰੁਣਾਂਚਲ ਦਾ ਪੀੜਤ ਵਿਦਿਆਰਥੀ

ਮਕਾਨ ਮਾਲਕ ਦੀ ਪਛਾਣ ਹੇਮੰਤ ਕੁਮਾਰ ਵਜੋਂ ਹੋਈ ਹੈ। ਪੀੜਤ ਵਿਦਿਆਰਥੀ ਕ੍ਰਾਇਸਟ ਯੂਨੀਵਰਸਿਟੀ ਦੇ ਚੌਥੇ ਸੈਮਿਸਟਰ ਦੇ ਹਿਗਿਓ ਗੁੰਟੇ ਨੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਘਟਨਾ 6 ਮਾਰਚ ਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੇ ਨਸਲਵਾਦੀ ਹਮਲੇ ਦਾ ਸ਼ਿਕਾਰ ਉੱਤਰ-ਪੂਰਬ ਦੇ ਕਈ ਵਿਦਿਆਰਥੀ ਪਹਿਲਾਂ ਵੀ ਹੋ ਚੁੱਕੇ ਹਨ। ਕਈ ਘਟਨਾਵਾਂ ‘ਚ ਪੀੜਤਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਨੇਪਾਲੀ ਜਾਂ ਚੀਨੀ ਕਹਿ ਕੇ ਛੇੜਿਆ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਪਨਗੜੀ ’ਚ ਉਲਫ਼ਾ (ਆਈ) ਅਤੇ ਐਨਐਸਸੀਐਨ (ਕੇ) ਦੇ ਲੜਾਕਿਆਂ ਵੱਲੋਂ ਭਾਰਤੀ ਫ਼ੌਜੀ ਕਾਫ਼ਲੇ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ’ਚ ਤਿੰਨ ਜਵਾਨ ਮਾਰੇ
ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਮੰਗਲਵਾਰ ਨੂੰ ਮਣੀਪੁਰ ਦਾ ਇਕ ਵਿਦਿਆਰਥੀ ਆਪਣੇ ਕਮਰੇ 'ਚ ਮਰਿਆ ਹੋਇਆ ਮਿਲਿਆ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: