Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੀ ਕਮਲਨਾਥ, ਆਸ਼ਾ ਕੁਮਾਰੀ, ਸੋਨੀਆ ਗਾਂਧੀ, ਪ੍ਰਭਾਤ ਝਾਅ ਪੰਜਾਬੀ ਹਨ: ਗੁਰਪ੍ਰੀਤ ਸਿੰਘ ਘੁੱਗੀ

ਕੀ ਕਮਲਨਾਥ, ਆਸ਼ਾ ਕੁਮਾਰੀ, ਸੋਨੀਆ ਗਾਂਧੀ, ਪ੍ਰਭਾਤ ਝਾਅ ਪੰਜਾਬੀ ਹਨ: ਗੁਰਪ੍ਰੀਤ ਸਿੰਘ ਘੁੱਗੀ

ਫਤਿਹਗੜ੍ਹ ਚੂੜੀਆਂ: ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਇਸ ਗੱਲ ਦਾ ਜਵਾਬ ਮੰਗਿਆ ਹੈ ਕਿ ਉਨ੍ਹਾਂ ਦੇ ਕੌਮੀ ਆਗੂ ਪੰਜਾਬ ਵਿੱਚ ਕੀ ਕਰ ਰਹੇ ਹਨ? ਜਦੋਂ ਕਾਂਗਰਸ ਅਤੇ ਭਾਜਪਾ ਦੇ ਕੌਮੀ ਆਗੂ ਆਪਣੀ-ਆਪਣੀ ਪਾਰਟੀਆਂ ਲਈ ਪੰਜਾਬ ਵਿੱਚ ਡਿਊਟੀ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਨ੍ਹਾਂ ਕੌਮੀ ਆਗੂਆਂ ਦੇ ਕਾਰਨ ਤਕਲੀਫ ਕਿਉਂ ਹੋ ਰਹੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਸਰਪੰਚੀ ਦੀ ਚੋਣ ਵੀ ਨਹੀਂ ਲੜਨੀ ਅਤੇ ਚੋਣ ਖਤਮ ਹੁੰਦੇ ਹੀ ਉਨ੍ਹਾਂ ਨੇ ਚਲੇ ਜਾਣਾ ਹੈ ਜਿਨ੍ਹਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਵਲੋਂ ‘ਬਾਦਲ ਭਜਾਓ, ਪੰਜਾਬ ਬਚਾਓ’ ਬੈਨਰ ਹੇਠ ਸ਼ੁਰੂ ਕੀਤੀ ਗਈ ਰਾਜ ਪੱਧਰੀ ਰੈਲੀ ਦੇ ਲੜੀ ਤਹਿਤ ਐਤਵਾਰ ਨੂੰ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਖੇਤਰ ਦੇ ਪਿੰਡ ਕਾਲਾ ਅਫਗਾਨਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਗੁਰਪ੍ਰੀਤ ਘੁੱਗੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਆਮ ਆਦਮੀ ਪਾਰਟੀ ਦੀ ਫਤਿਹਗੜ੍ਹ ਚੂੜੀਆਂ ਵਿਖੇ ਹੋਈ ਰੈਲੀ ਦੀ ਤਸਵੀਰ

ਇਸ ਮੌਕੇ ਫਤਿਹਗੜ੍ਹ ਚੂੜੀਆਂ ਤੋਂ ‘ਆਪ’ ਦੇ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਉੱਘੇ ਨੇਤਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸੁਖਜਿੰਦਰ ਸਿੰਘ ਦਾਬਾਵਾਲ, ਜਸਵਿੰਦਰ ਸਿੰਘ ਛੀਣਾ, ਸੁਖਬਾਜ ਪਰਵਾਨਾ, ਕਿਸਾਨ ਆਗੂ ਸ਼ਵਿੰਦਰ ਸਿੰਘ ਵਿੰਝਵਾ, ਸੂਬੇਦਾਰ ਸਿੰਘ, ਕਲਵੰਤ ਸਿੰਘ, ਧੰਨਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਲੋਕਲ ਕਮੇਟੀ ਅਤੇ ਸੁਖਵੰਤ ਸਿੰਘ ਆਦਿ ਮੌਜੂਦ ਸਨ।

ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਤੋਂ ਬੁਖਲਾ ਗਈ ਹੈ। ਇਨ੍ਹਾਂ ਦੇ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਲਈ ਕੋਈ ਮੁੱਦਾ ਨਹੀਂ ਹੈ। ਇਸ ਲਈ ਇਹ ਕਦੇ ‘ਦਿੱਲੀ ਵਾਲੇ ਬਨਾਮ ਪੰਜਾਬ ਵਾਲੇ’ ਵਰਗੀ ਬੇਬੁਨਿਆਦ ਗੱਲਾਂ ਨੂੰ ਮੁੱਦਾ ਬਣਾ ਰਹੇ ਹਨ ਅਤੇ ਕਦੇ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਵੰਡਣ ਵਾਲੀ ਸਾਜਿਸ਼ਾਂ ਰਚ ਰਹੇ ਹਨ। ਘੁੱਗੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਉਹ ਦੱਸੇ ਕਿ ਕਾਂਗਰਸ ਦੀ ‘ਆਂਟੀ’ ਕਿੱਥੋਂ ਹੈ ਅਤੇ ਕਿੱਥੇ ਰਹਿੰਦੀ ਹੈ? ਕੀ ਇਟਲੀ ਤੋਂ ਵੀ ਦੂਰ ਹੈ ਦਿੱਲੀ? ਕੀ ਆਸ਼ਾ ਕੁਮਾਰੀ ਪੰਜਾਬ ਤੋਂ ਬਾਹਰ ਦੀ ਨਹੀਂ ਹੈ? ਕੈਪਟਨ ਅਮਰਿੰਦਰ ਸਿੰਘ ਇਹ ਵੀ ਦੱਸਣ ਕਿ ਆਸ਼ਾ ਕੁਮਾਰੀ ਤੋਂ ਪਹਿਲਾਂ ਪੰਜਾਬ ਦਾ ਇੰਚਾਰਜ ਬਨਣ ਵਾਲੇ ਕਮਲ ਨਾਥ ਬਾਹਰੀ ਨਹੀਂ ਸਨ, ਜਿਨ੍ਹਾਂ ਉੱਤੇ 1984 ਵਿੱਚ ਸਿੱਖ ਕਤਲੇਆਮ ਵਿੱਚ ਸ਼ਾਮਿਲ ਹੋਣ ਦਾ ਗੰਭੀਰ ਦੋਸ਼ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਭਾਜਪਾ ਅਤੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਭਾਜਪਾ ਦਾ ਪੰਜਾਬ ਦਾ ਇੰਚਾਰਜ ਪ੍ਰਭਾਤ ਝਾਅ ਅਤੇ ਉਸਦੀ ਟੀਮ ਪੰਜਾਬ ਵਿੱਚ ਕੀ ਕਰ ਰਹੀ ਹੈ?

ਇਸ ਦੌਰਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਸੁੱਚਾ ਸਿੰਘ ਛੋਟੇਪੁਰ ਸੰਬੰਧੀ ਕਿਹਾ ਕਿ ਛੋਟੇਪੁਰ ਨੂੰ ਧਰਮ ਦੀ ਆੜ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਵੰਡਣ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਧਰਮ ਦੇ ਸਬੰਧੀ ਅਪਸ਼ਬਦ ਨਹੀਂ ਬੋਲ ਸਕਦੇ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਛੋਟੇਪੁਰ ਦੇ ਸਾਹਮਣੇ ਕੁੱਝ ਗਲਤ ਬੋਲਿਆ ਸੀ ਤਾਂ ਛੋਟੇਪੁਰ ਸਵਾ ਮਹੀਨਾ ਚੁਪ ਕਿਉਂ ਰਹੇ? ਉਸੇ ਸਮੇਂ ਰੋਸ ਜਾਹਿਰ ਕਰਕੇ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਦੱਸੀ ਜੋ ਅੱਜ ਦੱਸ ਰਹੇ ਹਨ। ਗੁਰਪ੍ਰੀਤ ਸਿੰਘ ਘੁੱਗੀ ਨੇ ਹਰਦੀਪ ਸਿੰਘ ਕਿੰਗਰਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਲੋਕ ਟਿਕਟ ਅਤੇ ਨਿੱਜੀ ਲਾਲਚ ਲਈ ਆਮ ਆਦਮੀ ਪਾਰਟੀ ਵਿੱਚ ਆਏ ਸਨ, ਜਦੋਂ ਉਨ੍ਹਾਂ ਨੂੰ ਟਿਕਟ ਤੋਂ ਮਨਾਹੀ ਹੋ ਗਈ ਤਾਂ ਅੱਜ ਉਹੀ ਲੋਕ ਆਮ ਆਦਮੀ ਪਾਰਟੀ ਨੂੰ ਗਲਤ ਸਾਬਤ ਕਰਨ ‘ਤੇ ਲੱਗ ਗਏ। ਪਰ ਪੰਜਾਬ ਦੇ ਲੋਕ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਪਹਛਾਣਦੇ ਹਨ।

ਗੁਰਪ੍ਰੀਤ ਸਿੰਘ ਘੁੱਗੀ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਨੇ ਲੈਂਡ ਮਾਫੀਆ, ਸੈਂਡ ਮਾਫੀਆ, ਬਸ ਮਾਫੀਆ, ਡਰੱਗ ਮਾਫੀਆ ਅਤੇ ਕੇਬਲ ਮਾਫੀਆ ਤੋਂ ਨਿਜ਼ਾਤ ਪਾਉਣੀ ਹੈ ਤਾਂ ਉਨ੍ਹਾਂ ਨੂੰ ਸਾਰੀਆਂ ਤਾਕਤਾਂ ਨਾਲ ਜੰਗ ਲੜਨੀ ਹੋਵੇਗੀ ਜੋ ਪੰਜਾਬ ਨੂੰ ਬਰਬਾਦ ਕਰਣ ਲਈ ਜ਼ਿੰਮੇਦਾਰ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: