
ਜਲੰਧਰ (23 ਫਰਵਰੀ, 2015): ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਦਾ ਅਧਾਰ ਮਜਬੂਤ ਕਰਨ ਲਈ ਅਤੇ ਪੰਜਾਬ ਦੇ ਲੋਕਾਂ ਅੰਦਰ ਰਾਜਸੀ ਜਾਗਰਿਤੀ ਲਿਆਉਣ ਲਈ ਇੱਕ ਜਾਗਿ੍ਤੀ ਮੁਹਿੰਮ ‘ਹਾਲ ਪੰਜਾਬ ਦਾ-ਦਰਦ ਪੰਜਾਬ ਦਾ’ ਦੇ ਬੈਨਰ ਹੇਠ 28 ਫਰਵਰੀ ਤੋਂ ਆਰੰਭ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਪਹਿਲਾ ਸਮਾਗਮ ਮੁਹਾਲੀ ਦੇ ਸੈਕਟਰ 71 ਵਿਖੇ ਪਾਰਟੀ ਦੇ ਪੰਜਾਬ ਦੇ ਮੁੱਖ ਦਫਤਰ ਦੇ ਉਦਘਾਟਨ ਸਮੇਂ ਬੁਲਾਇਆ ਗਿਆ ਹੈ।
ਪਹਿਲਾਂ ਇਸ ਜਾਗਰਿਤੀ ਮੁਹਿੰਮ ਦਾ ਆਰੰਭ 26 ਫਰਵਰੀ ਨੂੰ ਹੋਣਾ ਸੀ, ਪਰ ਹੁਣ ਇਸਦੀ ਸ਼ੁਰੂਆਤ 28 ਫਰਵਰੀ ਨੂੰ ਹੋਵੇਗੀ। ‘ਆਪ’ ਦੇ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 26 ਫਰਵਰੀ ਨੂੰ ਪਾਰਲੀਮੈਂਟ ‘ਚ ਰੇਲ ਬਜਟ ਪੇਸ਼ ਹੋਣਾ ਹੈ ਅਤੇ ਉਸੇ ਦਿਨ ਨਗਰ ਨਿਗਮਾਂ ਦੇ ਨਤੀਜੇ ਦਾ ਵੀ ਐਲਾਨ ਹੋਣਾ ਹੈ, ਇਸ ਕਰਕੇ ਜਾਗਿ੍ਤੀ ਮੁਹਿੰਮ ਦਾ ਆਰੰਭ ਦੋ ਦਿਨ ਅੱਗੇ ਪਾਇਆ ਗਿਆ ਹੈ।
ਜਾਰੀ ਬਿਆਨ ‘ਚ ਕਿਹਾ ਹੈ ਕਿ ਦਫਤਰ ਦੇ ਉਦਘਾਟਨ ਸਮੇਂ ਜ਼ਿਲ੍ਹਾ ਇੰਚਾਰਜ, ਪੰਜਾਬ ਰਾਜ ਪ੍ਰਬੰਧਕੀ ਕਮੇਟੀ ਅਤੇ ਰਾਜ ਦੀ ਕਾਰਜਕਾਰਨੀ ਵੱਲੋਂ ਮਿਸ਼ਨ ਵਿਸਥਾਰ ਬਾਰੇ ਮੀਟਿੰਗ ਕੀਤੀ ਜਾਵੇਗੀ। ਉਸੇ ਦਿਨ ਉਥੇ ‘ਹਾਲ ਪੰਜਾਬ ਦਾ-ਦਰਦ ਪੰਜਾਬ ਦਾ’ ਪ੍ਰੋਗਰਾਮ ਅਧੀਨ ਵਿਸ਼ਾਲ ਇਕੱਠ ਕੀਤਾ ਜਾਵੇਗਾ।
ਸ: ਛੋਟੇਪੁਰ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਪੰਜਾਬ ਦੇ ਹਾਲਾਤ, ਬਦਹਾਲ ਆਰਥਿਕ ਦਸ਼ਾ ਅਤੇ ਭਿ੍ਸ਼ਟਾਚਾਰ ਦੇ ਮੁੱਦੇ ਵਿਚਾਰੇ ਤੇ ਉਭਾਰੇ ਜਾਣਗੇ ਙ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਜਾਗਿ੍ਤ ਕਰਨ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਮਾਰਚ, ਸੈਮੀਨਾਰ ਅਤੇ ਕਾਨਫ਼ਰੰਸਾਂ ਪੂਰੇ ਪੰਜਾਬ ਵਿਚ ਕੀਤੀਆਂ ਜਾਣਗੀਆਂ।