Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅੰਨਾ ਹਜ਼ਾਰੇ ਨੇ ਰਾਮਲੀਲਾ ਮੈਦਾਨ ਵਿਚ ਮੁੜ ਸ਼ੁਰੂ ਕੀਤੀ ਭੁੱਖ ਹੜਤਾਲ

ਅੰਨਾ ਹਜ਼ਾਰੇ ਨੇ ਰਾਮਲੀਲਾ ਮੈਦਾਨ ਵਿਚ ਮੁੜ ਸ਼ੁਰੂ ਕੀਤੀ ਭੁੱਖ ਹੜਤਾਲ

ਦਿੱਲੀ: ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਲੋਕਪਾਲ ਦੀ ਸਥਾਪਨਾ ਲਈ ਭੁੱਖ ਹੜਤਾਲ ਰੱਖਣ ਤੋਂ ਸੱਤ ਸਾਲ ਬਾਅਦ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਲੋਕਪਾਲ ਦੀ ਸਥਾਪਨਾ ਦੀ ਮੰਗ ਰੱਖਦਿਆਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਅੰਨਾ ਹਜ਼ਾਰੇ

ਅੱਜ ਅੰਨਾ ਹਜ਼ਾਰੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਪੁੱਜੇ ਜਿੱਥੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਇਕੱਠੇ ਹੋਏ ਹਨ। ਉਹ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਰਾਮ ਲੀਲਾ ਮੈਦਾਨ ਪਹੁੰਚੇ। ਇਸ ਵਾਰ ਲੋਕਪਾਲ ਦੇ ਨਾਲ ਅੰਨਾ ਹਜ਼ਾਰੇ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਮੰਗ ਰੱਖੀ ਹੈ।

ਅੰਨਾ ਹਜ਼ਾਰੇ ਵਲੋਂ ਕੇਂਦਰ ਵਿਚ ਲੋਕਪਾਲ ਅਤੇ ਸੂਬਿਆਂ ਵਿਚ ਲੋਕਾਯੁਕਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਅੰਨਾ ਹਜ਼ਾਰੇ ਵਲੋਂ 2011 ਵਿਚ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚੋਂ ਆਮ ਆਦਮੀ ਪਾਰਟੀ (ਆਪ) ਪੈਦਾ ਹੋਈ ਸੀ ਤੇ ਮੁੱਖ ਨਿਸ਼ਾਨ ਉਸ ਸਮੇਂ ਦੀ ਯੂ.ਪੀ.ਏ ਸਰਕਾਰ ‘ਤੇ ਸੀ। ਇਸ ਵਾਰ ਸੰਭਾਵਨਾ ਲਾਈ ਜਾ ਰਹੀ ਹੈ ਕਿ ਅੰਨਾ ਹਜ਼ਾਰੇ ਮੋਦੀ ਸਰਕਾਰ ਨੂੰ ਆਪਣੇ ਨਿਸ਼ਾਨੇ ‘ਤੇ ਰੱਖਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅੰਨਾ ਹਜ਼ਾਰੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਉਨ੍ਹਾਂ ਨੇ ਜ਼ਮੀਨ ਪ੍ਰਾਪਤੀ ਬਿੱਲ ਖਿਲਾਫ ਲੋਕਾਂ ਤੋਂ ਰਾਜਸੀ ਅਤੇ ਸਮਾਜੀ
ਅੰਨਾ ਹਜ਼ਾਰੇ ਦੇ ਪੰਜਾਬ ਦਾ ਦੌਰਾ ਮੁਲਤਵੀ ਕੀਤੇ ਜਾਣ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਿ੍ਸ਼ਟਾਚਾਰ, ਨਵੇਂ ਜ਼ਮੀਨ ਪ੍ਰਾਪਤੀ ਕਾਨੂੰਨ
ਸਮਾਜ ਸੇਵੀ ਅੰਨਾ ਹਜ਼ਾਰੇ 23 ਮਾਰਚ ਤੋਂ ਪੰਜਾਬ ਦੇ 2 ਦਿਨਾਂ ਦੌਰੇ 'ਤੇ ਆ ਰਹੇ ਹਨ । 24 ਮਾਰਚ ਨੂੰ ਉਹ ਖੰਨਾ ਵਿਚ ਸੂਬਾ ਪੱਧਰੀ ਭਿ੍ਸ਼ਟਾਚਾਰ ਵਿਰੋਧੀ ਰੈਲੀ ਕਰਨਗੇ ।
ਅੰਨਾ ਹਜ਼ਾਰੇ ਨੇ ਹੁਣ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਜ਼ਮੀਨ ਪ੍ਰਾਪਤੀ ਕਾਨੂੰਨ ਖਿਲਾਫ ਜੰਤਰ-ਮੰਤਰ ’ਤੇ ਦੋ ਰੋਜ਼ਾ ਧਰਨਾ ਆਰੰਭ ਦਿੱਤਾ ਹੈ। ਜ਼ਮੀਨ ਪ੍ਰਾਪਤੀ ਕਾਨੂੰਨ ਨੂੰ ਗੈਰ-ਲੋਕਰਾਜੀ ਕਰਾਰ ਦਿੰਦਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: