
ਮੁੰਬਈ (8 ਨਵੰਬਰ, 2014): ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣਨ ਵਾਲੀ ਹਾਲੀਵੁੱਡ ਦੀ ਫਿਲਮ ‘ਦਾ ਬਲੈਕ ਪਿ੍ੰਸ’ ਦੀ ਸ਼ੂਟਿੰਗ ਇਨੀਂ ਦਿਨੀ ਲੰਡਨ ਵਿਚ ਸ਼ੁਰੂ ਹੋ ਗਈ ਹੈ।
ਸਿੱਖ ਰਾਜ ਦੇ ਬੇਤਾਜ਼ ਬਾਦਸ਼ਾਹ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ‘ਤੇ ਹਾਲੀਵੁੱਡ ਵਿੱਚ ਵੱਡੇ ਬਜ਼ਟ ਦੀ ਫਿਲਮ ਬਣ ਰਹੀ ਹੈ । ਇਹ ਪਹਿਲਾ ਮੌਕਾ ਹੈ ਕਿ ਸਿੱਖ ਕੌਮ ਨਾਲ ਸਬੰਧਿਤ ਕਿਸੇ ਸ਼ਖ਼ਸ਼ੀਅਤ ‘ਤੇ ਹਾਲੀਵੱਡ ਨੇ ਇੰਨੇ ਵੱਡੇ ਬਜ਼ਟ ਦੀ ਫਿਲਮ ਬਣਾਉਣ ਦਾ ਇਹ ਪਹਿਲਾਂ ਮੌਕਾ ਹੈ।
ਫਿਲਮ ਵਿਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਮੁੱਖ ਭੂਮਿਕਾਵਾਂ ਵਿਚ ਹਨ। ਇਸ ਫਿਲਮ ‘ਚ ਸ਼ਬਾਨਾ ਆਜ਼ਮੀ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਦਾ ਰੋਲ ਨਿਭਾਉਣਗੇ।
ਸ਼ਬਾਨਾ ਇਨੀਂ ਦਿਨੀਂ ਬਿ੍ਟੇਨ ਦੇ ਅਲਥੋਰਪ ਵਿਚ ਸ਼ੂਟਿੰਗ ਕਰ ਰਹੀ ਹੈ, ਜਿਥੇ ਰਾਜਕੁਮਾਰੀ ਡਾਇਨਾ ਦਾ ਬਚਪਨ ਬੀਤਿਆ ਸੀ। ਸ਼ਬਾਨਾ ਨੇ ਟਵੀਟ ਕਰਦਿਆਂ ਕਿਹਾ ਕਿ ਫਿਲਮ ‘ਦਾ ਬਲੈਕ ਪਿ੍ੰਸ’ ਦੀ ਸ਼ੂਟਿੰਗ ਅਲਥੋਰਪ ਸਪੇਂਸਰ ਖਾਨਦਾਨ ਦੇ ਬੰਗਲੇ ‘ਤੇ ਕਰ ਰਹੀ ਹਾਂ, ਜਿਥੇ ਲੇਡੀ ਡਾਇਨਾ ਦਾ ਬਚਪਨ ਬੀਤਿਆ ਸੀ। ਉਨ੍ਹਾਂ ਦੀ ਸ਼ਖਸ਼ੀਅਤ ਮੈਨੂੰ ਹਮੇਸ਼ਾ ਆਕਰਸ਼ਿਤ ਕਰਦੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਲਾਸ ਏਾਜਲਸ ‘ਚ ਰਹਿੰਦੇ ਕਵੀ ਰਾਜ ਇਸ ਫਿਲਮ ਦੇ ਨਿਰਦੇਸ਼ਕ ਹਨ । ਇਸ ਫਿਲਮ ‘ਤੇ ਕਰੀਬ 5 ਮਿਲੀਅਨ ਡਾਲਰ ਖਰਚਾ ਆਵੇਗਾ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਹਾਲੀਵੱਡ ਦੇ ਪ੍ਰਸਿੱਧ ਫਿਲਮ ਨਿਰਮਾਤਾ ਸਟੀਵ ਮੈਕਕਿਊਨ ਸਿੱਖਾਂ ਦੇ ਇਸ ਅੰਤਮਿ ਬਾਦਸ਼ਾਹ ਦੇ ਦੁਖਦਾਈ ਜੀਵਨ ‘ਤੇ ਅਧਾਰਿਤ ਫਿਲਮ “ਦੀ ਬਲੈਕ ਪ੍ਰਿੰਸ” ਬਣਾ ਰਹੇ ਹਨ।ਲੱਗਭੱਗ 50 ਲੱਖ ਡਾਲਰ ਦੀ ਲਾਗਤ ਵਾਲੀ ਇਹ ਫਿਲਮ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਤਿਆਰ ਹੋਵੇਗੀ।
ਪੰਜਾਬੀ ਗੀਤਾਂ ਨੂੰ ਸੂਫੀਆਨਾ ਅੰਦਾਜ਼ ‘ਚ ਗਾਉਣ ਵਾਲੇ ਨਾਮਵਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਫਿਲਮੀ ਹੀਰੋ ਬਣਨ ਜਾ ਰਹੇ ਹਨ। ਉਹ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦਾ ਰੋਲ ਕਰਦਿਆਂ ‘ਦਿ ਬਲੈਕ ਪ੍ਰਿੰਸ’ ਨਾਂ ਦੀ ਫਿਲਮ ਵਿੱਚ ਪਰਦੇ ਉੱਤੇ ਆਉਣਗੇ।
ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੇ ਪਰਵਾਸੀ ਜੀਵਨ ਤੇ ਪੰਜਾਬ ਰਾਜ ਤੋਂ ਇਲਾਵਾ ਅੰਗਰੇਜ਼ੀ ਸਾਸ਼ਨ ਦੇ ਕਪਟ ਦੇ ਕਈ ਨਵੇਂ ਪਹਿਲੂਆਂ ਨੂੰ ਪੇਸ਼ ਕਰੇਗੀ। ਪੰਜਾਬ, ਖਾਸਕਰ ਸਿੱਖ ਹਲਕੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਪ੍ਰਤੀ ਅਥਾਹ ਮੋਹ ਤੇ ਸਨੇਹ ਰੱਖਦੇ ਹਨ।