Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਕੈਂਪ ‘ਤੇ ਕਸ਼ਮੀਰੀ ਖਾੜਕੂਆਂ ਵੱਲੋਂ ਹਮਲਾ, ਫ਼ੌਜ ਦੇ ਲੈਫਟੀਨੈਂਟ ਕਰਨਲ ਸਮੇਤ 8 ਫੌਜੀ ਅਤੇ 4 ਪੁਲਿਸ ਵਾਲੇ ਮਾਰੇ ਗਏ

ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਕੈਂਪ ‘ਤੇ ਕਸ਼ਮੀਰੀ ਖਾੜਕੂਆਂ ਵੱਲੋਂ ਹਮਲਾ, ਫ਼ੌਜ ਦੇ ਲੈਫਟੀਨੈਂਟ ਕਰਨਲ ਸਮੇਤ 8 ਫੌਜੀ ਅਤੇ 4 ਪੁਲਿਸ ਵਾਲੇ ਮਾਰੇ ਗਏ

ਸ੍ਰੀਨਗਰ (5 ਦਸੰਬਰ, 2014): ਅੱਜ ਤੜਕੇ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਇਲਾਕੇ ਵਿਚ ਭਾਰਤ ਫ਼ੌਜ ਦੇ ਇਕ ਕੈਂਪ ‘ਤੇ ਕਸ਼ਮੀਰੀ ਖਾੜਕੂਆਂ ਵਲੋਂ ਕੀਤੇ ਗਏ ਫਿਦਾਈਨ ਹਮਲੇ ਵਿਚ ਇਕ ਲੈਫਟੀਨੈਂਟ ਕਰਨਲ ਸਮੇਤ 8 ਸੈਨਿਕ ਅਤੇ ਚਾਰ ਪੁਲਿਸ ਜਵਾਨ ਮਾਰੇ ਗਏ ।

ਪੁਲਿਸ ਨੇ ਦੱਸਿਆ ਕਿ ਕਸ਼ਮੀਰੀ ਖਾੜਕੂਆਂ ਨੇ ਉੜੀ ਤਹਿਸੀਲ ‘ਚ ਮੋਹਰਾ ਵਿਖੇ ਫ਼ੌਜੀ ਕੈਂਪ ‘ਤੇ ਤੜਕੇ 3.10 ਵਜੇ ਹਮਲਾ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਙ ਉੜੀ, ਜੋ ਕਿ ਸ੍ਰੀਨਗਰ ਤੋਂ 100 ਕਿਲੋਮੀਟਰ ਦੂਰ ਕੰਟਰੋਲ ਰੇਖਾ ਨੇੜੇ ਪੈਂਦਾ ਹੈ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕਰਨਾ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮਿ੍ਤਕਾਂ ਵਿਚ ਪੰਜਾਬ ਰੈਜਮੈਂਟ ਦੇ ਲੈਫਟੀਨੈਂਟ ਕਰਨਲ ਸੰਕਲਪ ਕੁਮਾਰ ਸਮੇਤ ਸੈਨਾ ਦੇ 8 ਜਵਾਨ, ਚਾਰ ਪੁਲਿਸ ਮੁਲਾਜ਼ਮ ਅਤੇ 6 ਖਾੜਕੂ ਸ਼ਾਮਿਲ ਹਨ ਪਰ ਫ਼ੌਜ ਨੇ ਲੈਫਟੀਨੈਂਟ ਕਰਨਲ ਸਮੇਤ ਚਾਰ ਸੈਨਿਕਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ ।ਚਾਰ ਜਵਾਨਾਂ ਦੀਆਂ ਲਾਸ਼ਾਂ ਸੜ ਗਈਆਂ, ਇਕ ‘ਤੇ ਅੱਗ ਨਾਲ ਸੜਨ ਦੇ ਜ਼ਖ਼ਮ ਅਤੇ ਤਿੰਨ ਹੋਰਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ ।

ਮਾਰੇ ਗਏ ਖਾੜਕੂਆਂ ਕੋਲੋਂ 55 ਮੈਗਜ਼ੀਨਾਂ ਸਮੇਤ 6 ਏ. ਕੇ. ਰਾਈਫਲਾਂ, ਦੋ ਸ਼ਾਟਗਨਜ਼, ਦੋ ਹਨ੍ਹੇਰੇ ‘ਚ ਦੇਖਣ ਵਾਲੇ ਯੰਤਰ, ਚਾਰ ਰੇਡੀਓ ਸੈੱਟ, 32 ਹੱਥ ਗੋਲੇ, ਇਕ ਮੈਡੀਕਲ ਕਿਟ ਅਤੇ ਹੋਰ ਵੱਡੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਗਿਆ ਹੈ।

ਰਾਜੌਰੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਲਗਾਤਾਰ ਸਰਹੱਦ ਪਾਰੋਂ ਪਾਕਿਸਤਾਨ ਤੋਂ ਘੁਸਪੈਠ ਹੋ ਰਹੀ ਹੈ ਅਤੇ ਇਥੇ ਤਬਾਹੀ ਮਚਾਈ ਗਈ ਹੈ। ਉਨ੍ਹਾਂ ਪੁੱਛਿਆ ਕਿ ਕੀ ਇਸ ਲਈ ਪਾਕਿਸਤਾਨ ਜਵਾਬਦੇਹ ਨਹੀਂ।

ਦਿੱਲੀ ਵਿਚ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਇਹ ਸੰਭਵ ਹੈ ਕਿ ਇਹ ਹਮਲਾ ਚੋਣਾਂ ਕਾਰਨ ਕੀਤਾ ਗਿਆ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੰਮੂ ਅਤੇ ਕਸ਼ਮੀਰ ਦੇ ਸਾਂਭਾ ਖੇਤਰ ਵਿੱਚ ਇੰਡੀਆ ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਪਾਕਿਸਤਾਨੀ ਡਰੋਨ ਦੀ ਹਰਕਤ ਤੋਂ ਬਾਅਦ ਇੰਡੀਆ ਦੀ ਬਾਰਡਰ ਸਕਿਉਰਟੀ ਫੋਰਸ (ਬੀ. ਐੱਸ. ਐੱਫ) ਵੱਲੋਂ ਲੰਘੇ ਦਿਨ ਐਤਵਾਰ
ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ
ਕਸ਼ਮੀਰੀ ਖਾੜਕੂ ਨਾਲ ਭਾਰਤੀ ਟੁਕੜੀਆਂ ਦਾ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਬਾਬਗੌਂਡ ਇਲਾਕੇ ਚ ਭਾਰਤੀ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ
ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: