ਚੰਡੀਗੜ੍ਹ: ਜੰਮੂ ਅਤੇ ਕਸ਼ਮੀਰ ਦੇ ਸਾਂਭਾ ਖੇਤਰ ਵਿੱਚ ਇੰਡੀਆ ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਪਾਕਿਸਤਾਨੀ ਡਰੋਨ ਦੀ ਹਰਕਤ ਤੋਂ ਬਾਅਦ ਇੰਡੀਆ ਦੀ ਬਾਰਡਰ ਸਕਿਉਰਟੀ ਫੋਰਸ (ਬੀ. ਐੱਸ. ਐੱਫ) ਵੱਲੋਂ ਲੰਘੇ ਦਿਨ ਐਤਵਾਰ (੨੮ ਸਤੰਬਰ) ਨੂੰ ਖਾਸ ਤਲਾਸ਼ੀ ਮੁਹਿੰਮ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ।
ਖਬਰਾਂ ਅਨੁਸਾਰ ਰਾਮਗੜ੍ਹ ਸੈਕਟਰ ਵਿੱਚ ਪੈਂਦੇ ਪਿੰਡ ਕਰਾਲੀਆਂ ਵਿਖੇ ਸਵੇਰੇ ਕਰੀਬ ੬:੩੦ ਵਜੇ “ਡਰੋਨ” ਦੀ ਸਰਗਰਮੀ ਦੇਖੀ ਗਈ ਸੀ। ਖਬਰਾਂ ਵਿੱਚ ਇਸ ਨੂੰ ਪਾਕਿਸਤਾਨੀ ਡਰੋਨ ਦੀ ਸਰਗਰਮੀ ਦੱਸਿਆ ਜਾ ਰਿਹਾ ਹੈ।
ਡਰੋਨ ਸਰਗਰਮੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੀਐਸਐਫ ਵੱਲੋਂ ਇਸ ਪਿੰਡ ਅਤੇ ਇਸ ਨਾਲ ਲੱਗਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।