ਸ਼੍ਰੀਨਗਰ: ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਵਿਚ 56 ਘੰਟੇ ਚੱਲੇ ਮੁਕਾਬਲੇ ਦੌਰਾਨ 2 ਕਸ਼ਮੀਰੀ ਲੜਾਕੂਆਂ ਤੇ 5 ਪੁਲਿਸ ਤੇ ਸੀ.ਆਰ.ਪੀ.ਐਫ ਵਾਲਿਆਂ ਦੇ ਮਾਰੇ ਜਾਣ ਦੀ ਖਬਰ ਹੈ।

ਕਸ਼ਮੀਰੀ ਖਾੜਕੂਆਂ ਨਾਲ ਭਾਰਤੀ ਟੁਕੜੀਆਂ ਦਾ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਿ ਉੱਤਰੀ ਕਸ਼ਮੀਰ ‘ਚ ਕੁਪਵਾੜਾ ਦੇ ਬਾਬਗੌਂਡ ਇਲਾਕੇ ਚ ਭਾਰਤੀ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।
ਖਬਰਖਾਨੇ ਮੁਤਾਬਕ ਸਰਕਾਰੀ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਇਸ ਗੱਲ ਦਾ ਹਾਲੀ ਪਤਾ ਲਾਉਣਾ ਹੈ ਕਿ ਇਸ ਲੰਮੇ ਮੁਕਾਬਲੇ ਚ ਮਾਰੇ ਜਾਣ ਵਾਲੇ ਖਾੜਕੂ ਕਿਸ ਖਾੜਕੂ ਜਥੇਬੰਦੀ ਜਾਂ ਧੜੇ ਨਾਲ ਸੰਬੰਧਤ ਸਨ।