Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਹਾਈਕੋਰਟ ਨੇ ਟੀਵੀ ‘ਤੇ ਜੋਤਿਸ਼ ਪ੍ਰਸਾਰਣ ਮਾਮਲੇ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕੀਤੀ ਜਬਾਬ ਤਲਬੀ

ਦਿੱਲੀ ਹਾਈਕੋਰਟ ਨੇ ਟੀਵੀ ‘ਤੇ ਜੋਤਿਸ਼ ਪ੍ਰਸਾਰਣ ਮਾਮਲੇ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕੀਤੀ ਜਬਾਬ ਤਲਬੀ

imagesਨਵੀਂ ਦਿੱਲੀ (3 ਦਸੰਬਰ, 2014): ਦਿੱਲੀ ਹਾਈ ਕੋਰਟ ਨੇ ਟੀ.ਵੀ. ‘ਤੇ ਚਲਣ ਵਾਲੇ ਜੋਤਿਸ਼ ਪ੍ਰੋਗਰਾਮਾਂ ਦੇ ਪ੍ਰਸਾਰਣ ਸਬੰਧੀ ਮਾਪਦੰਡ ਬਣਾਉਣ ਵਿਚ ਅਸਫ਼ਲ ਰਹਿਣ ‘ਤੇ ਕੇਂਦਰੀ ਮੰਤਰਾਲੇ ਦੀ ਖਿਚਾਈ ਕੀਤੀ।

ਚੀਫ਼ ਜਸਟਿਸ ਜੀ. ਰੋਹਿਣੀ ਅਤੇ ਜਸਟਿਸ ਆਰ.ਐਸ. ਐਂਡਲਾ ਦੀ ਬੈਂਚ ਨੇ ਗ਼ੈਰ-ਸਰਕਾਰੀ ਸੰਗਠਨ ਸਾਈ ਲੋਕ ਕਲਿਆਣ ਸੰਸਥਾ ਵਲੋਂ ਦਾਇਰ ਕੀਤੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰੀ ਮੰਤਰਾਲੇ ਨੂੰ ਪੁਛਿਆ ਕਿ ਜੋਤਿਸ਼ ਪ੍ਰੋਗਰਾਮਾਂ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਲਈ ਕੀ ਕਵਾਇਦ ਹੈ?

ਅਦਾਲਤ ਨੇ ਦਸਿਆ ਕਿ ਇਹ ਸਿਰਫ਼ ਇਸ਼ਤਿਹਾਰ ਨਹੀਂ ਸਗੋਂ ਪ੍ਰੋਗਰਾਮ ਹਨ, ਜਿਸ ਵਿਚ ਜਾਦੂ ਦੇ ਸਹਾਰੇ ਸਮੱਸਿਆਵਾਂ ਨੂੰ ਹਲ ਕਰਨ ਦਾ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ। ਅਦਾਲਤ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੁਛਿਆ ਕਿ ਮੰਤਰਾਲਾ, ਕੇਬਲ ਟੀ.ਵੀ. ਦੇ ਨਿਯਮਾਂ ਬਾਰੇ ਤਾਂ ਅਦਾਲਤ ਨੂੰ ਦੱਸ ਰਿਹਾ ਹੈ ਪਰ ਡੀ.ਟੀ.ਐਚ. ਬਾਰੇ ਉਸ ਦੇ ਕੀ ਨਿਯਮ ਹਨ?

ਸੂਚਨਾ ਮੰਤਰਾਲੇ ਨੇ ਅਪਣਾ ਜਵਾਬ ਦਾਖ਼ਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁੱਝ ਇਸ਼ਤਿਹਾਰਾਂ ਵਿਰੁਧ ਕਾਰਵਾਈ ਕੀਤੀ ਸੀ ਜਿਨ੍ਹਾਂ ਵਿਚ ਅਣਉਚਿਤ ਸਮੱਗਰੀ ਸੀ ਅਤੇ ਭਾਰਤੀ ਇਸ਼ਤਿਹਾਰ ਮਾਪਦੰਡ ਕੌਂਸਲ ਨੂੰ ਇਨ੍ਹਾਂ ਜੋਤਿਸ਼ ਪ੍ਰੋਗਰਾਮਾਂ ਸਬੰਧੀ ਸ਼ਿਕਾਇਤਾਂ ਨੂੰ ਵੇਖਣ ਲਈ ਕਿਹਾ ਸੀ।

ਅਦਾਲਤ ਨੇ ਕਿਹਾ ਕਿ ਸੂਚਨਾ ਮੰਤਰਾਲੇ ਕੋਲ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਤਹਿਤ ਪਤਾ ਕੀਤਾ ਜਾ ਸਕੇ ਕਿ ਪ੍ਰਸਾਰਤ ਕੀਤੇ ਜਾਂਦੇ ਜੋਤਿਸ਼ ਪ੍ਰੋਗਰਾਮ ਕਿਸੇ ਸਥਾਪਤ ਧਾਰਮਕ ਸੰਸਥਾ ਤੋਂ ਪ੍ਰਮਾਣਤ ਹੈ।ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਟੀ.ਵੀ. ਚੈਨਲਾਂ ‘ਤੇ ਪ੍ਰਸਾਰਤ ਕੀਤੇ ਜਾਂਦੇ ਜੋਤਿਸ਼ ਪ੍ਰੋਗਰਾਮਾਂ ਜ਼ਰੀਏ

ਚਲਾਈਆਂ ਜਾਂਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਬੰਦ ਕਰਨ ਲਈ ਹੁਕਮ ਦਿਤੇ ਜਾਣ।

ਪਟੀਸ਼ਨ ਵਿਚ ਇਹ ਵੀ ਦਰਜ ਸੀ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰ ਕੇ ਜੋਤਿਸ਼ ਪ੍ਰੋਗਰਾਮਾਂ ਜ਼ਰੀਏ ਵਪਾਰ ਚਲਾਏ ਜਾ ਰਹੇ ਹਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਸਵੇਰੇ ਲਗਭੱਗ ਚਾਰ ਵਜੇ ਦਿੱਲੀ ਦੀ ਅਨਾਜ ਮੰਡੀ ਦੀ ਇਕ ਕਾਰਖਾਨਾ ਭਿਆਨਕ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਬੁਝਾਉਣ ਲਈ 30 ਅੱਗ ਬੁਝਾਊ ਗੱਡੀਆਂ ਦੀ ਵਰਤੋਂ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਧਾਨ ਸਭਾ ਗੈਲਰੀ ’ਚ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: