Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਔਰਬਿਟ ਬੱਸ ਕਾਂਡ: ਮ੍ਰਿਤਕ ਲੜਕੀ ਦਾ ਹੋਇਆ ਅੰਤਿਮ ਸਸਕਾਰ

ਔਰਬਿਟ ਬੱਸ ਕਾਂਡ: ਮ੍ਰਿਤਕ ਲੜਕੀ ਦਾ ਹੋਇਆ ਅੰਤਿਮ ਸਸਕਾਰ

ਮੋਗਾ (3 ਮਈ, 2015): ਬਾਦਲ ਪਰਿਵਾਰ ਦੀ ਔਰਬਿਟ ਬੱਸ ਵਿੱਚ ਔਰਤ ਅਤੇ ਉਸਦੀ 13 ਸਾਲਾ ਲੜਕੀ ਨਾਲ ਛੇੜਛਾੜ ਕਰਨ ਅਤੇ ਚੱਲਦੀ ਬੱਸ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟਣ ਦੀ ਘਟਨਾ ਵਿੱਚ ਮਰਨ ਵਾਲੀ ਲੜਕੀ ਅਰਸ਼ਦੀਪ ਕੌਰ ਦਾ ਪ੍ਰਸ਼ਾਸ਼ਨ ਅਤੇ ਪਰਿਵਾਰ ਦਰਮਿਆਨ ਹੋਏ ਸਮਝਤੇ ਤੋਂ ਬਾਅਦ ਅੱਜ ਅੰਤਮ ਸਸਕਾਰ ਕਰ ਦਿੱਤਾ ਗਿਆ।

ਲੜਕੀ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ
ਲੜਕੀ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ

ਅੱਜ ਕਾਫੀ ਜੱਦੋ ਜਹਿਦ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪੀੜਤ ਪਰਿਵਾਰ ਨਾਲ ਸਮਝੌਤਾ ਹੋ ਜਾਣ ‘ਤੇ ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਲੜਕੀ ਦਾ ਪੋਸਟਮਾਰਟਮ ਕਰਵਾਉਣ ਅਤੇ ਸਸਕਾਰ ਲਈ ਹਾਮੀ ਭਰ ਦਿੱਤੀ।ਜਿਸ ਦੇ ਬਾਅਦ ਲੜਕੀ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਨ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਸਮਝੌਤੇ ਤੋਂ ਬਾਅਦ ਪਿੰਡ ਲੰਢੇਕੇ ਵਿਖੇ ਬੀਤੇ ਦਿਨੀਂ ਔਰਬਿਟ ਬੱਸ ਕਾਂਡ ਵਿਚ ਮਾਰੀ ਗਈ 13 ਸਾਲਾ ਲੜਕੀ ਅਰਸ਼ਦੀਪ ਕੌਰ ਦਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਡਾਕਟਰਾਂ ਦੀ ਵਿਸ਼ੇਸ਼ ਟੀਮ ਤੋਂ ਕਰਵਾਏ ਗਏ ਪੋਸਟ ਮਾਰਟਮ ਤੋਂ ਬਾਅਦ ਉਸ ਦੇ ਜੱਦੀ ਪਿੰਡ ਲੰਢੇਕੇ ਵਿਖੇ ਅੰਤਿਮ ਸੰਸਕਾਰ ਹੋਇਆ।ਪਿੰਡ ਲੰਢੇਕੇ ਵਿਖੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਸੀ ਤੇ ਅੰਤਿਮ ਸੰਸਕਾਰ ਵੇਲੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਧੱਕਾਮੁੱਕੀ ਕੀਤੀ ਤੇ ਸਸਕਾਰ ਵਾਲੀ ਥਾਂ ਤੋਂ ਦੂਰ ਜਾਣ ਲਈ ਕਿਹਾ।

ਅੱਜ ਪਿੰਡ ਲੰਢੇਕੇ ਵਿਖੇ ਭਾਵੇਂ ਪਿੰਡ ਦੇ ਹਰ ਵਸਨੀਕ ਦੀ ਲੜਕੀ ਨੂੰ ਦੇਖ ਲੈਣ ਦੀ ਇੱਛਾ ਸੀ ਪਰ ਸਮੁੱਚੇ ਪਿੰਡ ਦੀ ਇਹ ਇੱਛਾ ਪੁਲਿਸ ਵੱਲੋਂ ਚੱਪੇ-ਚੱਪੇ ‘ਤੇ ਖੜ੍ਹੇ ਪੁਲਿਸ ਜਾਲ ਵਿਚ ਅਧੂਰੀ ਰਹਿ ਗਈ।ਅੱਜ ਪਿੰਡ ਲੰਢੇਕੇ ਵਿਖੇ ਮਾਤਮ ਛਾਇਆ ਹੋਇਆ ਸੀ ਤੇ ਪਿੰਡ ਦੇ ਸਾਰੇ ਵਸਨੀਕ ਆਪੋ-ਆਪਣੇ ਘਰਾਂ ਅੱਗੇ ਇਸ ਘਟਨਾ ਬਾਰੇ ਸੋਗਗ੍ਰਸਤ ਸਨ।

ਪੀੜਤ ਪਰਿਵਾਰ ਨੂੰ 24 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ।9 ਮੈਂਬਰੀ ਐਕਸ਼ਨ ਕਮੇਟੀ ਵੀ ਇਸ ਮਾਮਲੇ ਵਿਚ ਸ਼ਾਮਿਲ ਸੀ ਪਰ ਬਾਅਦ ਵਿਚ ਐਕਸ਼ਨ ਕਮੇਟੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਸਿਆਸੀ ਦਬਾਅ ਹੇਠ ਆ ਕੇ ਪ੍ਰਸ਼ਾਸਨ ਨਾਲ ਸਮਝੌਤਾ ਕੀਤਾ ਹੈ ਜਿਸ ਨੂੰ ਉਨ੍ਹਾਂ ਨੇ ਨਕਾਰ ਦਿੱਤਾ ।

ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਜੋ ਪ੍ਰੋਗਰਾਮ ਅੱਜ ਦਿੱਤਾ ਹੈ, ਉਸ ‘ਤੇ ਅਸੀਂ ਦਿ੍ੜ ਹਾਂ ਤੇ ਸੰਘਰਸ਼ ਨੂੰ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਤੱਕ ਲੈ ਕੇ ਜਾਵਾਂਗੇ ਜਿੰਨ੍ਹਾਂ ਚਿਰ ਔਰਬਿੱਟ ਬੱਸ ਦੇ ਮਾਲਕ ਸੁਖਬੀਰ ਸਿੰਘ ਬਾਦਲ ਤੇ ਔਰਬਿੱਟ ਬੱਸ ਦੇ ਪਰਮਿੱਟ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਐਕਸ਼ਨ ਕਮੇਟੀ ਚੁੱਪ ਨਹੀਂ ਬੈਠੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਦਲ ਪਰਿਵਾਰ ਦੀ ਮਾਲਕੀ ਵਾਲੀ ਚਰਚਿਤ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਆਪਣੇ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨਾਂ ਤੋਂ ਮੁੱਕਰ ਗਏ ਹਨ।ਅਦਾਲਤ ਨੇ ਅਗਲੀ ਸੁਣਵਾਈ ਲਈ
ਬਹੁ ਚਰਚਿਤ ਮੋਗਾ ਔਰਬਿਟ ਬੱਸ ਕਾਂਡ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਲੀਜ਼ਾ ਗਿੱਲ 'ਤੇ ਅਧਾਰਿਤ ਡਿਵੀਜਨ ਬੈਂਚ ਵਲੋਂ ਐਡਵੋਕੇਟ ਜਸਦੀਪ ਸਿੰਘ ਬੈਂਸ
ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਗਾ ਵਿਖੇ ਹੋਏ ਔਰਬਿਟ ਬੱਸ ਛੇੜਛਾੜ ਕਾਂਡ 'ਤੇ ਸਵੈ ਇੱਛਤ ਨੋਟਿਸ ਲੈਦਿਆਂ ਸੁਣਵਾਈ ਕੀਤੀ।ਇਸ ਕੇਸ 'ਤੇ ਹਾਈਕੋਰਟ ਵਿੱਚ ਪਿੱਛਲੇ ਦਿਨੀ ਸੁਣਵਾਈ ਕਰਨੀ ਸੀ ਪਰ
ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਕਾਂਡ ਮੋਗਾ ਵਿਚ ਮਾਰੀ ਗਈ 13 ਸਾਲਾ ਅਰਸ਼ਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਲੰਢੇਕੇ ਦੇ ਬੀਤੀ ਦੇਰ ਰਾਤ ਹੋਏ ਅੰਤਿਮ ਸੰਸਕਾਰ ਤੋਂ ਬਾਅਦ ਐਕਸ਼ਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: