Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਉੱਘੇ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਨੇ ਫਿਲਮ “ਏਹੁ ਜਨਮ ਤੁਮਾਰੇ ਲੇਖੇ” ਦੀ ਕੀਤੀ ਸ਼ਲਾਘਾ

ਉੱਘੇ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਨੇ ਫਿਲਮ “ਏਹੁ ਜਨਮ ਤੁਮਾਰੇ ਲੇਖੇ” ਦੀ ਕੀਤੀ ਸ਼ਲਾਘਾ

ਲੰਡਨ(1 ਫਰਵਰੀ, 2015):  ਦਰਦਮੰਦਾਂ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਲਾਉਣ ਵਾਲੇ, ਵਾਤਾਵਰਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਲੇ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੀਵਣ ‘ਤੇ ਅਧਾਰਿਤ ਬਣੀ ਪੰਜਾਬੀ ਫਿਲਮ “’ਇਹੁ ਜਨਮੁ ਤੁਮ੍ਹਾਰੇ ਲੇਖੇ’ ਫ਼ਿਲਮ ਨੂੰ ਬਰਤਾਨੀਆ ਵਿਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਫਿਲਮ “ਏਹੁ ਜਨਮ ਤੁਮਾਰੇ ਲੇਖੇ” ਵੇਖਣ ਤੋਂ ਬਾਅਦ ਪਿੰਗਲਵਾੜਾ ਦੇ ਸੇਵਾਦਾਰਾਂ ਨਾਲ ਬਾਪੂ ਫੌਜਾ ਸਿੰਘ
ਫਿਲਮ “ਏਹੁ ਜਨਮ ਤੁਮਾਰੇ ਲੇਖੇ” ਵੇਖਣ ਤੋਂ ਬਾਅਦ ਪਿੰਗਲਵਾੜਾ ਦੇ ਸੇਵਾਦਾਰਾਂ ਨਾਲ ਬਾਪੂ ਫ਼ੌਜਾ ਸਿੰਘ

ਫਿਲਮ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਪਿੰਗਲਵਾੜਾ ਸੁਸਾਇਟੀ ਯੂ. ਕੇ. ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਕਿਹਾ ਕਿ ਫਿਲਮ ਦਰਸ਼ਕਾਂ ਦੇ ਦਿਲਾਂ ਅੰਦਰ ਸੇਵਾ ਕਰਨ ਦੀ ਭਾਵਨਾ ਜਗਾਉਂਦੀ ਹੈ।

ਪ੍ਰਸਿੱਧ ਗਾਇਕ ਸੁਖਸ਼ਿੰਦਰ ਸਿੰਘ ਸ਼ਿੰਦਾ, ਬਾਬਾ ਫ਼ੌਜਾ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਦੀ ਸੇਵਾ ਤੋਂ ਭਾਵੇਂ ਸਿੱਖ ਅਤੇ ਪੰਜਾਬੀ ਬੱਚਾ-ਬੱਚਾ ਜਾਣਦਾ ਹੈ, ਲੇਕਿਨ ਫਿਰ ਵੀ ਉਨ੍ਹਾਂ ਦੇ ਜੀਵਨ ਨੂੰ ਫ਼ਿਲਮ ਰਾਹੀਂ ਪਰਦੇ ‘ਤੇ ਵਿਖਾ ਕੇ ਅਜੋਕੇ ਸਮੇਂ ਅਨੁਸਾਰ ਨਵੀਂ ਪੀੜ੍ਹੀ ਦੇ ਰੂ-ਬਰੂ ਕੀਤਾ ਹੈ।

 ਵੱਖ-ਵੱਖ ਦਰਸ਼ਕਾਂ ਨੇ ਇਸ ਫ਼ਿਲਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਿੱਖ ਧਰਮ ਵਿਚ ਅਜਿਹੇ ਬਹੁਤ ਸਾਰੇ ਕਿਰਦਾਰ ਹਨ, ਜਿਨ੍ਹਾਂ ਨੂੰ ਫ਼ਿਲਮੀ ਪਰਦੇ ‘ਤੇ ਵਿਖਾਉਣ ਦੀ ਲੋੜ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: