Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਵਿੱਚ ਭਗਤ ਪੂਰਨ ਸਿੰਘ ਦੀ ਸੇਵਾ ਭਾਵਨਾ ਦਰਸ਼ਕਾਂ ਨੂੰ ਕਰ ਰਹੀ ਹੈ ਪ੍ਰਭਾਵਿਤ

ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਵਿੱਚ ਭਗਤ ਪੂਰਨ ਸਿੰਘ ਦੀ ਸੇਵਾ ਭਾਵਨਾ ਦਰਸ਼ਕਾਂ ਨੂੰ ਕਰ ਰਹੀ ਹੈ ਪ੍ਰਭਾਵਿਤ

ਅੰਮ੍ਰਿਤਸਰ (6 ਫ਼ਰਵਰੀ, 2015): ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ “ਏਹੁ ਜਨਮੁ ਤੁਮ੍ਹਾਰੇ ਲੇਖੇ” ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ ਫਿਲਮ ਦੇ ਹੀ ਇੱਕ ਕਲਾਕਾਰ ਨੇ ਪ੍ਰਭਾਵਿਤ ਹੋ ਕੇ ਪਿੰਗਲਵਾੜਾ ਦੀ ਇੱਕ ਕੁੜੀ ਨਾਲ ਵਿਆਹ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।

Eh-Janam-Tumhare-Lekhe-6215-amritsar-tribune21-227x300
ਭਗਤ ਪੂਰਨ ਸਿੰਘ

ਫਿਲਮ ਸਫਲਤਾ ਦੀ ਪਉੜੀ ਚੜ੍ਹਦਿਆਂ ਇਕ ਹਫ਼ਤੇ ਵਿੱਚ 69 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।

ਇਹ ਫਿਲਮ ਪਿਛਲੇ ਹਫ਼ਤੇ 30 ਜਨਵਰੀ ਨੂੰ ਭਾਰਤ ਸਮੇਤ ਵੱਖ ਵੱਖ ਮੁਲਕਾਂ ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇਟਲੀ, ਇੰਗਲੈਂਡ, ਸਿੰਗਾਪੁਰ, ਫਿਲਪੀਨਜ਼, ਮਲੇਸ਼ੀਆ, ਹਾਂਗਕਾਂਗ ਤੇ ਅਫਰੀਕਾ ਆਦਿ ਵਿੱਚ ਰਿਲੀਜ਼ ਹੋਈ ਸੀ, ਜਿਥੇ ਕਿ ਲਗਾਤਾਰ ਇਸ ਦਾ ਪ੍ਰਦਰਸ਼ਨ ਜਾਰੀ ਹੈ।

ਫਿਲਮ ਨੇ ਲੋਕਾਂ ਨੂੰ ਇੰਜ ਪ੍ਰਭਾਵਿਤ ਕੀਤਾ ਹੈ ਕਿ ਲੋਕ ਖੁਦ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਪੁੱਜ ਰਹੇ ਹਨ ਅਤੇ ਕਈਆਂ ਨੇ ਵਿਦੇਸ਼ ਤੋਂ ਵੀ ਸੇਵਾ ਕਰਨ ਲਈ ਪੇਸ਼ਕਸ਼ ਕੀਤੀ ਹੈ। ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਫਿਲਮ ਬਣਾਉਣ ਦਾ ਮੰਤਵ ਹੀ ਇਹ ਸੀ ਕਿ ਲੋਕਾਂ ਨੂੰ ਭਗਤ ਪੂਰਨ ਸਿੰਘ ਦੇ ਜੀਵਨ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੋਂ ਜਾਣੂੰ ਕਰਾਇਆ ਜਾਵੇ, ਜਿਸ ਵਿੱਚ ਉਹ ਸਫਲ ਹੋਏ ਹਨ।

ਉਨ੍ਹਾਂ ਆਖਿਆ ਕਿ ਫਿਲਮ ਨੂੰ ਦੇਖਣ ਮਗਰੋਂ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਖੁਦ ਬ ਖੁਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਪੇਸ਼ਕਸ਼ ਕਰ ਰਹੇ ਹਨ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਸ਼ਾਮਲ ਕਲਾਕਾਰਾਂ ਦੀ ਟੀਮ ਵਿਚੋਂ ਇਕ ਕਲਾਕਾਰ ਨੇ ਭਗਤ ਪੂਰਨ ਸਿੰਘ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇਕ ਕੁੜੀ ਨਾਲ ਕਰਾਵੇਗਾ।

ਫਿਲਮ ਦਾ ਨਿਰਦੇਸ਼ਨ ਦੂਰਦਰਸ਼ਨ ਦੇ ਉਘੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਜਦਕਿ ਭਗਤ ਪੂਰਨ ਸਿੰਘ ਦਾ ਰੋਲ ਪਵਨ ਮਲਹੋਤਰਾ ਨੇ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਫ਼ਿਲਮ ‘‘2ਬੋਲ’’ ਦਾ ਪਹਿਲਾ ਗੀਤ ‘‘ਵਰ ਦੇ ਮੈਨੂੰ ਪਾਤਸ਼ਾਹ’’ ਸਾਗਾ ਮਿਊਜ਼ਿਕ ਵਲੋਂ ਯੂ ਟਿਊਬ ਤੇ ਵੀਰਵਾਰ ਨੂੰ ਸ਼ਾਮ 5 ਵਜੇ ਜਾਰੀ ਕੀਤਾ ਗਿਆ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਦੀ ਕਮਾਂਡ ਸੰਭਾਲਣ ਵਾਲੇ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇ ਕੇ ਜ਼ਾਮ-ਏ-ਸ਼ਹਾਦਤ ਪੀਣ
ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਪੰਜਾਬੀ ਫਿਲਮ ‘ਦ
ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਜੂਨ ਨੂੰ ਰਿਲੀਜ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: