Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਕ ਹੋਰ ਸ਼ਿਵ ਸੈਨਾ (ਘਨੌਲੀ) ਵਾਲੇ ਨੇ ਆਪਣੇ ’ਤੇ ਹਮਲੇ ਦਾ ਡਰਾਮਾ ਰਚਿਆ; 4 ਮਹੀਨੇ ਬਾਅਦ ਖੁਲ੍ਹਿਆ ਭੇਤ

ਇਕ ਹੋਰ ਸ਼ਿਵ ਸੈਨਾ (ਘਨੌਲੀ) ਵਾਲੇ ਨੇ ਆਪਣੇ ’ਤੇ ਹਮਲੇ ਦਾ ਡਰਾਮਾ ਰਚਿਆ; 4 ਮਹੀਨੇ ਬਾਅਦ ਖੁਲ੍ਹਿਆ ਭੇਤ

ਲੁਧਿਆਣਾ: ਸ਼ਿਵ ਸੈਨਾ (ਘਨੌਲੀ ਗਰੁੱਪ) ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਅਮਿਤ ਅਰੋੜਾ (35) ਨੇ ਇਸੇ ਸਾਲ 3 ਫਰਵਰੀ ਨੂੰ ਆਪਣੇ ਆਪ ’ਤੇ ਹਮਲਾ ਹੋਣ ਦਾ ਡਰਾਮਾ ਕੀਤਾ ਸੀ। ਇਹ ਡਰਾਮਾ ਉਸਨੇ ਆਪਣੀ ਸੁਰੱਖਿਆ ਵਧਾਉਣ ਲਈ ਕੀਤਾ ਸੀ। ਇਸ ਗੱਲ ਦਾ ਖੁਲਾਸਾ ਲੁਧਿਆਣਾ ਪੁਲਿਸ ਨੇ ਕੀਤਾ ਹੈ।

ਪੁਲਿਸ ਨੂੰ ਪਹਿਲਾਂ ਤੋਂ ਹੀ ਉਸ ਦੀ ਕਹਾਣੀ ’ਤੇ ਸ਼ੱਕ ਸੀ। ਕਿਉਂਕਿ ਉਹ ਖੁਦ ਗੱਡੀ ਚਲਾ ਰਿਹਾ ਸੀ ਅਤੇ ਚੱਲੀ ਹੋਈ ਗੋਲੀ ਦਾ ਖਾਲੀ ਖੋਲ ਗੱਡੀ ਵਿਚੋਂ ਹੀ ਬਰਾਮਦ ਹੋਇਆ। ਜਦਕਿ ਅਮਿਤ ਅਰੋੜਾ ਨੇ ਪੁਲਿਸ ਨੂੰ ਜੋ ਬਿਆਨ ਦਿੱਤਾ ਸੀ ਉਸ ਵਿਚ ਉਸਨੇ ਕਿਹਾ ਸੀ ਕਿ ਬਸਤੀ ਜੋਧੇਵਾਲ ਚੌਂਕ ਵਿਚ ਉਹ ਕਾਰ ’ਤੇ ਜਾ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ ਦੋ ਨੌਵਾਨਾਂ ਨੇ ਉਸਤੇ ਕਾਰ ਦੇ ਬਾਹਰੋਂ ਫਾਇਰ ਕੀਤਾ ਸੀ। ਜਦਕਿ ਗੋਲੀ ਉਸਦੇ ਉਲਟ ਹਿੱਸੇ ਵਲ ਗਰਦਨ ਅਤੇ ਕੰਨ ਦੇ ਕੋਲ ਦੀ ਲੰਘੀ। ਹਾਲਾਂਕਿ ਪੁਲਿਸ ਅਫਸਰਾਂ ਵਲੋਂ ਹਾਲੇ ਗੱਲ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੂਤਰਾਂ ਮੁਤਾਬਕ ਪੁਲਿਸ ਇਕ-ਦੋ ਦਿਨਾਂ ਵਿਚ ਉਸਦੇ ਅਤੇ ਉਸਦੇ ਗੰਨਮੈਨ ਦੇ ਖਿਲਾਫ ਪਰਚਾ ਦਰਜ ਕਰੇਗੀ, ਕਿਉਂਕਿ ਉਸਦਾ ਸੁਰੱਖਿਆ ਗਾਰਦ ਵੀ ਅਰੋੜਾ ਦੇ ਇਸ ਡਰਾਮੇ ਵਿਚ ਸ਼ਾਮਲ ਹੈ।

ਅਮਿਤ ਅਰੋੜਾ ਵਲੋਂ ਆਪਣੇ 'ਤੇ ਡਰਾਮਾ ਕਰਨ ਵਾਲੇ ਦਿਨ ਦੀ ਫੋਟੋ
ਅਮਿਤ ਅਰੋੜਾ ਵਲੋਂ ਆਪਣੇ ‘ਤੇ ਡਰਾਮਾ ਕਰਨ ਵਾਲੇ ਦਿਨ ਦੀ ਫੋਟੋ

ਅਮਿਤ ਅਰੋੜਾ, ਜੋ ਕਿ ਹੌਜਰੀ ਯੂਨਿਟ ਦਾ ਮਾਲਕ ਹੈ, ਨੇ ਦੱਸਿਆ ਸੀ ਕਿ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਸ ’ਤੇ ਹਮਲਾ ਹੋਇਆ। ਪੁਲਿਸ ਨੇ ਉਸ ਘਟਨਾ ਦੇ ਆਲੇ ਦੁਆਲੇ ਦੇ ਇਲਾਕੇ ਸੀ.ਸੀ.ਟੀ.ਵੀ. ਫੁਟੇਜ ਦੇਖੇ, ਜਿਸ ਵਿਚੋਂ ਉਨ੍ਹਾਂ ਨੂੰ ਕੁਝ ਵੀ ਅਜਿਹਾ ਨਜ਼ਰ ਨਹੀਂ ਆਇਆ।

ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਇਸ ਸਾਰੇ ਘਟਨਾਕ੍ਰਮ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਕਿਹਾ ਕਿ ਪੁਲਿਸ ਕੇਸ ਦੀ ਜਾਂਚ ਮੁਕੰਮਲ ਕਰਨ ਦੇ ਬਿਲਕੁਲ ਨੇੜੇ ਹੀ ਹੈ। ਉਨ੍ਹਾਂ ਕਿਹਾ, “ਇਕ ਦੋਨ ਦਿਨਾਂ ਵਿਚ ਸਾਰੀ ਗੱਲ ਦੱਸੀ ਜਾਏਗੀ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੋਈ ਤਿੰਨ ਕੁ ਦਹਾਕੇ ਪਹਿਲਾਂ ਬਾਲੀਵੁੱਡ ਦੀ ਇਕ ਲਵ ਸਟੋਰੀ ਫਿਲਮ ਹਿੱਟ ਹੋਈ ਸੀ ਲੈਲਾ ਮਜਨੂੰ, ਜਿਸਦੇ ਇਕ ਗੀਤ ਦੀਆਂ ਸਤਰਾਂ ‘ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਕੋਈ
ਘੱਲੂਘਾਰਾ ਦਿਹਾੜੇ ਦੇ ਸਬੰਧ 'ਚ ਸਿੱਖਾਂ ਵਲੋਂ ਲਾਈ ਗਈ ਛਬੀਲ ਦਾ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕਰਨ 'ਤੇ ਫਗਵਾੜਾ 'ਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਤਣਾਅ ਦੇ ਚਲਦਿਆਂ ਪੁਲਿਸ ਵੱਲੋਂ
ਪਿੰਡ ਬੁਲਾਡੇਵਾਲਾ ਦੇ ਗੁਰਦੀਪ ਸਿੰਘ ਨਾਂ ਦੇ ਨਾਬਾਲਿਗ ਸਿੱਖ ਨੌਜਵਾਨ ‘ਤੇ ਮੋਗਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕੀਤੀ ਗਈ ਧੱਕੇਸ਼ਾਹੀ, ਵਧੀਕੀ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: