Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ; ਵਿਰੋਧ ਕਰਨ ਵਾਲਿਆਂ ਦੀ ਫੜੋ-ਫੜਾਈ

ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ; ਵਿਰੋਧ ਕਰਨ ਵਾਲਿਆਂ ਦੀ ਫੜੋ-ਫੜਾਈ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕੋਈ ਤਿੰਨ ਕੁ ਦਹਾਕੇ ਪਹਿਲਾਂ ਬਾਲੀਵੁੱਡ ਦੀ ਇਕ ਲਵ ਸਟੋਰੀ ਫਿਲਮ ਹਿੱਟ ਹੋਈ ਸੀ ਲੈਲਾ ਮਜਨੂੰ, ਜਿਸਦੇ ਇਕ ਗੀਤ ਦੀਆਂ ਸਤਰਾਂ ‘ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ’ ਲੋਕਾਂ ਦੀ ਜ਼ੁਬਾਨ ‘ਤੇ ਐਸੀਆਂ ਚੜ੍ਹੀਆਂ ਕਿ ਬਾਅਦ ਵਿੱਚ ਕਹਾਵਤ ਹੀ ਬਣ ਗਈਆਂ। ਗੀਤ ਦੇ ਇਹ ਬੋਲ ਉਸ ਵੇਲੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ‘ਤੇ ਢੁੱਕਦੇ ਨਜ਼ਰ ਆਉਂਦੇ ਹਨ ਜਦੋਂ ਸਿੱਖਾਂ ਨੂੰ ਚਿੜ੍ਹਾਉਣ ਵਾਲੇ ਕਿਸੇ ਸ਼ਿਵ ਸੈਨਾ ਆਗੂ ਜਾਂ ਵਰਕਰ ਖਿਲਾਫ ਕੋਈ ਸਿੱਖ ਨੌਜਵਾਨ ਤਾੜਨਾ ਭਰਿਆ ਬਿਆਨ ਹੀ ਦਾਗ ਦਿੰਦਾ ਹੈ।

ਸੋਸ਼ਲ ਮੀਡੀਆ 'ਤੇ ਸਰਗਰਮ ਨੌਜਵਾਨਾਂ ਦੀ ਫੜੋ-ਫੜਾਈ
ਸੋਸ਼ਲ ਮੀਡੀਆ ‘ਤੇ ਸਰਗਰਮ ਨੌਜਵਾਨਾਂ ਦੀ ਫੜੋ-ਫੜਾਈ

ਸਰਕਾਰੀ ਏਜੰਸੀਆਂ ਦਾ ਇਹ ਵਰਤਾਰਾ ਇਸ ਸਾਲ ਘਲੂਘਾਰਾ ਹਫਤਾ ਮਨਾਏ ਜਾਣ ਤੋਂ ਪਹਿਲਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਤੋਂ ਕੁਝ ਸ਼ਿਵ ਸੈਨਾ ਆਗੂਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਣ ਦਾ ਐਲਾਨ ਕਰ ਦਿੱਤਾ। ਬੱਸ ਬਿਆਨ ਸਾਹਮਣੇ ਆਉਣ ਦੀ ਦੇਰ ਸੀ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼ਿਵ ਸੈਨਾ ਨੂੰ ਤਾੜਨਾ ਕਰਦੇ ਬਿਆਨ ਵੀ ਸਾਹਮਣੇ ਆ ਗਏ। ਸੋਸ਼ਲ ਮੀਡੀਆ ਫੇਸਬੁੱਕ ਅਤੇ ਵਾਟਸਐਪ ‘ਤੇ ਤਾਂ ਜਿਵੇਂ ਵੱਖ-ਵੱਖ ਸਿੱਖ ਗਰੁੱਪਾਂ ਵਿੱਚ ਸ਼ਿਵ ਸੈਨਾ ਖਿਲਾਫ ਬਿਆਨਾਂ ਦੀ ਹਨ੍ਹੇਰੀ ਹੀ ਚਲ ਪਈ। ਪੁਲਿਸ ਦੇ ਖੁਫੀਆ ਦਸਤਿਆਂ ਨੇ ਵੀ ਵੇਖਦਿਆਂ ਵੇਖਦਿਆਂ ਵੱਖ-ਵੱਖ ਪੰਥਕ ਸੰਸਥਾਵਾਂ ਤੇ ਨੌਜੁਆਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਯਕੀਨ ਹੋ ਗਿਆ ਕਿ ਹੁਣ ਕੁਝ ਨਹੀਂ ਹੋਵੇਗਾ ਤਾਂ ਇਹ ਘੇਰਾਬੰਦੀ ਨਰਮ ਹੋ ਗਈ। ਉਧਰ 6 ਜੂਨ ਵਾਲੇ ਦਿਨ ਕੁਝ ਸ਼ਿਵ ਸੈਨਕਾਂ ਨੇ ਜਦੋਂ ਪੁਤਲਾ ਸਾੜਨ ਦੀ ਜ਼ੁਰਅਤ ਵਿਖਾਈ ਤਾਂ ਮੌਕੇ ‘ਤੇ ਮੌਜੂਦ ਪੁਲਿਸ ਮੂਕ ਦਰਸ਼ਕ ਬਣੀ ਨਜ਼ਰ ਆਈ। ਸ਼ਿਵ ਸੈਨਾ ਦੀ ਇਸ ਹਰਕਤ ਖਿਲਾਫ ਅਵਾਜ਼ ਚੁੱਕਣ ਵਾਲੇ ਸਿੱਖ ਨੌਜੁਆਨ ਹੀ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੱਤੇ ਗਏ। ਸ਼ਿਵ ਸੈਨਾ ਖਿਲਾਫ ਕਾਫੀ ਰੋਹ ਪ੍ਰਗਟਾਏ ਜਾਣ ਤੋਂ ਬਾਅਦ ਪੁਲਿਸ ਵਲੋਂ ਸ਼ਿਵ ਸੈਨਾ ਆਗੂ ਨੂੰ ਫੜ੍ਹਕੇ ਜੇਲ੍ਹ ਭੇਜ ਦਿਤਾ ਜਿਥੋਂ ਉਹ ਦੋ ਦਿਨ ਬਾਅਦ ਹੀ ਜ਼ਮਾਨਤ ‘ਤੇ ਬਾਹਰ ਆ ਗਿਆ।

ਸਬੰਧਤ ਖ਼ਬਰ:

ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਬਾਰੇ ਰਵਨੀਤ ਬਿੱਟੂ ਨੇ ਕਿਹਾ; ਅਜਿਹੇ ਲੋਕਾਂ ਨਾਲ ਸਖਤੀ ਨਾਲ ਨਿਬੜਾਂਗੇ …

ਦੂਸਰੇ ਪਾਸੇ ਪੁਲਿਸ ਵਲੋਂ ਦਲਜੀਤ ਸਿੰਘ ਬੌਬੀ ਨਾਮ ਦਾ ਇਕ ਨੌਜੁਆਨ ਫੜ੍ਹਕੇ ਕਈ ਦਿਨ ਗਾਇਬ ਹੀ ਰੱਖਿਆ ਗਿਆ। ਪ੍ਰੀਵਾਰ ਚਾਰ ਦਿਨ ਤੀਕ ਟੱਕਰਾਂ ਮਾਰਦਾ ਰਿਹਾ, ਕਿਸੇ ਵੀ ਪੁਲਸ ਅਧਿਕਾਰੀ ਨੇ ਪੱਲਾ ਨਹੀਂ ਫੜਾਇਆ ਤੇ ਆਖਿਰ ਬੜੀ ਮੁਸ਼ਕਿਲ ਨਾਲ ਬੌਬੀ ਦਾ ਸੁਰਾਗ ਮਿਲਣ ‘ਤੇ ਰਿਹਾਈ ਹੋਈ। ਉਧਰ ਕੁਝ ਦਿਨ੍ਹਾਂ ਤੋਂ ਨਵਾਂਸ਼ਹਿਰ ਦੀ ਪੁਲਿਸ ਵਲੋਂ ਅੰਮ੍ਰਿਤਸਰ, ਬਟਾਲਾ ਤੇ ਗੁਰਦਾਸਪੁਰ ਜਿਲ੍ਹਿਆਂ ਵਿੱਚ ਸਿੱਖ ਨੌਜੁਆਨਾਂ ਦੀ ਧੜ-ਪਕੜ ਲਈ ਛਾਪੇ ਮਾਰੀ ਅਤੇ ਸਿੰਘਾਂ ਦੀ ਕੀਤੀ ਗ੍ਰਿਫਤਾਰੀ ਵੀ ਸਾਹਮਣੇ ਆਈ ਹੈ। ਟਕਸਾਲੀ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਮਟੀਆ ਦੇ ਦੋਹਤਰੇ ਵਿੱਕੀ ਦੀ ਗ੍ਰਿਫਤਾਰੀ ਇਸੇ ਕੜੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ।

ਨਰਿੰਦਰਪਾਲ ਸਿੰਘ ਪੱਤਰਕਾਰ
ਨਰਿੰਦਰਪਾਲ ਸਿੰਘ ਪੱਤਰਕਾਰ

ਪੱਤਕਾਰ ਵਲੋਂ ਵੱਖ-ਵੱਖ ਸਰੋਤਾਂ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ, ਪੁਲਿਸ ਵਲੋਂ ਹੁਣ ਤੀਕ ਫੜੇ ਗਏ ਸਿੱਖ ਨੌਜੁਆਨ ਉਹ ਨੌਜੁਆਨ ਹਨ ਜੋ ਫੇਸਬੁੱਕ ਜਾਂ ਵਾਟਸਐਪ ‘ਤੇ ਵੱਖ-ਵੱਖ ਗਰੁੱਪਾਂ ਦੇ ਮਾਧਿਅਮ, ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਬਾਰੇ ਪੋਸਟਾਂ ਪਾ ਰਹੇ ਸਨ ਜੋ ਸਿੱਖ ਭਾਵਨਾਵਾਂ ਭੜਕਾ ਰਹੇ ਸਨ। ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਪੁਲਿਸ ਵਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਨਾਲ ਸਬੰਧਤ ਦੱਸੇ ਜਾਂਦੇ ਗ੍ਰਿਫਤਾਰ ਕੀਤੇ ਗਏ ਨੌਜੁਆਨ ਅਤੇ ਇਕ ਬੀਬੀ ਦੇ ਫੇਸਬੁੱਕ ਖਾਤੇ ਨਾਲ ਜੁੜੇ ਸਿੱਖ ਨੌਜੁਆਨਾਂ ਨੂੰ ਵੀ ਘੇਰਨ ਲਈ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ। ਫੜੇ ਗਏ ਨੌਜੁਆਨਾਂ ਨੂੰ ਚੰਡੀਗੜ੍ਹ ਲਿਜਾਕੇ ਇਸ ਬੀਬੀ ਦੇ ਸਾਹਮਣੇ ਬਿਠਾਕੇ, ਤਫਤੀਸ਼ ਕੀਤੀ ਜਾਂਦੀ ਹੈ। ਅਜਿਹੀਆਂ ਰਿਪੋਰਟਾਂ ਹੀ ਸੂਬੇ ਦੇ ਬਾਕੀ ਜਿਲ੍ਹਿਆਂ ਵਿੱਚੋਂ ਆ ਰਹੀਆਂ ਹਨ। ਇਹ ਪੁਲਿਸ ਗ੍ਰਿਫਤਾਰੀਆਂ ਉਨ੍ਹਾਂ 22 ਸਿੱਖ ਨੋਜੁਆਨਾਂ ਨਾਲੋਂ ਅਲੱਗ ਹਨ ਜਿਨ੍ਹਾਂ ਨੂੰ “ਅੱਤਵਾਦੀ” ਆਖ ਕੇ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਮੀਡੀਆ ਦੇ ਵੱਖ-ਵੱਖ ਹਿੱਸਿਆਂ ‘ਚ ਉਜਾਗਰ ਹੋ ਚੁੱਕਾ ਹੈ।

ਜ਼ਿਕਰਯੋਗ ਤਾਂ ਇਹ ਵੀ ਹੈ ਕਿ ਪੁਲਿਸ ਹੁਣ ਤੀਕ ਅਣਗਿਣਤ ਵਾਰ ਦਾਅਵੇ ਕਰ ਚੁੱਕੀ ਹੈ ਕਿ ਅਕਸਰ ਲੋਕ ਸ਼ਿਵ ਸੈਨਾ ਦੇ ਨਾਮ ਹੇਠ, ਪਹਿਲਾਂ ਸਿੱਖ ਭਾਵਨਾਵਾਂ ਭੜਕਾਉਂਦੇ ਹਨ ਤੇ ਫਿਰ ਸੁਰੱਖਿਆ ਦੀ ਆੜ ਹੇਠ ਸਰਕਾਰੀ ਗੰਨਮੈਨ ਮੰਗਦੇ ਹਨ। ਜ਼ਿਕਰਯੋਗ ਤਾਂ ਇਹ ਵੀ ਹੈ ਕਿ ਬੀਤੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿਥੇ ਸਿੱਖ ਭਾਵਨਾਵਾਂ ਭੜਕਾਉਣ ਵਾਲੇ ਕੁਝ ਸ਼ਿਵ ਸੈਨਾ ਆਗੂ ਸਿੱਖਾਂ ਦੇ ਰੋਹ ਦਾ ਸ਼ਿਕਾਰ ਵੀ ਹੋਏ ਹਨ। ਅਜਿਹੇ ਵਿੱਚ ਇਹ ਸਵਾਲ ਬਾਰ-ਬਾਰ ਪੁੱਛਿਆ ਜਾਵੇਗਾ ਕਿ ਹਰ ਵਾਰ ਪੁਲਿਸ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਸਬੰਧਤ ਲੋਕਾਂ ਨੂੰ ਸਿੱਖ ਭਾਵਨਾਵਾਂ ਭੜਕਾਣ ਦੀ ਖੁੱਲ੍ਹ ਕਿਉਂ ਦਿੰਦੀ ਹੈ? ਅਤੇ ਅਜਿਹੀਆਂ ਜਥੇਬੰਦੀਆਂ ਤੇ ਲੋਕਾਂ ਨੂੰ ਤਾੜਨਾ ਕਰਨੀ ਹੀ ਗੁਨਾਹ ਕਿਉਂ ਬਣ ਜਾਂਦਾ ਹੈ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਖਾਲਸਾ ਪੰਥ ਦੇ ਤਖਤ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦੇ ਕੇਂਦਰ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਰਤ ਸਰਕਾਰ ਸਿੱਖ ਤਖਤਾਂ ਨੂੰ ਸਿੱਧੇ ਸਰਕਾਰੀ ਕੰਟਰੋਲ ਹੇਠ ਲਿਆਉਣ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: