ਨਵੀ ਦਿੱਲੀ ( 10 ਫਰਵਰੀ, 2015): ਆਮ ਆਦਮੀ ਪਾਰਟੀ ਨੇ ਦਿੱਲ਼ੀ ਚੋਣਾਂ ਲਈ ਚਾਰ ਸਿੱਖ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।ਚਾਰੇ ਸਿੱਖ ਉਮੀਦਵਾਰ ਇਸ ਸਮੇਂਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਅੱਗੇ ਵੱਧ ਰਹੇ ਹਨ।

ਜਰਨੈਲ ਸਿੰਘ ਪੱਤਰਕਾਰ: ਜਰਨੈਲ ਸਿੰਘ ਪੱਤਰਕਾਰ, ਹਲਕਾ ਰਾਜ਼ੌਰੀ ਗਾਰਡਨ: ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਰਾਜ਼ੋਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 28,608 ਵੋਟਾਂ ਲੈਕੇ ਅੱਗੇ ਚੱਲ ਰਹੇ ਹਨ। ਉਨ੍ਹਾਂ ਦੇ ਨਿਕਟ ਵਿਰੋਧੀ 2013 ਵਿੱਚ ਵਿਧਾਨ ਸਭਾ ਚੋਣ ਜਿੱਤਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੂੰ ਅਜੇ ਤੱਕ 26,393 ਵੋਟਾਂ ਮਿਲੀਆਂ ਹਨ।
ਜਰਨੈਲ ਸਿੰਘ ਸਾਬਕਾ ਪੱਤਰਕਾਰ ਉਸ ਸਮੇਂ ਸੁਰਖੀਆਂ ਵਿੱਚ ਆਏ ਜਦ ਉਨ੍ਹਾਂ ਤਤਕਾਲੀ ਗ੍ਰਹਿ ਮੰਤਰੀ ਪੀ ਚਿੰਦਰਮ ‘ਤੇ ਸਾਲ 2009 ਵਿੱਚ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਉਸਨੂੰ ਜੁੱਤੀ ਮਾਰੀ ਸੀ। ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮੀ ਦਿੱਲੀ ਤੋਂ ਆਪਣੀ ਸੀਟ ਹਾਰ ਗਏ ਸਨ। ਇਹ ਵਰਨਣਯੋਗ ਹੈ ਕਿ ਬੀਜੇਪੀ-ਬਾਦਲ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਰਸਾ ਵੀ ਇਸੇ ਹਲਕੇ ਤੋਂ ਚੋਣ ਲੜ ਰਹੇ ਹਨ।
ਜਰਨੈਲ਼ ਸਿੰਘ, ਹਲਕਾ ਤਿਲਕ ਨਗਰ: ਜਰਨੈਲ ਸਿੰਘ ਤਿਲਕ ਨਗਰ ਤੋਂ ਅੱਗੇ ਜਾ ਰਹੇ ਹਨ।ਪਹਿਲੀ ਵਾਰ ਸਾਲ 2013 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਹਲਕੇ ਤੋਂ ਚੋਣ ਜਿੱਤ ਚੁਕੇ ਹਨ। ਹੁਣ ਉਹ ਦੁਬਾਰਾ ਉਸੇ ਹਲਕੇ ਤੋਂ ਹੀ ਚੋਣ ਲੜ ਰਹੇ ਹਨ।
ਜਗਦੀਪ ਸਿੰਘ ਹਰੀ ਨਗਰ: ਜਗਦੀਪ ਸਿੰਘ ਹਰੀ ਨਗਰ ਹਲਕੇ ਤੋਨ ਅੱਗੇ ਜਾ ਰਹੇ ਹਨ।ਉਹ ਸਾਲ 2013 ਵਿੱਚ ਹਰੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਚੁੱਕੇ ਹਨ।ਹੁਣ ਉਹ ਦੁਬਾਰਾ ਉਸੇ ਹਲਕੇ ਤੋਂ ਹੀ ਚੋਣ ਲੜ ਰਹੇ ਹਨ।
ਅਵਤਾਰ ਸਿੰਘ, ਹਲਕਾ ਕਾਲਕਾ ਜੀ: ਅਵਤਾਰ ਸਿੰਘ ਹਲਕਾ ਕਾਲਕਾ ਜੀ ਤੋਂ ਅੱਗੇ ਜਾ ਰਹੇ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਨ।ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਬਾਦਲ ਦਲ ਦੇ ਉਮੀਦਵਾਰ ਹਰਮੀਤ ਕਾਲਕਾ ਜੀ ਨਾਲ ਹੈ, ਜੋਕਿ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣ ਲੜ ਰਹੇ ਹਨ।