Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੰਸ ਰਾਜ ਹੰਸ ਵੱਲੋਂ ਬਾਦਲ ਦਲ ਤੋਂ ਅਸਤੀਫਾ, ਜਲਦੀ ਕਰ ਸਕਦੇ ਨੇ ਭਾਜਪਾ ‘ਚ ਜਾਣ ਦਾ ਐਲਾਨ

ਹੰਸ ਰਾਜ ਹੰਸ ਵੱਲੋਂ ਬਾਦਲ ਦਲ ਤੋਂ ਅਸਤੀਫਾ, ਜਲਦੀ ਕਰ ਸਕਦੇ ਨੇ ਭਾਜਪਾ ‘ਚ ਜਾਣ ਦਾ ਐਲਾਨ

Hans Raj Hans
ਹੰਸ ਰਾਜ ਹੰਸ

ਜਲੰਧਰ (18 ਦਸੰਬਰ, 2014):  ਬਾਦਲ ਦਲ ਵੱਲੌਂ ਪਿੱਛਲੇ ਸਮੇਂ ਅੰਦਰ ਪਾਰਟੀ ਅੰਦਰ ਸ਼ਾਮਲ ਕੀਤੇ ਆਗੂ ਹੌਲੀ ਹੌਲੀ ਇਸਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਇਸ ਸਮੇ ਬਾਦਲ ਦਲ ਦੀ ਹਾਲਤ ਪੰਜਾਬ ਵਿੱਚ ਬਹੁਤੀ ਚੰਗੀ ਨਹੀ, ਸੂਬੇ ਵਿੱਚ ਨਸ਼ਿਆਂ ਦੇ ਵਾਪਾਰ ਕਾਰਣ ਬਾਦਲ ਦਲ ਜਨਤਾ ਦੇ ਸਵਾਲਾਂ ਦੇ ਜਬਾਬ ਦੇਣ ਤੋਂ ਕੰਨੀ ਕਤਰਾ ਰਿਹਾ , ਕਿਸਾਨੀ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ, ਬਿਜਲੀ ਦੇ ਬਿੱਲਾਂ ਅਤੇ ਹੋਰ ਸਰਕਾਰੀ ਪ੍ਰਬੰਧ ਨੇ ਲੋਕਾਂ ਦੀ ਜਾਨ ਕੱਢ ਦਿੱਤੀ ਹੈ।

ਇਸਦੇ ਮੁਕਾਬਲੇ ਭਾਜਪਾ ਦੀ ਇਸ ਸਮੇਂ ਪੂਰੇ ਭਾਰਤ ‘ਚ ਚੜਤ ਹੈ ਅਤੇ ਇਸੇ ਚੜਤ ਦੇ ਚੱਲਦਿਆਂ ਬਾਦਲ ਦਲ ਦੇ ਕਈ ਲੀਡਰ ਭਾਜਪਾ ਦਾ ਪੱਲਾ ਫੜ ਰਹੇ ਹਨ।ਹੁਚ ਪ੍ਰਸਿੱਧ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਹੰਸ ਰਾਜ ਹੰਸ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੰਸ ਦੇ ਅਗਲੇ ਕੁਝ ਦਿਨਾਂ ‘ਚ ਭਾਜਪਾ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਪੁਲਿਸ ਮੁਖੀ ਤੋਂ ਅਕਾਲੀ ਆਗੂ ਬਣੇ ਸ: ਪ੍ਰਮਦੀਪ ਸਿੰਘ ਗਿੱਲ ਦੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ‘ਚ ਚਲੇ ਜਾਣ ਬਾਅਦ ਦੋਵਾਂ ਪਾਰਟੀਆਂ ਅੰਦਰ ਪੈਦਾ ਹੋਈ ਬੇਭਰੋਸਗੀ ਹੰਸ ਦੇ ਫ਼ੈਸਲੇ ਨਾਲ ਹੋਰ ਵਧ ਸਕਦੀ ਹੈ ।

ਵਰਨਣਯੋਗ ਹੈ ਕਿ ਸ੍ਰੀ ਹੰਸ ਰਾਜ ਹੰਸ ਲੋਕ ਸਭਾ ਚੋਣਾਂ ਵਿਚ ਜਲੰਧਰ ਤੋਂ ਉਮੀਦਵਾਰ ਨਾ ਬਣਾਏ ਜਾਣ ਕਾਰਨ ਨਾਰਾਜ਼ ਚਲੇ ਆ ਰਹੇ ਸਨ ਙ ਰ ਉਪ-ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਹੰਸ ਦੇ ਘਰ ਆ ਕੇ ਵਾਲਮੀਕ ਆਗੂਆਂ ਨਾਲ ਮੀਟਿੰਗ ਕਰਕੇ ਵਿਰੋਧ ਨੂੰ ਸ਼ਾਂਤ ਕੀਤਾ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਹੰਸ ਨੂੰ ਕੋਈ ਅਹਿਮ ਚੇਅਰਮੈਨੀ ਦੇਣ ਦਾ ਵਾਅਦਾ ਵੀ ਕੀਤਾ ਸੀ ।

ਹੰਸ ਨੂੰ 2008 ਵਿਚ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ‘ਚ ਭਰਤੀ ਕੀਤਾ ਸੀ ਅਤੇ ਉਨ੍ਹਾਂ 2009 ਦੀ ਲੋਕ ਸਭਾ ਚੋਣ ਦਲ ਵੱਲੋਂ ਜਲੰਧਰ ਹਲਕੇ ਤੋਂ ਲੜੀ ਸੀ, ਪਰ ਉਹ ਕਾਂਗਰਸ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਤੋਂ 36 ਹਜ਼ਾਰ ਦੇ ਕਰੀਬ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ।

ਹੰਸ ਰਾਜ ਹੰਸ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕੁਝ ਸਮੇਂ ਤੋਂ ਬੜੇ ਬੇਚੈਨ ਸਨ ਤੇ ਹੁਣ ਆਪਣੇ-ਆਪ ਨੂੰ ਬੇਚੈਨੀ ‘ਚੋਂ ਕੱਢਣ ਤੇ ਆਪਣਾ ਗੁਆਚਿਆ ਮਾਨਸਿਕ ਚੈਨ ਵਾਪਸ ਲਿਆਉਣ ਲਈ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਹੈ।

ਉਨ੍ਹਾਂ ਭਾਜਪਾ ‘ਚ ਸ਼ਾਮਿਲ ਹੋਣ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨਾਲ ਉਨ੍ਹਾਂ ਦੀ ਲੰਬੀ ਮੁਲਾਕਾਤ ਹੋਈ ਹੈ । ਹੰਸ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਵੱਲੋਂ ਲਾਂਭੇ ਕੀਤੇ ਜਾਣ ਕਾਰਨ ਪਿਛਲੇ ਸਮੇਂ ਤੋਂ ਕਾਫ਼ੀ ਨਿਰਾਸ਼ ਸਨ। ਪਹਿਲਾਂ ਉਨ੍ਹਾਂ ਨੂੰ ਲੋਕ ਸਭਾ ਟਿਕਟ ਨਹੀਂ ਦਿੱਤੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਨਵੀਂ ਦਿੱਲ਼ੀ 'ਚ ਮੀਟਿੰਗ ਲਈ ਸੱਦੇ ਭੇਜ ਦਿੱਤੇ ਜਾਣ ਦੀ ਖਬਰ
ਪੰਜਾਬ ਵਿੱਚ ਕਿਸਾਨੀ ਮੁੱਦਿਆਂ ਉੱਤੇ ਹੋਏ ਉਭਾਰ ਵਿਚ ਪੰਜਾਬ ਦੇ ਵੱਧ ਹੱਕਾਂ ਅਤੇ ਖੁਦਮੁਖਤਿਆਰੀ ਦਾ ਮਸਲਾ ਚਰਚਾ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਹ ਗੱਲ ਹੁਣ ਉਭਰ ਕੇ ਸਾਹਮਣੇ ਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: