Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੀ ਸਿੱਖ ਵੋਟ ਰਾਜਨੀਤੀ ਦੀ ਮੌਜੂਦਾ ਸਥਿਤੀ ਬਾਰੇ

ਪੰਜਾਬ ਦੀ ਸਿੱਖ ਵੋਟ ਰਾਜਨੀਤੀ ਦੀ ਮੌਜੂਦਾ ਸਥਿਤੀ ਬਾਰੇ

੧. ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ

੨. ⁠ਬਾਦਲ ਦਲ ਦਾ ਸਿਆਸੀ ਅਧਾਰ ਹੋਰ ਖੁੱਸੇਗਾ ਅਤੇ ਨਤੀਜਿਆਂ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਿਰੁਧ ਬਗਾਵਤ ਹੋਵੇਗੀ ਤੇ ਪਾਰਟੀ ਵਿਚੋਂ ਇਕ ਵੱਖਰਾ ਧੜਾ ਉੱਭਰੇਗਾ।

੩. ਜਿੱਥੇ ⁠ਮਾਨ ਦਲ ਪਹਿਲਾਂ ਤੋਂ ਹੀ ਸਿੱਖ ਵੋਟ ਸਿਆਸਤ ਦੇ ਦਾਅਵੇਦਾਰ ਵਜੋਂ ਮੌਜੂਦ ਹੈ ਓਥੇ ਅੰਮ੍ਰਿਤਪਾਲ ਸਿੰਘ ਦਾ ਧੜਾ ਨਵੇਂ ਦਾਅਵੇਦਾਰ ਵਜੋਂ ਉੱਭਰੇਗਾ।

੪. ⁠ਵੋਟਾਂ ਤੋਂ ਬਾਅਦ ਉਕਤ ਗੱਲਾਂ ਵਾਪਰ ਚੁੱਕੀਆਂ ਹਨ ਅਤੇ ਹੁਣ ਦੇ ਹਾਲਾਤ ਹੋਰ ਵੀ ਵਧੇਰੇ ਖਿਡਾਓ ਵੱਲ ਵਧ ਰਹੇ ਹਨ।

੫. ਇਸ ਵੇਲੇ ਸਿੱਖ ਵੋਟ ਰਾਜਨੀਤੀ ਵਿਚ ਚਾਰ ਧੜੇ (ਬਾਦਲ ਦਲ, ਬਾਦਲਾਂ ਤੋਂ ਬਾਗੀ ਧੜਾ, ਮਾਨ ਦਲ, ਅੰਮ੍ਰਿਤਪਾਲ ਸਿੰਘ) ਤਾਂ ਪਰਤੱਖ ਹੋ ਚੁਕੇ ਹਨ।

੬. ⁠ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋਂ ਬਾਅਦ ਸਰਬਜੀਤ ਸਿੰਘ ਦੀ ਹਿਮਾਇਤ ਕਰਨ ਵਾਲੇ ਹਿੱਸਿਆਂ ਨੇ ਵੀ ਇੱਕਠੇ ਹੋ ਕੇ ਜਲੰਧਰ ਸੀਟ ਤੋਂ ਇਲਾਵਾ ਬਾਕੀ ਚਾਰ ਸੀਟਾਂ ਉੱਤੇ ਪੰਜਾਬ ਵਿਧਾਨ ਸਭਾ ਲਈ ਜਿਮਨੀ ਚੋਣਾਂ ਲੜਨ ਦਾ ਐਲਾਨ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਯਤਨ ਕੀਤਾ ਹੈ।

੭. ⁠ਅਗਲੀ ਸਥਿਤੀ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਧੜੇ ਵਿਚੋਂ ਵੀ ਵੱਖਰੇ ਦਾਅਵੇਦਾਰ ਉੱਭਰਦੇ ਨਜ਼ਰ ਆ ਰਹੇ ਹਨ।

੮. ⁠ਬੀਤੇ ਦਿਨਾਂ ਵਿਚ ਡਿਬਰੂਗੜ੍ਹ ਨਜ਼ਰਬੰਦ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਨੇ ਐਲਾਨ ਕੀਤਾ ਹੈ ਕਿ ਬਾਜੇਕੇ ਵੱਲੋਂ ਗਿੱਦੜਬਾਹਾ ਤੋਂ ਚੋਣ ਲੜੀ ਜਾਵੇਗੀ।

੯. ⁠ਇਕ ਹੋਰ ਡਿਬਰੂਗੜ੍ਹ ਨਜ਼ਰਬੰਦ ਕੁਲਵੰਤ ਸਿੰਘ ਰਾਓਕੇ ਦੇ ਭਰਾ ਨੇ ਐਲਾਨ ਕੀਤਾ ਹੈ ਰਾਓਕੇ ਵੱਲੋਂ ਬਰਨਾਲੇ ਤੋਂ ਜਿਮਨੀ ਚੋਣ ਲੜੀ ਜਾਵੇਗੀ।

੧੦. ⁠ਇਸੇ ਤਰ੍ਹਾਂ ਡਿਬਰੂਗੜ੍ਹ ਵਿਚ ਹੀ ਨਜ਼ਰਬੰਦ ਦਲਜੀਤ ਸਿੰਘ ਕਲਸੀ ਦੀ ਪਤਨੀ ਨੇ ਕਲਸੀ ਵੱਲੋਂ ਡੇਹਰਾ ਬਾਬਾ ਨਾਨਕ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ।

੧੧. ⁠ਪਟਿਆਲਾ ਜੇਲ੍ਹ ਵਿਚ ਹਿਰਾਸਤੀ ਸੰਦੀਪ ਸਿੰਘ ਸੰਨੀ (ਸੁਧੀਰ ਸੂਰੀ ਕੇਸ) ਵੱਲੋਂ ਵੀ ਡੇਹਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ

੧੨. ⁠ਜ਼ਿਕਰਯੋਗ ਹੈ ਕਿ ਬਰਨਾਲਾ ਸੀਟ ਤੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਜਿਮਨੀ ਚੋਣ ਲੜਨ ਦੀ ਸੰਭਾਵਨਾ ਦੀ ਖਬਰਾਂ ਵਿਚ ਚਰਚਾ ਹੋ ਚੁੱਕੀ ਹੈ ਹਾਲਾਕਿ ਇਸ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ।

੧੩. ਡਿਬਰੂਗੜ੍ਹ ਨਜ਼ਰਬੰਦਾਂ ਬਾਜੇਕੇ, ਰਾਉਕੇ ਅਤੇ ਕਲਸੀ ਦੀ ਉਮੀਦਵਾਰੀ ਦੇ ਐਲਾਨ ਬਾਰੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਹਾਲੀ ਤੱਕ ਚੁੱਪ ਹੈ।

੧੪. ⁠ਪਰ ਖੁਦ ਨੂੰ ਅਸਿੱਧੇ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਦੇ ਸਿਆਸੀ ਸਲਾਹਕਾਰ ਵਜੋਂ ਪੇਸ਼ ਕਰ ਰਹੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਹਾਲੀ ਤੱਕ ਜਿਮਨੀ ਚੋਣਾਂ ਲੜਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਹੈ ਤੇ ਨਾ ਹੀ ਡਿਬਰੂਗੜ੍ਹ ਨਜ਼ਰਬੰਦਾਂ ਵੱਲੋਂ ਚੋਣਾਂ ਲੜਨ ਦੇ ਐਲਾਨ ਅੰਮ੍ਰਿਤਪਾਲ ਸਿੰਘ ਦੀ ਰਾਏ ਨਾਲ ਹੋਏ ਹਨ।

੧੫. ⁠ਮੌਜੂਦਾ ਸਮੇਂ ਸਿੱਖ ਵੋਟ ਰਾਜਨੀਤੀ ਜਿਸ ਪਾਸੇ ਵਧ ਰਹੀ ਹੈ ਓਥੇ ਹਰ ਹਿੱਸੇ ਵਿਚਲਾ ਅੰਦਰੂਨੀ ਖਿੰਡਾਓ ਵਧੇਗਾ। ਭਵਿੱਖ ਵਿਚ ਸਿੱਖ ਵੋਟ ਰਾਜਨੀਤੀ ਦੇ ਦਾਅਵੇਦਾਰਾਂ ਦੀ ਗਿਣਤੀ ਵਧਣ ਕਾਰਨ ਕਿਸੇ ਵੀ ਚੋਣ ਸਰਗਰਮੀ, ਖਾਸ ਕਰ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਸਿੱਖ ਪਾਰਟੀਆਂ/ਧੜਿਆਂ ਦੇ ਹੀ ਕਈ ਗੜਜੋੜ ਹੀ ਉੱਭਰ ਸਕਦੇ ਹਨ।

 

ਧਿਆਨ ਦਿਓ — ਨੱਥੀ ਤਸਵੀਰਾਂ ਬਾਦਲਾਂ ਤੋਂ “ਬਾਗੀ” ਹੋਏ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਮਾਫੀ ਲੈਣ ਲਈ ਲਿਖੀ ਚਿੱਠੀ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਕੀਤੀ ਅਰਦਾਸ ਦੀਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ
ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: