Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਘਰਸ਼ ਕਮੇਟੀ ਤੇ ਪੰਜਾਬ ਪੁਲਿਸ ਵਿਚਾਲੇ ਗੱਲਬਾਤ ਬੇ-ਨਤੀਜ਼ਾ ਰਹੀ, ਬਾਪੂ ਸਰੂਤ ਸਿੰਘ ਵਲੋਂ ਪਾਣੀ ਪੀਣ ਤੋਂ ਵੀ ਇਨਕਾਰ

ਸੰਘਰਸ਼ ਕਮੇਟੀ ਤੇ ਪੰਜਾਬ ਪੁਲਿਸ ਵਿਚਾਲੇ ਗੱਲਬਾਤ ਬੇ-ਨਤੀਜ਼ਾ ਰਹੀ, ਬਾਪੂ ਸਰੂਤ ਸਿੰਘ ਵਲੋਂ ਪਾਣੀ ਪੀਣ ਤੋਂ ਵੀ ਇਨਕਾਰ

ਲੁਧਿਆਣਾ (21 ਜੁਲਾਈ, 2015): ਅੱਜ ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਅਤੇ ਪੰਜਾਬ ਪੁਲਿਸ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਹੋਈ ਮੀਟਿੰਗ ਬੇ-ਨਤੀਜ਼ਾ ਰਹੀ।ਬੰਦੀ ਸਿੰਘ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵੱਖ-ਵੱਖ ਜੇਲਾਂ ਤੋਂ ਗੱਲਬਾਤ ਲਈ ਲੁਧਿਅਣਾ ਲਿਆਦਾ ਗਿਆ ਸੀ।

Bapu-Surat-Singh-Day-190-214x300ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਜਿਸ ਵਿਚ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਆਰ.ਪੀ.ਸਿੰਘ, ਮਨਜਿੰਦਰ ਸਿੰਘ ਜੰਡੀ ਅਤੇ ਐਡਵੋਕੇਟ ਹਰਪਾਲ ਸਿਮਘ ਚੀਮਾ ਆਦਿ ਸ਼ਾਮਲ ਸਨ ਨੂੰ ਪੁਲਿਸ ਵੱਲੋਂ ਪੁਲਿਸ ਲਾਈਨ ਤੋਂ ਸਥਾਨਕ ਸਿਵਲ ਹਸਪਤਾਲ ਵਿਖੇ ਬਾਪੂ ਸੂਰਤ ਸਿੰਘ ਖਾਲਸਾ ਕੋਲ ਲਿਆਂਦਾ ਗਿਆ। ਜਿਥੇ ਕਮੇਟੀ ਮੈਂਬਰਾਂ ਅਤੇ ਬਾਪੂ ਖਾਲਸਾ ਤੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਕੋਈ ਸਿੱਟਾ ਨਹੀਂ ਨਿਕਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਤੇ ਸਂਘਰਸ਼ ਕਮੇਟੀ ਦੇ ਆਗੂਆਂ ਵਿਚਕਾਰ ਸਿਵਲ ਲਾਈਨਜ਼ ਲੁਧਿਆਣਾ ਵਿੱਚ ਗੱਲਬਾਤ ਲਈ ਰੱਖੀ ਗਈ ਮੀਟਿੰਗ ਅਸਫਲ ਹੋਈ, ਪੁਲਿਸ ਬੰਦੀ ਸਿੰਘ ਸੰਘਰਸ਼ ਕਮੇਟੀ ‘ਤੇ ਸਿਰਫ ਇੱਕੋ ਗੱਲ ਦਾ ਦਬਾਅ ਬਣਾ ਰਹੀ ਸੀ ਕਿ ਕਮੇਟੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਵੇ।

ਪੰਜਾਬ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਨਾਂ ਦੇ ਘਰੋਂ ਪਿੰਡ ਹਸਨਪੁਰ ਤੋਂ ਜਬਰਦਸਤੀ ਚੁੱਕ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਿਆਂਦਾ ਗਿਆ ਹੈ ਉਸ ਸਮੇਂ ਤੋਂ ਉਨਾਂ ਨੇ ਪਾਣੀ ਦਾ ਵੀ ਤਿਆਗ ਕਰ ਦਿੱਤਾ ਹੈ। ਜਿਸ ਕਾਰਨ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਬਾਪੂ ਖਾਲਸਾ ਵੱਲੋਂ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲੈਣ ਤੋਂ ਵੀ ਇਨਕਾਰ ਕੀਤਾ ਹੋਇਆ ਹੈ। ਬਾਪੂ ਖਾਲਸਾ ਉਪਰ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਕੱਲ ਦਾ ਹੀ ਜੋਰ ਪਾ ਰਿਹਾ ਹੈ ਕਿ ਉਹ ਮੈਡੀਕਲ ਸਹੂਲਤ ਲੈ ਲੈਣ ਤੇ ਪਾਣੀ ਪੀ ਲੈਣ ਪਰ ਬਾਪੂ ਖਾਲਸਾ ਵੱਲੋਂ ਇਕੋ ਹੀ ਗੱਲ ਉਨਾਂ ਨੂੰ ਕਹੀ ਗਈ ਕਿ ਸਰਕਾਰ ਨੇ ਜਿਹੜੇ ਵੀ ਸਿੰਘ ਤੇ ਬੀਬੀਆਂ ਹਸਨਪੁਰ ਤੋਂ ਅਤੇ ਪੰਜਾਬ ਦੇ ਹੋਰ ਕਿਸੇ ਵੀ ਸਥਾਨ ਤੋਂ ਕੱਲ ਦੇ ਗਿ੍ਰਫ਼ਤਾਰ ਕੀਤੇ ਹਨ ਉਨਾਂ ਨੂੰ ਤਰੁੰਤ ਛੱਡਿਆ ਜਾਵੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦਾਂ ਨੂੰ ਵੀ ਛੱਡਿਆ ਜਾਵੇ, ਉਹ ਤਾਂ ਹੀ ਪਾਣੀ ਪੀਣਗੇ।

ਸਰਕਾਰ ਦੀ ਇਸ ਪੱਖ ਨੂੰ ਲੈ ਕੇ ਕਸੂਤੀ ਬਣੀ ਹੋਈ ਸਥਿਤੀ ਨੂੰ ਸੁਧਾਰਨ ਲਈ ਅੱਜ ਏ.ਡੀ.ਜੀ.ਪੀ. ਪੰਜਾਬ ਐਚ.ਐਸ. ਢਿੱਲੋਂ ਨੇ ਸਥਾਨਕ ਪੁਲਿਸ ਲਾਈਨ ਸਵੇਰੇ ਹੀ ਡੇਰੇ ਲਾ ਲਏ ਸਨ ਤੇ ਉਨਾਂ ਬੰਦੀ ਸਿੰਘਾਂ ਰਿਹਾਈ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਪੁਲਿਸ ਲਾਈਨ ਬੁਲਾ ਕੇ ਕਈ ਘੰਟੇ ਮੀਟਿੰਗ ਕੀਤੀ ਤੇ ਕਈ ਤਰਾਂ ਦੇ ਵਿਸ਼ਵਾਸ਼ ਦਿੱਤੇ ਗਏ ਕਿ ਬਾਪੂ ਜੀ ਨੂੰ ਇਲਾਜ ਅਤੇ ਪਾਣੀ ਪੀਣ ਲਈ ਤਿਆਰ ਕੀਤਾ ਜਾਵੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੇਰੋਂ ਵਿੱਚ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਮਾਮਲੇ ਦੀ ਨਿਰਪੱਖ ਜਾਂਚ, ਸੁਤੰਤਰ ਮੈਡੀਕਲ ਅਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: