
ਜਮਸ਼ੇਦਪੁਰ (11 ਨਵੰਬਰ, 2014): ਨਵੰਬਰ 1984 ਵਿੱਚ ਇਂਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸੁਬਿਆਂ ਵਿੱਚ ਚੱਲੀ ਸਿਖ ਕਤਲੇਆਮ ਦੌਰਾਨ ਝਾਰਖੰਡ ਅਤੇ ਬਿਹਾਰ ਦੇ ਮਾਮਲਿਆ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਰਾਜ ਦੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਪਾਈ ਹੈ।
ਇਹ ਪਟੀਸ਼ਨ ਫੈਡਰੇਸ਼ਨ ਦੀ ਬਿਹਾਰ, ਝਾਰਖੰਡ ਇਕਾਈ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਤੇ ਬਲਵਿੰਦਰ ਕੌਰ ਨੇ ਪਾਈ ਹੈ। ਬਲਵਿੰਦਰ ਕੌਰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰ ਵਿੱਚੋਂ ਹੈ।
ਇੱਥੇ ਪੈ੍ਰਸ ਕਾਨਫਰੰਸ ਵਿੱਚ ਇਨ੍ਹਾਂ ਦੋਵਾਂ ਨੇ ਦੱਸਿਆ ਕਿ ਹਾਈ ਕੋਰਟ ਦੇ ਚੀਫ ਜਸਟਿਸ ਵਰਿੰਦਰ ਸਿੰਘ ਤੇ ਜਸਟਿਸ ਡੀ ਐਨ ਪਟੇਲ ਨੇ ਪਟੀਸ਼ਨ ਨੂੰ ਆਪਣੇ ਧਿਆਨ ਹਿੱਤ ਰੱਖ ਲਿਆ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਕਤ ਆਗੂਆਂ ਨੇ ਦੱਖ ਜ਼ਾਹਿਰ ਕੀਤਾ ਕਿ ਕਤਲੇਆਮ ਦੇ 30 ਸਾਲ ਬੀਤ ਜਾਣ ‘ਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਜਾਂ ਪੀੜਤਾਂ ਨੂੰ ਮੁਆਵਜ਼ਾ ਦੇ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ।