Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂ.ਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਨੇ ਯੂਨੀਵਰਸਿਟੀਆਂ ਨੂੰ ਈ.ਈ. ਜਰਨਲ ਭੇਜਣੇ ਬੰਦ ਕੀਤੇ

ਯੂ.ਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਨੇ ਯੂਨੀਵਰਸਿਟੀਆਂ ਨੂੰ ਈ.ਈ. ਜਰਨਲ ਭੇਜਣੇ ਬੰਦ ਕੀਤੇ

ਪਟਿਆਲਾ: ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਯੂਨੀਵਰਸਿਟੀਆਂ ਵਿੱਚ ਖੋਜ ਆਧਾਰਿਤ ਪ੍ਰੋਗਰਾਮ ਦੇਣੇ ਬੰਦ ਕਰ ਦਿੱਤੇ ਹਨ। ਇਸ ਤਹਿਤ ਪੰਜਾਬੀ ਯੂਨੀਵਰਸਿਟੀ ਵਿਚ ਪੁੱਜਣ ਵਾਲੇ 140 ਸੰਸਥਾਵਾਂ ਦੇ 908 ਈ.ਈ. ਜਰਨਲ ਬੰਦ ਹੋ ਜਾਣਗੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਦੇ ਮੁੱਖੀ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਇਨਫਲੀਬੀਨੈੱਟ ਵੱਲੋਂ ਸਾਡੇ ਕੋਲ ਪੱਤਰ ਆਇਆ ਹੈ।ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੁੱਛਿਆ ਹੈ ਕਿ ਈਈ ਜਨਰਲਾਂ ਦੀ ਉਨ੍ਹਾਂ ਦੇ ਵਿਭਾਗਾਂ ਨੂੰ ਕਿੰਨੀ ਕੁ ਲੋੜ ਹੈ? ਜਿਸ ਤਹਿਤ ਕਈ ਮੁਖੀਆਂ ਵੱਲੋਂ ਇਹ ਜਨਰਲ ਜਾਰੀ ਰੱਖਣ ਲਈ ਕਿਹਾ ਹੈ ਪਰ ਕੁਝ ਇਕ ਨੇ ਰੀਵੀਓ ਕਰਨ ਲਈ ਕਹਿ ਦਿੱਤਾ ਹੈ।

ਯ.ੂਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਦੇ ਲੋਗੋ ਦੀ ਤਸਵੀਰ

ਮਿਲੀ ਜਾਣਕਾਰੀ ਅਨੁਸਾਰ ਯ.ੂਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਅਹਿਮਦਾਬਾਦ ਵੱਲੋਂ ਵੱਖ ਵੱਖ ਵਿਿਸ਼ਆਂ ਦੇ ਜਨਰਲ ਤਿਆਰ ਕਰਨ ਵਾਲੇ ਪਬਲਿਸ਼ਰਾਂ ਨਾਲ ਸੰਪਰਕ ਕਰਕੇ ਸਾਰੇ ਜਨਰਲਾਂ ਦਾ ਮੁੱਲ ਉਤਾਰ ਕੇ ਉਹ ਜਨਰਲ ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਭੇਜੇ ਜਾਂਦੇ ਸਨ, ਜਿਨ੍ਹਾਂ ਦਾ ਅਕਸੈਸ ਹਰੇਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਕੋਲ ਹੀ ਕੋਡ ਰਾਹੀਂ ਉਪਲਬਧ ਹੁੰਦੀ ਹੈ, ਇਸ ਦੀ ਸਾਰੀ ਪੇਮੈਂਟ ਯੂਜੀਸੀ ਵੱਲੋਂ ਗਰਾਂਟ ਦੇ ਰੂਪ ਵਿਚ ਦਿੱਤੀ ਜਾਂਦੀ ਸੀ।

ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਨਾਲ ਸਬੰਧਿਤ ਮੀਟਿੰਗ ਅਗਲੇ ਮਹੀਨੇ ਹੋਵੇਗੀ ਜਿਸ ਵਿਚ ਤਹਿ ਹੋਵੇਗਾ ਕਿ ਜਰਨਲ ਬੰਦ ਕਰਨੇ ਹਨ ਜਾਂ ਨਹੀਂ, ਜੇਕਰ ਜਾਰੀ ਰੱਖਣੇ ਹਨ ਤਾਂ ਸਾਨੂੰ 35 ਲੱਖ ਰੁਪਏ ਤੁਰੰਤ ਭਰਨੇ ਪੈਣਗੇ।

ਇਸ ਸਬੰਧੀ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਨੇ ਕਿਹਾ ਹੈ ਕਿ ਜੇਕਰ ਰਿਸਰਚ ਜਰਨਲ ਦੀ ਅਕਸੈਸ ਬੰਦ ਹੋ ਜਾਂਦੀ ਹੈ ਤਾਂ ਰਿਸਰਚ ਨੂੰ ਕਾਫੀ ਨੁਕਸਾਨ ਹੋਵੇਗਾ, ਇਸ ਲਈ ਉਹ ਵਾਈਸ ਚਾਂਸਲਰ ਨਾਲ ਸਲਾਹ ਕਰਕੇ ਕਦਮ ਉਠਾਉਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਦੀ ਦੂਜੀ ਵੱਡੀ ਯੂਨੀਵਰਸਿਟੀ ਹੈ ਜੋ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਦੂਜੀ ਵੱਡੀ ਯੂਨੀਵਰਸਿਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਮਕਸਦ ਲਈ ਸਥਾਪਿਤ ਹੋਈ। ਇਸ ਮਕਸਦ ਲਈ ਸਥਾਪਤ ਹੋਈ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਨੀਆਂ 'ਚ ਭਾਸ਼ਾ ਦੇ ਨਾਂ ਤੇ ਬਣੀ ਦੂਜੀ ਯੂਨੀਵਰਸਿਟੀ ਹੈ । ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਹੋਦ ਵਿੱਚ ਆਈ ਸੀ ਪਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: