ਚੰਡੀਗੜ੍ਹ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਦੀ ਦੂਜੀ ਵੱਡੀ ਯੂਨੀਵਰਸਿਟੀ ਹੈ ਜੋ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਦੂਜੀ ਵੱਡੀ ਯੂਨੀਵਰਸਿਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਮਕਸਦ ਲਈ ਸਥਾਪਿਤ ਹੋਈ। ਇਸ ਮਕਸਦ ਲਈ ਸਥਾਪਤ ਹੋਈ ਯੂਨੀਵਰਸਿਟੀ ਦਾ ਦਫ਼ਤਰੀ ਕੰਮਕਾਜ, ਵਿਭਾਗੀ ਕਾਰਜ, ਪ੍ਰਸ਼ਾਸਕੀ ਕਾਰਜ ਪੰਜਾਬੀ ਭਾਸ਼ਾ ਦੀ ਬਜਾਏ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਸਤਾਖਰਾਂ ਲਈ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਜਾਂਦੀ ਸੀ।

ਵਿਦਿਆਰਥੀਆਂ ਦੇ ਉੱਦਮ ਨਾਲ ਵਿਦਿਆਰਥੀ ਜਥੇਬੰਦੀ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੀਤੇ ਮਿਤੀ 12 ਨਵੰਬਰ 2025 ਨੂੰ ਮਾਣਯੋਗ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ ਤਹਿਤ ਵਾਇਸ ਚਾਂਸਲਰ ਵੱਲੋਂ ਤੁਰੰਤ ਪੰਜਾਬੀ ਭਾਸ਼ਾ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਆਦੇਸ਼ ਜਾਰੀ ਕਰ ਦਿੱਤੇ ਗਏ, ਜੋ ਮਿਤੀ 27 ਨਵੰਬਰ 2025 ਨੂੰ ਰਜਿਸਟਰਾਰ ਵੱਲੋਂ ਦਫ਼ਤਰੀ ਆਦੇਸ਼ ਜਾਰੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਸਮੂਹ ਅਧਿਆਪਕ/ਗੈਰ ਅਧਿਆਪਕ, ਜੁੜੀ ਵਿਦਿਆ/ਸ਼ਾਖਾ/ਬਾਹਰਲੇ ਸੈਂਟਰ/ਕਮਿਊਨਿਟੀ ਕਾਲਜ/ਨਿਯੁਕਤ ਕੈਂਪਸ ਆਦਿ ਵਿੱਚ ਪੰਜਾਬੀ ਵਿੱਚ ਹਸਤਾਖਰ ਵਿੱਚ ਕਰਨੇ ਯਕੀਨੀ ਕੀਤੇ ਹਨ।

ਇਸ ਸੰਬੰਧੀ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਹੋਈ ਸੀ ਪਰ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਸਮੇਂ ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਜਸਨੂਰ ਸਿੰਘ, ਲਾਲ ਸਿੰਘ, ਲਵਦੀਪ ਸਿੰਘ, ਗੁਰਸੰਗਤ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਮਨਜੋਤ ਸਿੰਘ, ਵਿਕਰਮ ਸਿੰਘ, ਰਾਜਵੀਰ ਕੌਰ, ਖੁਸ਼ਕਰਮਨਦੀਪ ਕੌਰ, ਸਿਮਰਨ ਕੌਰ, ਪ੍ਰਭਜੋਤ ਕੌਰ, ਹੁਸਨਪ੍ਰੀਤ ਕੌਰ ਆਦਿ ਹਾਜ਼ਰ ਸਨ।