Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Speech of Bhai Gurmeet Singh Ranchi

ਅਸਲ ਰਾਜ ਦਾ ਮਾਰਗ ਨਿਸ਼ਕਾਮ ਸੇਵਾ ਅਤੇ ਸਰਬਤ ਦੇ ਭਲੇ ਨਾਲ ਸ਼ੁਰੂ ਹੁੰਦਾ ਹੈ: ਭਾਈ ਗੁਰਮੀਤ ਸਿੰਘ ਰਾਂਚੀ ਦਾ ਵਖਿਆਨ

ਅਸਲ ਰਾਜ ਦਾ ਮਾਰਗ ਨਿਸ਼ਕਾਮ ਸੇਵਾ ਅਤੇ ਸਰਬਤ ਦੇ ਭਲੇ ਨਾਲ ਸ਼ੁਰੂ ਹੁੰਦਾ ਹੈ: ਭਾਈ ਗੁਰਮੀਤ ਸਿੰਘ ਰਾਂਚੀ ਦਾ ਵਖਿਆਨ

 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਭਾਈ ਗੁਰਮੀਤ ਸਿੰਘ ਰਾਂਚੀ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਉਹਨਾਂ ਨੇ ਸਿੱਖੀ ਸਿਧਾਂਤਾਂ ਤੋਂ ਸੇਧ ਲੈਂਦੇ ਹੋਏ ਆਪਣੇ ਜੀਵਨ ਦੇ ਕੁਝ ਨਿੱਜੀ ਤਜਰਬੇ ਅਤੇ ਇਤਿਹਾਸਿਕ ਵਿਅਕਤੀ ਅਤੇ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਸਿਧਾਂਤ ਹੀ ਸਾਨੂੰ ਵਿਸ਼ਵ ਪੱਧਰ ਤੇ ਇੱਕ ਸਾਫ ਅਤੇ ਸਪਸ਼ਟ ਪਹਿਚਾਣ ਦੇ ਸਕਦੇ ਹਨ।

ਆਪਣੇ ਮੈਡਾਗਾਸਕਰ ਦੇ ਦੌਰੇ ਦੌਰਾਨ ਉਹਨਾਂ ਨੇ ਲੰਗਰ, ਪੰਗਤ ਅਤੇ ਸੰਗਤ ਦੀ ਮਹਾਨਤਾ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਇਸ ਟਾਪੂ ਤੇ ਪਹੁੰਚੇ ਤਾਂ ਹਰ ਕੋਈ ਸਾਨੂੰ ਮੁਸਲਮਾਨ ਵਜੋਂ ਦੇਖ ਰਿਹਾ ਸੀ। ਪਰ ਜਦੋਂ ਅਸੀਂ ਗੁਰੂ ਵੱਲੋਂ ਬਖਸ਼ੇ ਹੋਏ ਸਿਧਾਂਤਾਂ ਅਤੇ ਸੇਵਾ ਨੂੰ ਉਹਨਾਂ ਲੋਕਾਂ ਅੱਗੇ ਪੇਸ਼ ਕੀਤਾ ਤਾਂ ਉਹਨਾਂ ਨੇ ਸਾਡੀ ਸਹੀ ਸਿੱਖ ਪਹਿਚਾਣ ਨੂੰ ਸਮਝਿਆ।

ਉਹਨਾਂ ਨੇ ਕੀਨੀਆਂ ਦੇ ਵਿੱਚ, ਉਸ ਮੁਲਕ ਦੀ ਆਜ਼ਾਦੀ ਲਈ ਲੜਾਈ ਲੜਦੇ ਹੋਏ ਸਭ ਤੋਂ ਲੰਮੀ ਜੇਲ ਕੱਟਣ ਵਾਲੇ ਭਾਈ ਮੱਖਣ ਸਿੰਘ ਕੀਨੀਆਂ ਬਾਰੇ ਵੀ ਜ਼ਿਕਰ ਕੀਤਾ। ਕਿ ਕਿਵੇਂ ਉਹਨਾਂ ਨੇ ਪੰਜਾਬ ਤੋਂ ਉੱਥੇ ਜਾ ਕੇ ਇੱਕ ਦੂਜੇ ਮੁਲਕ ਦੀ ਆਜ਼ਾਦੀ ਲਈ ਸੰਘਰਸ਼ ਕੀਤਾ।

ਉਹਨਾਂ ਦੀ ਇਹ ਖਾਸ ਤਕਰੀਰ ਸੁਣੋ ਅਤੇ ਹੋਰਨਾਂ ਨਾਲ ਸਾਂਝੀ ਕਰੋ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ
ਸਿੱਖ ਸਿਆਸਤ ਵਲੋਂ ਪੱਤਰਕਾਰ ਹਮੀਰ ਸਿੰਘ ਨਾਲ ਇੱਕ ਗੰਭੀਰ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਗਈ, ਜਿਸ ਵਿੱਚ “ਕਾਕਰੋਚ ਜਨਤਾ ਪਾਰਟੀ” ਦੇ ਵਿਚਾਰ ਰਾਹੀਂ ਭਾਰਤੀ ਅਤੇ ਪੰਜਾਬੀ ਰਾਜਨੀਤੀ ਦੀਆਂ ਕਈ ਪਰਤਾਂ
ਪੱਛਮੀ ਏਸ਼ੀਆ ਸੰਘਰਸ਼ ਬਾਰੇ ਸਾਡੀ ਜਾਰੀ ਲੜੀ ਦੇ ਇਸ ਭਾਗ-4 ਵਿੱਚ ਸਿੱਖ ਸਿਆਸਤ ਦੇਪੱਤਰਕਾਰ ਮਨਦੀਪ ਸਿੰਘ ਖੋਜਕਾਰ ਅਤੇ ਵਿਦਵਾਨ ਡਾ. ਕੰਵਲਜੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ। ਇਸ ਵਿਚ ਉਹ ਮੱਧ-ਪੂਰਬ
26 ਜਨਵਰੀ 1986 ਦਾ ਸਰਬੱਤ ਖ਼ਾਲਸਾ ਹਾਲੀਆ ਸਿੱਖ ਇਤਿਹਾਸ ਦਾ ਇੱਕ ਅਹਿਮ ਮੋੜ ਸੀ, ਜਿਸ ਨੇ ਸਾਂਝੀ ਅਗਵਾਈ ਅਤੇ ਸਾਂਝੇ ਫੈਸਲੇ ਲੈਣ ਦੀ ਖ਼ਾਲਸਾ ਰਵਾਇਤ ਦੀ ਮੁੜ ਨਿਸ਼ਾਨਦੇਹੀ ਕੀਤੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: