ਭਾਰਤ ਦੀ ਸਿਆਸਤ ਦਾ ਨਵਾਂ ਤਜੁਰਬਾ ਕਾਕਰੋਚ ਜਨਤਾ ਪਾਰਟੀ: ਸਿਆਸਤ ਦਾ ਸੱਚ ਜਾਂ ਤੰਜ?

Cockroach Janata Party Satire or Reality

ਸਿੱਖ ਸਿਆਸਤ ਵਲੋਂ ਪੱਤਰਕਾਰ ਹਮੀਰ ਸਿੰਘ ਨਾਲ ਇੱਕ ਗੰਭੀਰ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਗਈ, ਜਿਸ ਵਿੱਚ “ਕਾਕਰੋਚ ਜਨਤਾ ਪਾਰਟੀ” ਦੇ ਵਿਚਾਰ ਰਾਹੀਂ ਭਾਰਤੀ ਅਤੇ ਪੰਜਾਬੀ ਰਾਜਨੀਤੀ ਦੀਆਂ ਕਈ ਪਰਤਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ।

ਚੀਨ, ਰੂਸ, ਇਰਾਨ ਅਤੇ ਉਹ ਨਵਾਂ ਗਠਜੋੜ ਜੋ ਅਮਰੀਕਾ ਦੀ ਥਾਂ ਲੈ ਰਿਹਾ ਹੈ | ਡਾ. ਕੰਵਲਜੀਤ ਸਿੰਘ | ਭਾਗ-4

End of US Dominance in the Middle East

ਪੱਛਮੀ ਏਸ਼ੀਆ ਸੰਘਰਸ਼ ਬਾਰੇ ਸਾਡੀ ਜਾਰੀ ਲੜੀ ਦੇ ਇਸ ਭਾਗ-4 ਵਿੱਚ ਸਿੱਖ ਸਿਆਸਤ ਦੇਪੱਤਰਕਾਰ ਮਨਦੀਪ ਸਿੰਘ ਖੋਜਕਾਰ ਅਤੇ ਵਿਦਵਾਨ ਡਾ. ਕੰਵਲਜੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ। ਇਸ ਵਿਚ ਉਹ ਮੱਧ-ਪੂਰਬ ਵਿੱਚ ਪੱਛਮੀ ਦਬਦਬੇ ਦੀ ਢਹਿ ਰਹੀ ਸੰਰਚਨਾ ਅਤੇ ਉਭਰ ਰਹੇ ਬਹੁ-ਧਰੂਵੀ ਵਿਸ਼ਵ ਕ੍ਰਮ ਦਾ ਵਿਸ਼ਲੇਸ਼ਣ ਕਰਦੇ ਹਨ।

ਸਿੱਖਾਂ ਦੇ ਮਾਮਲੇ ਵਿਚ ਕਨੇਡਾ ਪ੍ਰਸ਼ਾਸਨ ਦੋਫਾੜ? ਕਨੇਡਾ ਸਰਕਾਰ ਮੋਦੀ ਵੱਲ, ਖੂਫੀਆ ਏਜੰਸੀਆਂ ਸਿੱਖਾਂ ਵੱਲ? ਖਾਸ ਗੱਲਬਾਤ

Interview with Bhai Moninder Singh of the Sikh Federation Canada

ਕੈਨੇਡੀਅਨ ਸਮਾਜ ਦੇ ਵੱਖ-ਵੱਖ ਵਰਗ ਇਹਨਾਂ ਘਟਨਾਕ੍ਰਮਾਂ ਨੂੰ ਕਿਵੇਂ ਦੇਖ ਰਹੇ ਹਨ? ਇਹਨਾਂ ਘਟਨਾਵਾਂ ਦਾ ਸਿੱਖ ਕਾਰਕੁਨਾਂ ਅਤੇ ਉਹਨਾਂ ਦੇ ਪਰਿਵਾਰਾਂ ‘ਤੇ ਕੀ ਪ੍ਰਭਾਵ ਪੈ ਰਿਹਾ ਹੈ, ਜੋ ਕਥਿਤ ਤੌਰ ‘ਤੇ ਇਹਨਾਂ ਭਾਰਤੀ ਨੈਟਵਰਕਾਂ ਤੋਂ ਲਗਾਤਾਰ ਖਤਰੇ ਵਿੱਚ ਦੱਸੇ ਜਾ ਰਹੇ ਹਨ? ਪ੍ਰਵਾਸੀ ਸਿੱਖ ਜਥੇਬੰਦੀਆਂ ਮੌਜੂਦਾ ਸਥਿਤੀ ਨਾਲ ਕਿਵੇਂ ਨਜਿੱਠ ਰਹੀਆਂ ਹਨ, ਅਤੇ ਕੈਨੇਡਾ ਵਿੱਚ ਸਿੱਖਾਂ ਦਾ ਭਵਿੱਖ ਕੀ ਹੈ? ਇਹਨਾਂ ਅਤੇ ਹੋਰ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ, ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮੋਨਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਇਰਾਨ-ਅਮਰੀਕਾ-ਇਜ਼ਰਾਇਲ ਜੰਗ ਦਾ ਸੱਚ | ਕਿਸਨੇ ਸ਼ੁਰੂ ਕੀਤੀ ਤੇ ਕਿਉਂ? | ਅਮਰੀਕਾ ਦੇ ਆਰਥਿਕ ਮੁਫਾਦ ਕੀ ਹਨ? |

Interview with B. S. Sandhu

ਇਸ ਖਾਸ ਗੱਲਬਾਤ ਵਿੱਚ ਸਿੱਖ ਸਿਆਸਤ ਵੱਲੋਂ ਪੱਤਰਕਾਰ ਮਨਦੀਪ ਸਿੰਘ ਨੇ ਵਿਦਵਾਨ ਬੀ ਐਸ ਸੰਧੂ ਨਾਲ ਇਰਾਨ-ਅਮਰੀਕਾ-ਇਜ਼ਰਾਇਲ ਵਿਚਕਾਰ ਤਣਾਅ ਅਤੇ ਜੰਗ ਦੇ ਸੰਭਾਵੀ ਕਾਰਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

#MIGRATION ਵਿਦੇਸ਼ ਦੀ ਦੌੜ ਅਤੇ ਪੰਜਾਬ ਦਾ ਭਵਿੱਖ: ਪੰਜਾਬ ਦੇ ਭਵਿੱਖ ‘ਤੇ ਕੀ ਅਸਰ ਪਵੇਗਾ?

Lecture of Prof. Satnam Singh Deol

ਪੰਜਾਬ ਵਰਗੀ ਦੁਨੀਆ ਦੀ ਸਭ ਤੋਂ ਜਰਖੇਜ ਧਰਤੀ ਹੋਣ ਦੇ ਬਾਵਜੂਦ ਅੱਜ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਇਸ ਪਰਵਾਸ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਕਾਰਨ ਕੀ ਹਨ? ਇਸ ਦਾ ਪੰਜਾਬ ਦੇ ਭਵਿੱਖ ‘ਤੇ ਕੀ ਅਸਰ ਪਵੇਗਾ?

ਸਿੱਖ ਸੰਘਰਸ਼ ਤੋਂ ਲੈ ਕੇ ਦੀਪ ਸਿੱਧੂ ਦੇ ਮਾਮਲੇ ਤੱਕ ਪੰਥਕ ਸਖਸ਼ੀਅਤਾਂ ‘ਤੇ ਹੁਣ ਸਵਾਲ ਕਿਉਂ ਚੁੱਕੇ ਜਾ ਰਹੇ ਹਨ?

Talk with Bhai Parmjeet Singh Gazi

ਪੱਤਰਕਾਰ ਮਨਦੀਪ ਸਿੰਘ ਨਾਲ ਆਪਣੀ ਇਸ ਖਾਸ ਗੱਲਬਾਤ ਵਿੱਚ, ‘ਸਿੱਖ ਸਿਆਸਤ’ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਹੈ ਕਿ ਸਿੱਖਾਂ ਦੇ ਵਿਆਪਕ ਹਿੱਸਿਆਂ ਨੂੰ ਖਾਲਸਾ ਪੰਥ ਦੇ ਸਾਂਝੇ ਫੈਸਲੇ ਲੈਣ ਅਤੇ ਸੰਸਥਾਗਤ ਅਗਵਾਈ ਦੀਆਂ ਇਤਿਹਾਸਕ ਰਵਾਇਤਾਂ ਨੂੰ ਸੁਰਜੀਤ ਕਰਨ ‘ਤੇ ਸਹਿਮਤੀ ਬਣਾਉਣ ਦੀ ਲੋੜ ਹੈ। ਉਹ ਇੱਕ ਭਵਿੱਖਮੁਖੀ ਸਿਆਸੀ ਦਸਤਾਵੇਜ਼ ਦੀ ਲੋੜ ‘ਤੇ ਵੀ ਜ਼ੋਰ ਦਿੰਦੇ ਹਨ, ਜੋ ਇਸ ਵੱਧ ਰਹੇ ਅਨਿਸ਼ਚਿਤ ਭੂ-ਰਾਜਨੀਤਿਕ ਮਾਹੌਲ ਵਿੱਚ ਸਿੱਖਾਂ ਦੇ ਸਿਆਸੀ ਸਵੈ-ਨਿਰਣੇ (political self-determination) ਦੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਜਬੂਤੀ ਨਾਲ ਜਾਰੀ ਰੱਖਿਆ ਜਾ ਸਕੇ।

ਸਾਕਾ ਨਕੋਦਰ 1986 ਦੀ 40ਵੀਂ ਵਰ੍ਹੇਗੰਢ– ਭਾਰਤੀ ਸੰਵਿਧਾਨ ਅਤੇ ਸਿੱਖਾਂ ਦੀ ਜੱਦੋ-ਜਹਿਦ

Speech of Ad. Jaspal Singh Manjhpur

ਸਾਕਾ ਨਕੋਦਰ 1986 ਦੀ 40ਵੀਂ ਬਰਸੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਭੂਮਿਕਾ, ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਅਜਿਹੇ ਕਤਲੇਆਮਾਂ ਵਿਰੁੱਧ ਕਾਨੂੰਨੀ ਤੇ ਲੋਕਤਾਂਤਰਿਕ ਢੰਗ ਨਾਲ ਲੜਨ ਦੇ ਰਸਤੇ ਬਾਰੇ ਵਿਚਾਰ ਸਾਂਝੇ ਕੀਤੇ।

ਸਾਕਾ ਨਕੋਦਰ 1986 | 40 ਸਾਲਾਂ ਦਾ ਇਨਸਾਫ ਸੰਘਰਸ਼

Speech of Bapu Baldev Singh

1986 ਵਿੱਚ ਨਕੋਦਰ ਵਿੱਖੇ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਸਾਂਤਮਈ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ਨਾਲ ਚਾਰ ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ।ਓਨ੍ਹਾਂ ਚਾਰ ਸਿੱਖਾਂ ਦੇ ਕਤਲ ਦਾ ਇਨਸਾਫ ਲੈਣ ਲਈ ਬਜ਼ੁਰਗ ਬਲਦੇਵ ਸਿੰਘ ਵੱਲੋਂ 40 ਸਾਲਾਂ ਤੱਕ ਲਗਾਤਾਰ ਸੰਘਰਸ਼ ਲੜਿਆ ਗਿਆ ਹੈ।