ਅੰਮਿ੍ਤਸਰ (15 ਮਈ, 2015): ਇਰਾਕ ਦੇ ਮੋਸੂਲ ਖੇਤਰ ‘ਚ ਪਿਛਲੇ ਕਰੀਬ 1 ਵਰ੍ਹੇ ਤੋਂ ਆਈ. ਐਸ. ਦੇ ਅੱਤਵਾਦੀਆਂ ਵੱਲੋਂ ਬੰਦੀ ਬਣਾਏ 31 ਪੰਜਾਬੀਆਂ ਸਮੇਤ 40 ਭਾਰਤੀਆਂ ਨੂੰ ਉਸ ਸਮੇਂ ਹੀ ਮਾਰ ਦਿੱਤੇ ਜਾਣ ਬਾਰੇ ਓਥੋਂ ਪਰਤੇ ਇਕ ਪੰਜਾਬੀ ਹਰਜੀਤ ਮਸੀਹ ਦੇ ਖੁਲਾਸੇ ਮਗਰੋਂ ਇਸ ਮੁੱਦੇ ‘ਤੇ ਕੇਂਦਰ ਸਰਕਾਰ ਦੀ ਅਣਗਹਿਲੀ ਨੂੰ ਹਾਸ਼ੀਏ ‘ਚ ਰੱਖਦਿਆਂ ਹੋਰਨਾਂ ਧਿਰਾਂ ਵੱਲੋਂ ਸਿਆਸਤ ਤੇਜ਼ ਕਰ ਦਿੱਤੀ ਗਈ ਹੈ ।

ਹਰਜੀਤ ਮਸੀਹ ਦੇ ਬਿਆਨ ਮਗਰੋਂ ਕੇਂਦਰੀ ਗ੍ਰਹਿ ਵਿਭਾਗ ਤੋਂ ਸਪੱਸ਼ਟੀਕਰਨ ਮੰਗਦਿਆਂ ਅੱਜ ਇਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਾਂਗਰਸੀ ਵਿਧਾਇਕ ਤੇ ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ ਨੇ ਮੋਦੀ ਸਰਕਾਰ ‘ਤੇ ਇਕ ਵਰ੍ਹੇ ਤੱਕ ਅਸਲੀਅਤ ਸਬੰਧੀ ਤੱਥ ਲੁਕਾਏ ਰੱਖਣ ਦੇ ਦੋਸ਼ ਲਗਾਏ ਙ ਆਗੂਆਂ ਨੇ ਕਿਹਾ ਕਿ ਇਕ ਸਾਲ ਦੌਰਾਨ ਪੀੜਤ ਪਰਿਵਾਰ ਕਈ ਵਾਰ ਵਿਦੇਸ਼ ਮੰਤਰੀ ਨੂੰ ਮਿਲੇ, ਜਿਨ੍ਹਾਂ ਹਰ ਵਾਰ ਉਨ੍ਹਾਂ ਦੇ ਸੁਰੱਖਿਅਤ ਹੋਣ ਦਾ ਭਰੋਸਾ ਦਿਵਾਇਆ ਜੋ ਹੁਣ ਤੱਕ ਵੀ ਜਾਰੀ ਹੈ ਪਰ ਸਰਕਾਰ ਹਰਜੀਤ ਮਸੀਹ ਦੇ ਤੱਥਾਂ ਨੂੰ ਰੱਦ ਕਰਨ ਲਈ ਕੋਈ ਸਬੂਤ ਨਹੀਂ ਪੇਸ਼ ਕਰ ਸਕੀ ।
ਹਰਜੀਤ ਮਸੀਹ ਨੇ ਨੇ ਦੱਸਿਆ ਕਿ ਉਸਨੂੰ ਜੁਲਾਈ ਮਹੀਨੇ ਤੋਂ ਲੈ ਕੇ ਭਾਰਤੀ ਖੂਫੀਆਂ ਏਜ਼ੰਸਆਂ ਨੇ ਉਸਨੂੰ ਵੱਖ-ਵੱਖ ਥਾਵਾਂ ‘ਤੇ ਗੁੜਗਾਓੁ ਅਤੇ ਨੋਇਡਾ ਵਿੱਚ ਆਪਣੀ ਕੈਦ ਵਿੱਚ ਰੱਖਿਆ।
ਮਾਨ ਨੇ ਕਿਹਾ ਕਿ ਸਰਕਾਰ ਹੁਣ ਤੱਕ ਬੰਦੀ ਬਣਾਉਣ ਵਾਲਿਆਂ ਨਾਲ ਕੋਈ ਤਾਲਮੇਲ ਨਹੀਂ ਕਰ ਸਕੀ ਙ ਸਗੋਂ ਇਸ ਮਾਮਲੇ ਦੇ ਇਕੋ ਇਕ ਚਸ਼ਮਦੀਦ ਹਰਜੀਤ ਨੂੰ ਡਰਾ ਧਮਕਾ ਕੇ ਤੰਗ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾਅਵਾ ਕੀਤਾ ਹਰਜੀਤ ਨੂੰ ਮੰੂਹ ਬੰਦ ਰੱਖਣ ਲਈ ਦਿੱਲੀ ਵਿਖੇ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਗਈ ਸੀ ਅਤੇ ਹੁਣ ਵੀ ਉਹ ਸਰਕਾਰ ਕੋਲੋਂ ਖਤਰਾ ਮਹਿਸੂਸ ਕਰ ਰਿਹਾ ਹੈ ।
ਡਾ: ਵੇਰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਕ ਸਾਲ ਤੋਂ ਆਪਣੇ ‘ਮਨ ਕੀ ਬਾਤ’ ਹੀ ਸੁਣਾ ਰਹੇ ਹਨ, ਜਦ ਕਿ ਜਨਤਾ ਦੀ ਬਾਤ ਨਹੀਂ ਪੁੱਛੀ ਜਾ ਰਹੀ ਙ ਉਕਤ ਆਗੂਆਂ ਵੱਲੋਂ ਪਹਿਲਾਂ ਹਰਜੀਤ ਮਸੀਹ ਦੇ ਵੀ ਪੁੱਜਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਉਹ ਪੱਤਰਕਾਰ ਮਿਲਣੀ ਦੌਰਾਨ ਨਹੀਂ ਪੁੱਜੇ, ਜਦ ਕਿ ਇਸ ਮੌਕੇ ਪੀੜਤਾਂ ‘ਚੋਂ ਇਕ ਧਰਮਿੰਦਰ ਕੁਮਾਰ ਦੀ ਮਾਤਾ ਕਮਲਜੀਤ ਕੌਰ ਅਤੇ ਪਰਿਵਾਰ ਵੀ ਇਥੇ ਹਾਜ਼ਰ ਸੀ ।