Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਸੁਪਰੀਮ ਕੋਰਟ ਨੇ ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਕਰਨ ‘ਤੇ ਪਾਬੰਦੀ ਹਟਾਈ

ਭਾਰਤੀ ਸੁਪਰੀਮ ਕੋਰਟ ਨੇ ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਕਰਨ ‘ਤੇ ਪਾਬੰਦੀ ਹਟਾਈ

ਅਬੋਹਰ (4 ਸਤੰਬਰ, 2015): ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਅਰਾਈਵ ਸੇਫ਼ ਸੰਸਥਾ ਵੱਲੋਂ ਆਰੰਭੀ ਮੁਹਿੰਮ ਤਹਿਤ ਸੰਸਥਾ ਮੁਖੀ ਹਰਮਨ ਸਿੱਧੂ ਵੱਲੋਂ ਰਾਜਸਥਾਨ ਹਾਈ ਕੋਰਟ ‘ਚ ਰਿੱਟ ਪਾ ਕੇ ਪੋਸਤ ਦੇ ਠੇਕੇ ਬੰਦ ਕਰਵਾਉਣ ਲਈ ਕੋਸ਼ਿਸ਼ ਕੀਤੀ ਗਈ ਸੀ ਜਿਸ ‘ਤੇ ਹਾਈ ਕੋਰਟ ਨੇ ਠੇਕੇ ਬੰਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਸਨ ।ਪਰ ਹੁਣ ਭਾਰਤੀ ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦੇ ਉਸ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ ਜਿਸ ਤਹਿਤ ਰਾਜਸਥਾਨ ਵਿਚ ਪੋਸਤ ਦੇ ਠੇਕੇ ਬੰਦ ਕਰ ਦਿੱਤੇ ਗਏ ਸਨ । ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਰਾਜਸਥਾਨ ਵਿਚ ਪੋਸਤ ਦੇ ਠੇਕੇ ਮੁੜ ਤੋਂ ਖੁਲ੍ਹ ਜਾਣਗੇ ।

ਭਾਰਤੀ ਸੁਪਰੀਮ ਕੋਰਟ ਨੇ ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਕਰਨ ‘ਤੇ ਪਾਬੰਦੀ ਹਟਾਈ
ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ

ਜਾਣਕਾਰੀ ਅਨੁਸਾਰ ਬੀਤੇ ਸਮੇਂ ਵਿਚ ਹਾਈ ਕੋਰਟ ਦੇ ਆਦੇਸ਼ ‘ਤੇ ਸੂਬੇ ‘ਚ ਪੋਸਤ ਦੇ ਠੇਕੇ ਬੰਦ ਕਰ ਦਿੱਤੇ ਗਏ ਸਨ ਤੇ ਵਿਭਾਗ ਨੇ ਆਪਣੇ ਕੋਲ ਹੀ ਸਾਰਾ ਪ੍ਰਬੰਧ ਸੰਭਾਲ ਲਿਆ ਸੀ । ਕੁੱਝ ਦਿਨਾਂ ਤੋਂ ਹੀ ਸਰਕਾਰੀ ਹਸਪਤਾਲਾਂ ਵਿਚ ਪੋਸਤ ਮਿਲਣਾ ਸ਼ੁਰੂ ਹੋਇਆ ਸੀ ਪਰ ਰਾਜਸਥਾਨ ਸਰਕਾਰ ਤੇ ਠੇਕੇਦਾਰਾਂ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ । ਜਿਸ ‘ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਪੋਸਤ ਦੇ ਠੇਕੇ ਬੰਦ ਕਰਨ ਦੇ ਫ਼ੈਸਲੇ ‘ਤੇ ਰੋਕ ਲਗਾ ਦਿੱਤੀ ਹੈ ।

ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਜਿੱਥੇ ਰਾਜਸਥਾਨ ਸਰਕਾਰ ਤੇ ਪੋਸਤ ਦੇ ਠੇਕੇਦਾਰ ਬਾਗ਼ੋ-ਬਾਗ਼ ਹਨ ਉੱਥੇ ਪੰਜਾਬ ਦੇ ਅਮਲੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ਼ੰਕਰ ਲਾਲ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਬਾਅਦ ਹੁਣ ਲਿਖਤੀ ਹੁਕਮ ਆਉਣ ‘ਤੇ ਤੁਰੰਤ ਠੇਕੇ ਖੁੱਲ੍ਹਵਾਂ ਦਿੱਤੇ ਜਾਣਗੇ ਤੇ ਫਿਰ ਪੋਸਤ ਠੇਕਿਆਂ ‘ਤੇ ਮਿਲਣ ਲੱਗੇਗਾ ।

ਉਨ੍ਹਾਂ ਕਿਹਾ ਕਿ ਵੈਸੇ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ । ਇੱਥੇ ਦੱਸਣਯੋਗ ਹੈ ਕਿ ਰਾਜਸਥਾਨ ਵਿਚ ਠੇਕੇ ਬੰਦ ਹੋਣ ਕਾਰਨ ਪੰਜਾਬ ਵਿਚ ਪੋਸਤ ਦੀ ਆਮਦ ਇੱਕ ਵਾਰ ਰੁਕ ਗਈ ਸੀ ਤੇ ਪੰਜਾਬ ਦੇ ਪੋਸਤ ਖਾਣ ਦੇ ਆਦੀ ਵੀ ਪੂਰੇ ਔਖੇ ਹੋ ਚੁੱਕੇ ਸਨ । ਪਰ ਹੁਣ ਅਮਲੀਆਂ ਨੂੰ ਮੁੜ ਜੀਣ ਦੀ ਆਸ ਬੱਝ ਗਈ ਹੈ । ਉੱਧਰ ਰਾਜਸਥਾਨ ਸਰਕਾਰ ਨੂੰ ਵੀ ਮਾਲੀਏ ਦੀ ਚਿੰਤਾ ਸਤਾਉਣੀ ਸ਼ੁਰੂ ਹੋ ਗਈ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਿੱਥੇ ਕਿ ਇੰਡੀਅਨ ਉਪਮਹਾਂਦੀਪ ਵਿਚ ਆਮ ਖਬਰ ਅਦਾਰੇ ਤਾਂ ਸਰਕਾਰੀ ਬੋਲੀ ਬੋਲ ਹੀ ਰਹੇ ਹਨ ਓਥੇ ਜਾਣਕਾਰੀ ਦੇ ਬਦਲਵੇਂ ਮੰਚ ਵਜੋਂ ਉੱਭਰੀ 'ਬਿਜਲ ਸੱਥ' (ਸੋਸ਼ਲ ਮੀਡੀਆ) ਨੂੰ ਵੀ ਸਰਕਾਰ ਕਾਬੂ
ਭਾਰਤੀ ਸੁਪਰੀਮ ਕੋਰਟ ਨੇ ਅੱਜ ਅਯੁਧਿਆ ਦਾ ਬਾਬਰੀ ਮਸਜਿਦ-ਰਾਮ ਮੰਦਰ ਵਿਵਾਦ ਤਿੰਨ ਵਿਚੋਲਿਆਂ ਦੀ ਇਕ ਟੋਲੀ ਦੇ ਹਵਾਲੇ ਕਰ ਦਿੱਤਾ। ਅਦਾਲਤ ਵਲੋਂ ਅੱਜ ਲਏ ਗਏ ਫੈਸਲੇ ਮੁਤਾਬਕ ਸੁਪਰੀਮ ਕੋਰਟ ਦੇ
ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ
ਪੰਜਾਬ ਪੁਲਿਸ ਹੁਣ ਮੀਡੀਆ ਕੋਲ ਬਰਾਮਦ ਕੀਤੇ ਨਸ਼ਿਆਂ ਦੀ ਕੀਮਤ ਦਾ ਦਾਅਵਾ ਨਹੀਂ ਕਰ ਸਕੇਗੀ। ਵਧੀਕ ਡੀਜੀਪੀ-ਕਮ-ਵਿਸ਼ੇਸ਼ ਟਾਸਕ ਫੋਰਸ (ਐਸਟੀਐਫ਼) ਮੁਖੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਡੀਆ ਵਿੱਚ ਬਰਾਮਦ ਨਸ਼ਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: