ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਵਿਦਿਆਰਥੀਆਂ ਨੂੰ ਸਕੁਲ਼ਾਂ ਵਿੱਚ ਦਸਤਾਰ ਸਜ਼ਾਉਣ ‘ਤੇ ਸਮੇਂ ਸਮੇਂ ਲਾਈ ਜਾਂਦੀ ਪਾਬੰਦੀ ਕਾਰਣ ਸਿੱਖ ਵਿਦਿਆਰਥੀਆਂ ਦੇ ਸਵੈਮਾਨ ਨੂੰ ਬਹੁਤ ਸੱਟ ਵੱਜਦੀ ਹੈ। ਭਾਰਤ ਸਮੇਤ ਸੰਸਾਰ ਵਿੱਚ ਵਿਦਆਿਰਥੀਆਂ ਨੂੰ ਦਸਤਾਰ ਸਜ਼ਾਉਣ ਸਬੰਧੀ ਸਕੂਲ਼ਾਂ ਵਿੱਚ ਆਏ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।