Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਹਵਾਰਾ ਦੇ ਇਲਾਜ਼ ਲਈ ਭਾਈ ਹਾਰਪਾਲ ਸਿੰਘ ਚੀਮਾ ਨੇ ਤਿਹਾੜ ਜ਼ੇਲ ਅਧਿਕਰੀਆਂ ਤੱਕ ਕੀਤੀ ਪਹੁੰਚ

ਭਾਈ ਹਵਾਰਾ ਦੇ ਇਲਾਜ਼ ਲਈ ਭਾਈ ਹਾਰਪਾਲ ਸਿੰਘ ਚੀਮਾ ਨੇ ਤਿਹਾੜ ਜ਼ੇਲ ਅਧਿਕਰੀਆਂ ਤੱਕ ਕੀਤੀ ਪਹੁੰਚ

ਨਵੀਂ ਦਿੱਲੀ (19 ਜੂਨ 2014): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਅਤੇ ਦਿੱਲੀ ਵਿੱਚ ਦਰਜ਼ ਸੁਜ਼ਵਾਈ ਅਧੀਨ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਲੱਤ ਅਤੇ ਰੀੜ ਦੀ ਹੱਡੀ ਵਿੱਚ ਦਰਦ ਕਾਰਨ ਸਿਹਤ ਕਾਫੀ ਖਰਾਬ ਹੈ ਅਤੇ ਹੁਣ ਉਨ੍ਹਾਂ ਦਾ ਇਲਾਜ਼ ਦੀਨ ਦਿਆਲ ਹਸਪਤਾਲ ਦੇ ਸੀਨੀਅਰ ਡਾਕਟਰ ਜੇਲ੍ਹ ਵਿੱਚ ਆ ਕੇ ਉਨ੍ਹਾਂ ਦਾ ਇਲਾਜ਼ ਕਰਨਗੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਈ ਹਾਵਾਰਾ ਨਾਲ ਮੁਲਾਕਾਤ ਕਰਕੇ ਆਏ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕੀਤਾ।

ਭਾਈ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਭਾਈ ਹਵਾਰਾ ਦੀ ਸੇਹਤ ਅਗੇ ਨਾਲੋਂ ਕਾਫੀ ਢਿੱਲੀ ਹੋ ਗਈ ਹੈ । ਉਨ੍ਹਾਂ ਦਸਿਆ ਕਿ ਅਜ ਉਨ੍ਹਾਂ ਨਾਲ ਜੇਲ੍ਹ ਦੇ ਸੁਪਰਟੇਡੇਟ ਅਤੇ ਡੀਐਸ ਨੇ ਵੀ ਮੁਲਾਕਾਤ ਕੀਤੀ ਸੀ ਜਿਸ ਵਿਚ ਸੁਪਰਟੇਡੇਂਟ ਨੇ ਦਸਿਆ ਕਿ ਉਹ ਖੁਦ ਭਾਈ ਹਵਾਰਾ ਦੀ ਸੇਹਤ ਨੂੰ ਲੈ ਕੇ ਚਿਤਿਂਤ ਹਨ ਤੇ ਉਨ੍ਹਾਂ ਨੇ ਜੇਲ੍ਹ ਦੇ ਸੀਨਿਅਰ ਡਾਕਟਰਾਂ ਨੂੰ ਵੀ ਚੰਗੀ ਤਰ੍ਹਾਂ ਇਲਾਜ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਤੇ ਹੁਣ ਭਾਈ ਹਵਾਰਾ ਦਾ ਜੇਲ੍ਹ ਵਲੋਂ ਚੰਗਾ ਇਲਾਜ ਕਰਵਾਇਆ ਜਾ ਰਿਹਾ ਹੈ ।

ਜੇਲ ਸੁਪਰਡੈਂਟ ਮੁਤਾਬਿਕ ਕਲ ਜੇਲ੍ਹ ਅਧੀਨ ਆਉਦੇ ਦੀਨ ਦਇਆਲ ਹਸਪਤਾਲ ਦੇ ਸੀਨਿਅਰ ਡਾਕਟਰਾਂ ਦੀ ਟੀਮ ਜੇਲ੍ਹ ਵਿਚ ਆ ਕੇ ਭਾਈ ਹਵਾਰਾ ਦਾ ਮੁਆਇਨਾ ਕਰਨਗੇ ਤੇ ਜੇਕਰ ਲੋੜ ਪਈ ਤੇ ਭਾਈ ਹਵਾਰਾ ਦੀ ਐਮ ਆਰ ਆਈ ਵੀ ਚੰਗੇ ਹਸਪਤਾਲ ਤੋ ਕਰਵਾਈ ਜਾਏਗੀ ।

ਇਸ ਉਪਰੰਤ ਭਾਈ ਚੀਮਾ ਦੇ ਨਾਲ ਭਾਈ ਹਵਾਰਾ ਦੀ ਭੈਣ ਬੀਬੀ ਮਨਪ੍ਰੀਤ ਕੌਰ ਨੇ ਅਜ ਫਿਰ ਜੇਲ੍ਹ ਦੇ ਕਾਨੂੰਨ ਅਫਸਰ ਨਾਲ ਮੁਲਾਕਾਤ ਕੀਤੀ ਪਰ ਉਹ ਅਪਣੇ ਦਫਤਰ ਹਾਜਰ ਨਹੀ ਸਨ ਜਿਸ ਤੇ ਉਨ੍ਹਾਂ ਨਾਲ ਟੇਲੀਫੋਨ ਤੇ ਗਲਬਾਤ ਮੁਜਬ ਉਨ੍ਹਾ ਨੇ ਵੀ ਭਾਈ ਹਵਾਰਾ ਵਾਸਤੇ ਕਲ ਦੀਨ ਦਇਆਲ ਹਸਪਤਾਲ ਤੋਂ ਆ ਰਹੇ ਡਾਕਟਰਾਂ ਦੀ ਟੀਮ ਵਲੋਂ ਚੈਕਅਪ ਉਪਰੰਤ ਉੱਚਪੱਧਰੀ ਇਲਾਜ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ।

ਭਾਈ ਹਰਪਾਲ ਸਿੰਘ ਚੀਮਾ ਨੇ ਕੋਮ ਨੂੰ ਅਪੀਲ ਕਰਦਿਆ ਕਿਹਾ ਕਿ ਕੌਮ ਕਿਸੇ ਕਿਸਮ ਦੀ ਚਿੰਤਾ ਨਾ ਕਰੇ ਅਸੀ ਭਾਈ ਹਵਾਰਾ ਦੇ ਇਲਾਜ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਭਾਈ ਹਵਾਰਾ ਅਜ ਵੀ ਚੜਦੀ ਕਲਾ ਵਿਚ ਹਨ ਤੇ ਉਨ੍ਹਾਂ ਸਿੱਖ ਕੌਮ ਨੂੰ ਭਾਈ ਹਵਾਰਾ ਦੀ ਸੇਹਤ ਕਾਮਯਾਬੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ।

 ਭਾਈ ਚੀਮਾ ਨੇ ਦੱਸਿਆਕਿ  ਜੇਲ੍ਹ ਪ੍ਰਸ਼ਾਸਨ ਨੇ ਸਾਡੇ ਕੋਲੋ ਚੰਗੇ ਇਲਾਜ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ ਜਿਸ ਦੇ ਨਾ ਹੋਣ ਤੇ ਅਸੀ ਭਾਈ ਹਵਾਰਾ ਦਾ ਚੰਗਾਂ ਇਲਾਜ ਕਰਵਾਉਣ ਲਈ ਕਾਨੂੰਨੀ ਕਰਵਾਈ ਕਰਨ ਲਈ ਆਜਾਦ ਹੋਵਾਂਗੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਦਲ ਖ਼ਾਲਸਾ ਆਗੂਆਂ ਨੇ ਜਸਟਿਨ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ, ਪਾਕਿਸਤਾਨ ਸਰਕਾਰ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: