
ਰੋਪੜ( 20 ਜਨਵਰੀ, 2015): ਸਾਲ 1991 ਵਿੱਚ ਭਾਈ ਜਗਤਾਰ ਸਿੰਘ ਤਾਰਾ ਖਿਲਾਫ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦੇ ਸਬੰਧ ਵਿੱਚ ਦਰਜ਼ 307 ਦੇ ਇੱਕ ਕੇਸ ਵਿੱਚ ਰੋਪੜ ਪੁਲਿਸ ਭਾਈ ਤਾਰਾ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ।
ਰੋਪੜ ਦੇ ਐੱਸ. ਐੱਸ. ਪੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਭਾਈ ਤਾਰੇ ਨੂੰ ਪੁਲਿਸ ਨੇ ਭਗੋੜਾ ਕਰਾਰ ਦਿੱਤਾ ਹੋਇਆ ਹੈ।
ਐੱਸ. ਐੱਸ. ਪੀ ਨੇ ਦੱਸਿਆ ਕਿ 26 ਮਾਰਚ 1991 ਵਿੱਚ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੇ ਸਾਥੀਆਂ ਪਰਮਜੀਤ ਸਿੰਘ ਭਿਉਰਾ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਥਾਣਾ ਮੁਖੀ ਲੱਖਾ ਸਿੰਘ ਦੀ ਅਗਵਾਈ ਵਿੱਵ ਜਾ ਰਹੀ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਸੀ। ਇਸ ਸਬੰਧੀ ਧਾਰਾ 307 (ਇਰਾਦਾ ਕਤਲ), 25, 54 ਅਤੇ 59 ਅਸਲਾ ਐਕਟ ਤਹਿਤ ਇੱਕ ਕੇਸ ਦਰਜ਼ ਕੀਤਾ ਗਿਆ ਸੀ।