Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

 ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਘੱਲੂਘਾਰਾ ਜੂਨ 1984  ਦੀ ਯਾਦ ਵਿੱਚ ਲੰਡਨ ਵਿੱਚ  ਰੋਸ ਮੁਜਾਹਰਾ 7 ਜੂਨ ਨੂੰ ਹੋਵੇਗਾ

 ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਘੱਲੂਘਾਰਾ ਜੂਨ 1984  ਦੀ ਯਾਦ ਵਿੱਚ ਲੰਡਨ ਵਿੱਚ  ਰੋਸ ਮੁਜਾਹਰਾ 7 ਜੂਨ ਨੂੰ ਹੋਵੇਗਾ

 ਲੰਡਨ(6ਮਈ , 2015): ਜੂਨ 1984 ਨੂੰ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ ਐਤਵਾਰ ਵਾਲੇ ਦਿਨ  ਲੰਡਨ ਵਿੱਚ ਭਾਰੀ ਰੋਸ ਮੁਜਾਹਰਾ ਹੋਵੇਗਾ। ਇਹ ਫੈਂਸਲਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੀ ਮੀਟਿੰਗ ਵਿੱਚ ਕੀਤਾ ਗਿਆ ।

ਇਸ ਤੋਂ ਇਲਾਵਾ ਮੀਟਿੰਗ ਵਿੱਚ   ਘੁੱ਼ਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ 31 ਮਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਥਕ ਕਾਨਫਰੰਸ ਕਰਨ ,ਭਾਈ ਲਵਸਿੰ਼ਦਰ ਸਿੰਘ ਡੱਲੇਵਾਲ ਨੂੰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦਾ ਕੋਆਰਡੀਨੇਟਰ ਬਣਾਉਣ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੀ  ਆਈ ਐਪਲੀਕੇਸ਼ਨ ਨੂੰ ਪ੍ਰਵਾਨ ਕਰਦਿਆਂ ਐੱਫ.ਐੱਸ.ਉ ਵਿੱਚ ਸ਼ਾਮਲ ਕਰਨ ਅਤੇ ਸਤਿਕਾਰ ਕਮੇਟੀ ਤੇ ਹੋ ਰਹੇ ਸਰਕਾਰੀ ਜ਼ੁਲਮ ਦੀ ਨਿਖੇਧੀ ਕਰਨ ਦੇ ਅਹਿਮ ਫੈਂਸਲੇ ਲਏ ਗਏ ।

ਮੀਟਿੰਗ ਸਮੇਂ ਇਕੱਤਰ ਹੋਏ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਆਗੂ
ਮੀਟਿੰਗ ਸਮੇਂ ਇਕੱਤਰ ਹੋਏ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਆਗੂ

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਉਹ ਪੰਜਾਬ ਜਾ ਕੇ ਸਮਾਧਾਂ ਅਤੇ ਜਠੇਰਿਆਂ ਤੇ ਸ੍ਰੀ ਅਖੰਡ ਪਾਠ ਸਾਹਿਬ  ਕਰਵਾਉਣ ਤੋਂ ਗੁਰੇਜ਼ ਕਰਨ ।

ਮੀਟਿੰਗ ਵਿੱਚ ਸਿੱਖ ਫੈਡਰੇਸ਼ਨ ਯੂ,ਕੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ,ਭਾਈ ਦਵਿੰਦਰਜੀਤ ਸਿੰਘ,ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ਚਹੇੜੂ,ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਕੁਲਵੰਤ ਸਿੰਘ ਢੇਸੀ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਲਵਸਿੰਦਰ ਸਿੰਘ ਡੱਲੇਵਾਲ,ਭਾਈ ਵਰਿੰਦਰ ਸਿੰਘ ਬਿੱਟੂ,ਅਖੰਡ ਕੀਰਤਨੀ ਜਥਾ ਯੂ,ਕੇ ਵਲੋਂ ਜਥੇਦਾਰ ਬਲਵੀਰ ਸਿੰਘ ,ਭਾਈ ਅਵਤਾਰ ਸਿੰਘ ਸੰਘੇੜਾ ,ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ,ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਰਘਬੀਰ ਸਿੰਘ ,ਇੰਟਰਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਦੇ ਭਾਈ ਸੁਖਵਿੰਦਰ ਸਿੰਘ ਅਤੇ  ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ਸ਼ਾਮਲ ਸਨ । ਸਿੱਖ ਜਥੇਬੰਦੀਆਂ ਤੋਂ ਇਲਾਵਾ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈਂਟਰੀ ,ਸ੍ਰੀ ਗੁਰੂ ਸਿੰਘ ਸਭਾ ਕਾਵੈਂਟਰੀ,ਗੁਰੂ ਨਾਨਕ ਗੁਰਦਵਾਰਾ ਸਮੈਦਿਕ ਗੁਰਦਵਾਰਾ ,ਗੁਰੂ ਤੇਗ ਬਹਾਦਰ ਲੈਸਟਰ ,ਗੁਰੂ ਨਾਨਕ ਗੁਰਦਵਾਰਾ ਲੈਸਟਰ,ਗੁਰਰਦਵਾਰਾ ਗੁਰੂ ਹਰਿ ਕ੍ਰਿਸ਼ਨ ਜੀ ਲੈਸਟਰ ,ਗੁਰਦਵਾਰਾ ਗੁਰੂ ਹਰ ਰਾਏ ਸਾਹਿਬ ਵੈਸਟ ਬ੍ਰਾਮਿਚ ਸਮੇਤ ਇੱਕ ਦਰਜਨ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇਦੇ ਸ਼ਾਮਲ ਸਨ।

ਮੀਟੰਗ ਵਿੱਚ ਸਤਿਕਾਰ ਕਮੇਟੀ ਦਾ ਮੁੱਦੇ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਪੰਜਾਬ ਸਰਕਾਰ ਵਲੋ ਸਤਿਕਾਰ ਕਮੇਟੀ ਦੇ ਸਿੰਘਾਂ ਪ੍ਰਤੀ ਅਪਣਾਈ ਜਾ ਰਹੀ ਜਾਲਮਾਨਾ ਪਹੁੰਚ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਵੋਟਾਂ ਦੀ ਸਿਆਸਤ ਦੀ ਕੜੀ ਕਰਾਰ ਦਿੱਤਾ ਹੈ । ਸਤਿਕਾਰ ਕਮੇਟੀ ਨੂੰ ਬੁਰਾ ਭਲਾ ਕਹਿਣ ਵਾਲਿਆਂ ਤੋਂ ਪੁੱਛਿਆ ਗਿਆ ਕਿ ਕੀ ਗ੍ਰੰਥੀ ਸਿੰਘਾਂ ਨੂੰ ਇਹ ਪਤਾ ਨਹੀਂ ਸੀ ਕਿ ਜਠੇਰਿਆਂ ਸਮਾਧਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਾ ? ਕੀ ਇਹ ਗੱਲ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰ ਨੂੰ ਨਹੀਂ ਸੀ ਪਤਾ ? ਕੀ ਇਸ ਦੋਸ਼ੀ ਪਰਿਵਾਰ ਨੂੰ ਸ਼ਹਿ ਦੇ ਕੇ ਆਪਣੀ ਵੋਟਾਂ ਪੱਕੀਆਂ ਕਰਨ ਵਾਲਾ ਪੰਜਾਬ ਸਰਕਾਰ ਦਾ ਮੰਤਰੀ  ਅਜੀਤ ਕੋਹਾੜ ਇਸ ਗੱਲ ਤੋਂ ਅਣਜਾਣ ਸੀ ?? ਦਰਅਸਲ ਇਹ ਲੋਕ ਗੁਰੂ ਸਾਹਿਬ ਦਾ ਵਧ ਰਿਹਾ ਸਤਿਕਾਰ ਬਰਦਾਸ਼ਤ ਨਹੀਂ ਕਰ ਰਹੇ ਕਿਉਂ ਕਿ ਅਜਿਹਾ ਹੋਣ ਨਾਲ ਸਿੱਖੀ ਦਾ ਪਸਾਰ ਹੋ ਰਿਹਾ ਹੈ ਉਹ ਗੱਲ ਇਹਨਾਂ ਸਿਆਸੀ ਵਪਾਰੀਆਂ ਬਿਲਕੁਲ ਨ੍ਹੀਂ ਭਾਉਂਦੀ । ਇਸੇ ਕਾਰਨ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਸਿੰਘਾਂ ਦੇ ਸਮਝਾਉਣ ਅਤੇ ਸਤਿਕਾਰ ਕਮੇਟੀ ਵਲੋਂ ਵਾਰ ਵਾਰ ਕੀਤੀਆਂ ਬੇਨਤੀਆਂ ਨੂੰ ਇਹਨਾਂ ਨੇ ਦਰ ਕਿਨਾਰ ਕਰ ਦਿੱਤਾ ।

ਸਤਿਕਾਰ ਕਮੇਟੀ ਵਲੋਂ ਕੁਟੱਮਾਰ ਕਰਦਿਆਂ  ਵੀਡੀਉ ਬਣਾ ਕੇ ਇੰਟਰਨੈੱਟ  ਤੇ ਪਾਉਣ ਸਰਾਸਰ ਗਲਤ ਹੈ ।ਕਿਉਂ ਕਿ ਇਹ ਪੂਰੀ ਦੁਨੀਆਂ ਦਾ ਮਸਲਾ ਨਾ ਹੋ ਕੇ  ਸਿੱਖਾਂ ਦਾ ਘਰੇਲੂ ਮਸਲਾ ਹੈ । ਇਸ ਗੱਲ ਦੀ ਜੋ਼ਰਦਾਰ ਵਕਾਲਤ ਕੀਤੀ ਗਈ ਕਿ ਸਤਿਕਾਰ ਕਮੇਟੀ ਦੇ ਸਿੰਘਾਂ ਤੇ ਧਾਰਾ 307 ਲਗਾਉਣੀ ਸਰਾਸਰ ਗਲਤ ਹੈ । ਅਸਲ ਵਿੱਚ ਇਹ ਧਾਰਾ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰ ਅਤੇ ਪਰਿਵਾਰ ਨੂੰ ਸ਼ਹਿ ਦੇਣ ਵਾਲੇ ਮੰਤਰੀ ਅਜੀਤ ਕੋਹਾੜ ਅਤੇ ਸਿੰਗਾਰਾ ਸਿੰਘ ਲੋਹੀਆਂ ਮੈਂਬਰ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ  ਤੇ ਲੱਗਣੀ ਚਾਹੀਦੀ ਹੈ । ਜਿਹਨਾਂ ਨੇ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿਸ ਨਾਲ ਕੌਮ ਦਾ ਅਕਸ ਖਰਾਬ ਹੋਇਆ ਹੈ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਨੂੰ ਐਤਕੀਂ 33 ਵਰ੍ਹੇ ਹੋ ਗਏ ਨੇ। ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ 'ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: