Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਦੇ ਆਪਸ ਵਿੱਚ ਸਿੰਗ ਫਸੇ

ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਦੇ ਆਪਸ ਵਿੱਚ ਸਿੰਗ ਫਸੇ

ਕੈਲਗਰੀ (5 ਮਈ, 2015): ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ।ਇਸ ਸੂਬੇ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਕਾਫੀ ਜ਼ਿਆਦਾ ਵੱਸੋਂ ਹੈ ਅਤੇ ਇਹ ਚੋਣਾਂ ਵਿੱਚ ਨਿਰਨਾਇਕ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੀ ਹੈ। ਚੋਣ ਮੈਦਾਨ ਇਸ ਸਮੇਂ ਪੂਰੀ ਤਰਾਂ ਭੱਖ ਚੁੱਕਿਆ ਹੈ।

ਕੈਲਗਰੀ ਸ਼ਹਿਰ ਤੋਂ ਚੋਣ ਲੜ ਰਹੇ ਉਮੀਦਵਾਰ
ਕੈਲਗਰੀ ਸ਼ਹਿਰ ਤੋਂ ਚੋਣ ਲੜ ਰਹੇ ਉਮੀਦਵਾਰ

ਪਿਛਲੇ 44 ਸਾਲਾਂ ਤੋਂ ਪ੍ਰੋਗਰੈਸਿਵ ਪਾਰਟੀ (ਪੀ.ਸੀ.) ਸੱਤਾ ‘ਚ ਹੈ ।ਇਸ ਵਾਰ ਕੁਝ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ ।ਵਾਈਲਡ ਰੋਜ਼ ਪਾਰਟੀ , ਐਨ.ਡੀ.ਪੀ. ਤੇ ਲਿਬਰਲ ਪਾਰਟੀ ਦੇ ਉਮੀਦਵਾਰ ਪੀ. ਸੀ. ਪਾਰਟੀ ਲਈ ਚੁਣੌਤੀ ਬਣੇ ਹੋਏ ਨਜ਼ਰ ਆ ਰਹੇ ਹਨ ।ਇਨ੍ਹਾਂ ਚੋਣਾਂ ਵਿਚ ਕੋਈ ਦੋ ਦਰਜਨ ਦੇ ਕਰੀਬ ਪ੍ਰਵਾਸੀ ਭਾਰਤੀ ਉਮੀਦਵਾਰ ਹਨ, ਜਿਨ੍ਹਾਂ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਬਹੁਤਾਤ ਹੈ ।

ਕੈਲਗਰੀ ਗਰੀਨ ਵੇਅ ਹਲਕੇ ਤੋਂ ਹੰਢੇ ਵਰਤੇ ਸਿਆਸਤਦਾਨ ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ ਪੀ. ਸੀ. ਪਾਰਟੀ ਵੱਲੋਂ ਚੋਣ ਮੈਦਾਨ ਵਿਚ ਹਨ ।ਉਨ੍ਹਾਂ ਦਾ ਮੁਕਾਬਲਾ ਵਾਈਲਡ ਰੋਜ਼ ਪਾਰਟੀ ਦੇ ਦਵਿੰਦਰ ਤੂਰ ਨਾਲ ਹੈ ।ਸਿੱਖਾਂ ਅਤੇ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਕੈਲਗਰੀ ਮੈਕਾਲ ਹਲਕਾ ਇਸ ਵਾਰ ਵਧੇਰੇ ਦਿਲਚਸਪੀ ਦਾ ਕੇਂਦਰ ਬਣਿਆ ਹੋਇਆ ਹੈ ।ਇਸ ਹਲਕੇ ਤੋਂ ਪੀ. ਸੀ. ਪਾਰਟੀ ਨੇ ਐਡਵੋਕੇਟ ਜਗਦੀਪ ਕੌਰ ਸਹੋਤਾ ਨੂੰ ਮੈਦਾਨ ਵਿਚ ਉਤਾਰਿਆ ਹੈ ।ਉਨ੍ਹਾਂ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਅਵਿਨਾਸ਼ ਖੰਗੂੜਾ ਤੇ ਵਾਈਲਡ ਰੋਜ਼ ਪਾਰਟੀ ਦੇ ਹਰਦਿਆਲ ਸਿੰਘ ਹੈਪੀ ਮਾਨ ਨਾਲ ਹੈ ।

ਐਡਮਿੰਟਨ ਮੈਨਿੰਗ ਹਲਕੇ ਤੋਂ ਗੁਰਚਰਨ ਸਿੰਘ ਗਰਚਾ ਤੇ ਐਡਮਿੰਟਨ ਐਲਰਸਲੀ ਤੋਂ ਹਰਮਨ ਕੰਦੋਲਾ ਪੀ. ਸੀ. ਪਾਰਟੀ ਵੱਲੋਂ ਚੋਣ ਮੈਦਾਨ ਵਿਚ ਹਨ ।ਐਡਮਿੰਟਨ ਮਿਲਵੁੱਡਜ਼ ਤੋਂ ਪੀ. ਸੀ. ਪਾਰਟੀ ਨੇ ਪਾਕਿਸਤਾਨੀ ਪੰਜਾਬੀ ਸੁਹੇਲ ਕਾਦਰੀ ਨੂੰ ਉਮੀਦਵਾਰ ਬਣਾਇਆ ਹੈ ।ਲਿਬਰਲ ਪਾਰਟੀ ਵੱਲੋਂ ਕੈਲਗਰੀ ਹਾਕਵੁੱਡ ਤੋਂ ਹਰਬਖਸ਼ ਸਿੰਘ ਸੇਖੋਂ, ਐਡਮਿੰਟਨ ਮਿਲਕਰੀਕ ਤੋਂ ਹਰਪ੍ਰੀਤ ਸਿੰਘ ਗਿੱਲ, ਐਡਮਿੰਟਨ ਕੈਲਡਰ ਤੋਂ ਅਮਿਤ ਬੱਤਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ।

ਅਲਬਰਟਾ ਦੀ ਵਿਰੋਧੀ ਧਿਰ ਵਾਈਲਡ ਰੋਜ਼ ਵੱਲੋਂ ਕੈਲਗਰੀ ਫੋਰਟ ਤੋਂ ਜੀਵਨ ਮਾਂਗਟ, ਕੈਲਗਰੀ ਨਾਰਥ ਹਿੱਲ ਤੋਂ ਪ੍ਰਸਾਦ ਪਾਂਡਾ, ਚੈਸਟਮੇਅਰ ਤੋਂ ਲੀਲਾ ਆਹੀਰ ਤੇ ਐਡਮਿੰਟਨ ਮਿਲਵੁੱਡਜ਼ ਤੋਂ ਬਲਜੀਤ ਸਿੰਘ ਸੱਲ ਉਮੀਦਵਾਰ ਹਨ ।ਕੈਲਗਰੀ ਗਰੀਨਵੇਅ, ਕੈਲਗਰੀ ਮੈਕਾਲ ਸਮੇਤ ਹੋਰ ਕਈ ਹਲਕਿਆਂ ਵਿਚ ਸਿੱਖ ਅਤੇ ਪੰਜਾਬੀ ਉਮੀਦਵਾਰਾਂ ਦਾ ਆਪਸ ਵਿਚ ਹੀ ਮੁਕਾਬਲਾ ਹੋਣ ਕਾਰਨ ਸਿੱਖ ਅਤੇ ਪੰਜਾਬੀ ਵੋਟਰ ਸ਼ਸ਼ੋਪੰਜ ਵਿਚ ਹਨ ।

ਪੰਜਾਬੀ ਵੋਟਰ ਭਾਵੇਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਨਹੀਂ ਦੱਸ ਰਹੇ ਪਰ ਉਨ੍ਹਾਂ ਦਾ ਜ਼ਿਆਦਾਤਰ ਉਲਾਰ ਮੁੱਖ ਪਾਰਟੀਆਂ ਪੀ. ਸੀ. ਤੇ ਵਾਈਲਡ ਰੋਜ਼ ਪਾਰਟੀਆਂ ਦੇ ਉਮੀਦਵਾਰਾਂ ਵੱਲ ਹੀ ਨਜ਼ਰ ਆ ਰਿਹਾ ਹੈ ।2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਪੈਣ ਤੋਂ ਪਹਿਲਾਂ ਤੱਕ ਵਾਈਲਡ ਰੋਜ਼ ਪਾਰਟੀ ਦਾ ਹੱਥ ਉਪਰ ਦੱਸਿਆ ਜਾ ਰਿਹਾ ਸੀ ਪਰ ਆਖਰੀ ਪਲਾਂ ਵਿਚ ਬਾਜ਼ੀ ਪੀ. ਸੀ. ਪਾਰਟੀ ਮਾਰ ਗਈ ਸੀ ।ਉਸ ਨੇ 87 ਮੈਂਬਰੀ ਵਿਧਾਨ ਸਭਾ ਵਿਚ 62 ਸੀਟਾਂ ਜਿੱਤ ਲਈਆਂ ਸਨ ।ਇਸ ਵਾਰ ਵੀ ਹੁਣ ਤੱਕ ਦੇ ਆਏ ਸਰਵੇਖਣ ਪੀ. ਸੀ. ਪਾਰਟੀ ਦੇ ਉਲਟ ਗਏ ਹਨ ਕੀ ਉਹ 2012 ਵਾਲੀ ਕਾਰਗੁਜ਼ਾਰੀ ਦੁਹਰਾ ਸਕੇਗੀ, ਇਸ ਬਾਰੇ ਅਜੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: