Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਨਿੱਜ਼ੀ ਬੱਸ ਯਾਤਰਾ ਕਾਰੋਬਾਰ ‘ਤੇ ਕਾਬਜ਼ ਸਿਆਸਤਦਾਨ; ਕਿਸ ਦੀਆਂ ਕਿੰਨੀਆਂ ਬੱਸਾਂ

ਪੰਜਾਬ ਦੇ ਨਿੱਜ਼ੀ ਬੱਸ ਯਾਤਰਾ ਕਾਰੋਬਾਰ ‘ਤੇ ਕਾਬਜ਼ ਸਿਆਸਤਦਾਨ; ਕਿਸ ਦੀਆਂ ਕਿੰਨੀਆਂ ਬੱਸਾਂ

ਚੰਡੀਗੜ੍ਹ (6 ਮਈ, 2015): ਪਿੱਛਲੇ ਦਿਨੀ ਮੋਗਾਂ ਵਿੱਚ ਵਾਪਰੇ ਔਰਬਿਟ ਬੱਸ ਛੇੜ-ਛਾੜ ਕਾਂਡ, ਜਿਸ ਵਿੱਚ ਇੱਕ ਬੱਚੀ ਦੀ ਜਾਨ ਚਲੀ ਗਈ ਸੀ, ਜਦਕਿ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਤੋਂ ਬਾਅਦ ਪੰਜਾਬ ਵਿੱਚ ਪਸਰੇ ਨਿੱਜ਼ੀ ਬੱਸਾਂ ਦਾ ਕਰੋਬਾਰ ਵੀ ਸੁਰਖੀਆਂ ਵਿੱਚ ਆਇਆ ਹੋਇਆ ਹੈ।

ਇਸ ਸਮੇਂ ਪੰਜਾਬ ਵਿੱਚ ਚੱਲ ਰਹੀ ਯਾਤਰੀ ਬੱਸ ਸੇਵਾ ‘ਤੇ ਤਕਰੀਬਨ ਨਿੱਜ਼ੀ ਬੱਸ ਕੰਪਨੀਆਂ ਕਾਬਜ਼ ਹੋ ਗਈਆਂ ਹਨਅਤੇ ਪੰਜਾਬ ਸਰਕਾਰ ਦੇ ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ ਅਤੇ ਪੈਪਸੂ ਵਰਗੇ ਅਦਾਰਿਆਂ ਦਾ ਵਜ਼ੂਦ ਖਤਮ ਹੋਣ ਕਿਨਾਰੇ ਆ ਪਹੁੰਚਿਆ ਹੈ।

ਜਿੱਥੇ ਇਨ੍ਹਾਂ ਨਿੱਜ਼ੀ ਬੱਸ ਕੰਪਨੀਆਂ ਨੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਭਾਰੀ ਚੂਨਾ ਲਾਇਆ ਹੈ, ਉਸਦੇ ਨਾਲ ਹੀ ਇਨ੍ਹਾਂ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਬੱਸਾਂ ਵਿੱਚ ਸਫਰ ਕਰ ਰਹੀਆਂ ਸਵਾਰੀਆਂ, ਰਸਤੇ ਵਿੱਚ ਆਉਦੇ ਜਾਂਦੇ ਵਾਹਨ ਚਾਲਕਾਂ ਨਾਲ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ।

ਨਿੱਜ਼ੀ ਬੱਸ ਸਰਵਿਸ ਪੰਜਾਬ
ਨਿੱਜ਼ੀ ਬੱਸ ਸਰਵਿਸ ਪੰਜਾਬ

ਪੰਜਾਬ ਵਿੱਚ ਨਿੱਜ਼ੀ ਤੌਰ ‘ਤੇ ਪਸਰੇ ਇਸ ਕਾਰੋਬਾਰ ਵਿੱਚ ਜਿਆਦਤਰ ਪੰਜਾਬ ਦੇ ਸਿਆਸਤਦਾਨਾਂ ਦੀ ਹੀ ਤੂਤੀ ਬੋਲਦੀ ਹੈ।ਬੱਸਾਂ ਦੇ ਚੱਲ ਰਹੇ ਇਸ ਕਾਰੋਬਾਰ ਵਿੱਚ ਕਿਹੜੇ ਸਿਆਸਤਦਾਨ ਕੋਲ ਕਿੰਨੀਆ ਬੱਸਾਂ ਹਨ, ਦਾ ਵੇਰਵਾ ਇਸ ਪ੍ਰਕਾਰ ਹੈ;

ਨਿੱਜ਼ੀ ਬੱਸ ਸਰਵਿਸ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਦੇ ਬੱਸ ਕਾਰੋਬਾਰੀਆਂ ਵਿੱਚ ਪਹਿਲੇ ਸਥਾਨ ‘ਤੇ ਹਨ।ਉਨ੍ਹਾਂ ਕੋਲ ਤਾਜ਼ ਟਰੈਵਲਜ਼, ਇੰਡੋ-ਕੈਨੇਡੀਅਨ, ਡੱਬਵਾਲੀ ਟਰਾਂਸਪੋਰਟ ਅਤੇ ਔਰਬਿਟ ਐਵੀਏਸ਼ਨਸ਼ ਨਾਮ ਦੀਆਂ ਕੰਪਨੀਆਂ ਅਧੀਨ 230 ਬੱਸਾਂਦਾ ਵੱਡਾ ਕਾਫਲਾ ਹੈ।

ਦੂਜੇ ਨੰਬਰ ‘ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਵਤਾਰ ਹੈਨਰੀ ਆਉਂਦੇ ਹਨ, ਜਿਨ੍ਹਾਂ ਕੋਲ ਕਰਤਾਰ ਬੱਸ ਨਾਮ ਦੀ ਕੰਪਨੀ ਦੇ ਨਾਮ ਹੇਠ 80 ਬੱਸਾਂ ਦਾ ਕਾਫਲਾ ਹੈ।

ਹਲਕਾ ਗਿੱਦੜਬਾਹ ਤੋਂ ਬਾਦਲ ਦਲ ਦੇ ਹਲਕਾ ਇੰਚਾਰਜ਼ ਹਰਦੀਪ ਡਿੰਪੀ ਨਵਦੀਪ ਬੱਸ ਕੰਪਨੀ ਦਾ ਮਾਲਕ ਹੈ ਅਤੇ ਇਸ ਕੰਪਨੀ ਕੋਲ 60 ਬੱਸਾਂ ਹਨ।

ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਪ੍ਰਿੰਸ ਬੱਸ ਕੰਪਨੀ ਚਲਾ ਰਹੇ ਹਨ ਅਤੇ ਉਂਨ੍ਹਾਂ ਕੋਲ 43 ਬੱਸਾਂ ਹਨ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਬਾਦਲ ਦਲ ਦੇ ਆਗੂ ਨਿਰਮਲ ਸਿਮਘ ਕਾਹਲੋਂ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਕੰਪਨੀ ਦੇ ਮਾਲਕ ਹਨ ਅਤੇ ਇਸ ਕੰਪਨੀ ਕੋਲ ਇਸ ਸਮੇਂ 40 ਬੱਸਾਂ ਹਨ।

ਕਾਂਗਰਸ ਆਗੂ ਕਿੱਕੀ ਢਿੱਲੋਂ ਵੱਲੋਂ ਚਲਾਈ ਜਾ ਰਹੀ ਗਰੀਨ ਬੱਸ ਸਰਵਿਸ ਕੰਪਨੀ ਕੋਲ 30 ਬੱਸਾਂ ਦਾ ਕਾਫਲਾ ਹੈ।ਇਸੇ ਤਰਾਂ ਭਾਜਪਾ ਆਗੂ ਜਗਦੀਸ਼ ਸ਼ਾਹਨੀ ਕੋਮਲ ਨਿਊ ਮਿਡ ਭਾਵਰਾ ਟਰਾਂਸਪੋਰਟ ਕੰਪਨੀ ਦੇ ਨਾਮ ‘ਤੇ 27 ਬੱਸਾਂ ਦਾ ਕਾਫਲਾ ਹੈ।

ਕਾਂਗਰਸ ਦੇ ਸਾਬਕਾ ਵਿਧਾਇਕ ਜਸਬੀਰ ਡਿੰਪਾ ਦੀ ਨਿਊ ਪਿਆਰ ਬੱਸ ਸਰਵਿਸ ਕੰਪਨੀ ਕੋਲ 26 ਬੱਸਾਂ ਹਨ ਅਤੇ ਮਨਪ੍ਰੀਤ ਬਾਦਲ ਕੋਲ ਰਘੁ ਬੱਸ ਸਰਵਿਸ ਅਧੀਨ ਇੱਕ ਬੱਸ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਲੇਖ ਮੁਤਾਬਕ ਇਸ ਵਾਧੇ ਦਾ ਕਾਰਨ ਸਥਾਨਕ ਸਰਕਾਰਾਂ,ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਆਪਸੀ ਤਾਲਮੇਲ ਦੀ ਕਮੀ ਨੂੰ ਦੱਸਿਆ ਗਿਆ ਹੈ
ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ
ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: