Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਪੁਲਿਸ ਵੱਲੋਂ ਰੁਲਦਾ ਕਤਲ ਕਾਂਡ ਵਿੱਚ ਖਾੜਕੂ ਰਮਨਦੀਪ ਸਿੰਘ ਗੋਲਡੀ ਗ੍ਰਿਫਤਾਰ ਕਰਨ ਦਾ ਦਾਅਵਾ

ਪੰਜਾਬ ਪੁਲਿਸ ਵੱਲੋਂ ਰੁਲਦਾ ਕਤਲ ਕਾਂਡ ਵਿੱਚ ਖਾੜਕੂ ਰਮਨਦੀਪ ਸਿੰਘ ਗੋਲਡੀ ਗ੍ਰਿਫਤਾਰ ਕਰਨ ਦਾ ਦਾਅਵਾ

739003__kkhaliਚੰਡੀਗੜ੍ਹ (6 ਨਵੰਬਰ, 2014): ਪੰਜਾਬ ਪੁਲਿਸ ਵੱਲੋਂ ਖ਼ਾਲਿਸਤਾਨ ਟਾਈਗਰਜ਼ ਫੋਰਸ (ਕੇਟੀਐਫ) ਦੇ ਖਾੜਕੂ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੇ ਕਤਲ ਦੇ ਮਾਮਲੇ ’ਚ ਰਮਨਦੀਪ ਸਿੰਘ ਉਰਫ਼ ਗੋਲਡੀ (36) ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗੋਲਡੀ ਨੂੰ 24 ਅਕਤੂਬਰ ਨੂੰ ਦੱਖਣੀ ਮਲੇਸ਼ੀਆ ’ਚ ਇਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਦਾਅਵੇ ਅਨੁਸਾਰ ਰਾਜਪੁਰਾ ਦੇ ਡੀਐਸਪੀ ਰਜਿੰਦਰ ਸਿੰਘ ਸੋਹਲ ਅਤੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਮਨਦੀਪ ਸਿੰਘ ਇਸ ਸਾਲ ਸਤੰਬਰ-ਅਕਤੂਬਰ ਦੌਰਾਨ ਤਿੰਨ ਹਫ਼ਤਿਆਂ ਤੱਕ ਥਾਈਲੈਂਡ ਵਿੱਚ ਰਹੇ ਸਨ ਪਰ ਰਮਨਦੀਪ ਸਿੰਘ ਗੋਲਡੀ ਉਸ ਅਰਸੇ ਦੌਰਾਨ ਮਲੇਸ਼ੀਆ ਚਲਾ ਗਿਆ ਸੀ।

ਕੇਂਦਰੀ ਏਜੰਸੀਆਂ ਅਤੇ ਮਲੇਸ਼ੀਅਨ ਅਧਿਕਾਰੀਆਂ ਨਾਲ ਤਾਲਮੇਲ ਤੋਂ ਬਾਅਦ ਉਸ ਨੂੰ ਅੱਜ ਸਵੇਰੇ ਚੇਨਈ ਲਿਆਂਦਾ ਗਿਆ ਜਿਥੇ ਡੀਐਸਪੀ ਸੋਹਲ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਪਾਰਟੀ ਰਮਨਦੀਪ ਸਿੰਘ ਗੋਲਡੀ ਨੂੰ ਹਵਾਈ ਜਹਾਜ਼ ਰਾਹੀਂ ਚੇਨਈ ਤੋਂ ਨਵੀਂ ਦਿੱਲੀ ਅਤੇ ਫਿਰ ਸੜਕ ਰਸਤੇ ਰਾਹੀਂ ਪਟਿਆਲਾ ਲਿਆਈ ਹੈ।

ਆਈ.ਜੀ, ਕਾਊਟਰ ਇੰਟੈਲੀਜੈਂਸ ਯਾਦਵ ਨੇ ਦੱਸਿਆ ਕਿ ਗੋਲਡੀ ਨੇ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਸੁਧਾਰ ਸਥਿਤ ਕਾਲਜ ਤੋਂ ਬੀ.ਐਡ ਕੀਤੀ ਸੀ ਜਿਥੇ ਉਹ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਖਾੜਕੂ ਦਰਸ਼ਨ ਸਿੰਘ ਮੁਕਾਰੋਂਪੁਰ ਦੇ ਸੰਪਰਕ ਵਿੱਚ ਆਇਆ। ਉਸ ਨੇ ਅੱਗੇ ਇੰਗਲੈਂਡ ਸਥਿਤ ਖਾੜਕੂ ਪਰਮਜੀਤ ਸਿੰਘ ਉਰਫ਼ ਪੰਮਾ ਨਾਲ ਉਸ ਦੀ ਜਾਣ ਪਛਾਣ ਕਰਵਾਈ। ਆਰ.ਐਸ.ਐਸ ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਇੰਗਲੈਂਡ ਵਿੱਚ ਪਰਮਜੀਤ ਸਿੰਘ ਨੇ ਘੜੀ ਸੀ ਜਿਸ ਨੂੰ ਅੱਗੇ ਭਾਰਤ ਵਿੱਚ ਗੋਲਡੀ ਨੇ ਅਮਲੀ ਜਾਮਾ ਪਹਿਨਾਇਆ।

ਇੰਗਲੈਂਡ ਸਥਿਤ ਵਿਅਕਤੀਆਂ ਗੁਰਸ਼ਰਨ ਸਿੰਘ ਅਤੇ ਪਿਆਰਾ ਸਿੰਘ ਨੂੰ ਰੁਲਦਾ ਸਿੰਘ ਨੂੰ ਗੋਲੀ ਮਾਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜਦੋਂ ਕਿ ਗੋਲਡੀ ਨੇ ਆਪਣੇ ਦੋ ਸਾਥੀਆਂ ਦਰਸ਼ਨ ਸਿੰਘ ਅਤੇ ਜਗਮੋਹਨ ਸਿੰਘ ਨਾਲ ਮਿਲ ਕੇ ਕਤਲ ਨੂੰ ਅੰਜਾਮ ਦੇਣ ’ਚ ਮੁੱਖ ਭੂਮਿਕਾ ਨਿਭਾਈ ਸੀ। ਰੁਲਦਾ ਸਿੰਘ ਨੂੰ 28 ਜੁਲਾਈ, 2009 ਨੂੰ ਗੋਲੀ ਮਾਰੀ ਗਈ ਸੀ।

ਪਟਿਆਲਾ ਪੁਲੀਸ ਨੇ ਰੁਲਦਾ ਸਿੰਘ ਦੇ ਕਤਲ ਸਬੰਧੀ ਕੇਸ ’ਚ ਰਮਨਦੀਪ ਸਿੰਘ ਗੋਲਡੀ ਦਾ ਅੱਠ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਗੋਲਡੀ ਨੂੰ ਚੇਨਈ ਤੋਂ ਗ੍ਰਿਫ਼ਤਾਰ ਕਰਨ ਉਪਰੰਤ ਥਾਣਾ ਤ੍ਰਿਪੜੀ ਵਿਖੇ ਲਿਆਂਦਾ ਗਿਆ, ਜਿਥੋਂ ਉਸ ਨੂੰ ਸਥਾਨਕ ਪੁਲੀਸ ਨੇ ਡਿਊਟੀ ਮੈਜਿਸਟਰੇਟ ਪ੍ਰਭਲੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਗੋਲਡੀ ਨੂੰ 14 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ
ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।
ਅੱਜ 10 ਦਸੰਬਰ 2025 ਨੂੰ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਘਾਣ ਦੇ ਇਕ ਅਣਗੌਲੇ ਪੰਨੇ ਦੀ ਚਸ਼ਮਦੀਦ ਗਵਾਹਾਂ ਅਤੇ ਜ਼ਿੰਦਾ ਬਚੇ ਜੀਆਂ ਦੀ ਆਤਮ ਬਿਆਨੀ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: