ਚੰਡੀਗੜ੍ਹ (25 ਅਗਸਤ 2014): ਪੰਜਾਬ ਵਿੱਚ ਵਿਧਾਨ ਸਭਾ ਦੀਆਂ ਦੋ ਸੀਟਾਂ ‘ਤੇ ਹੋਈਆਂ ਚੋਣਾਂ ‘ਚੋਂ ਪਟਿਆਲਾ ਸੀਟ ਦਾ ਨਤੀਜ਼ਾ ਆ ਗਿਆ ਹੈ।ਇਥੋਂ ਕਾਗਰਸੀ ਉਮੀਦਵਾਰ ਪ੍ਰਨੀਤ ਕੌਰ ਚੋਣ ਜਿੱਤ ਗਏ ਹਨ।ਉਨਾਂ ਨੇ ਆਪਣੇ ਨਜਦੀਕੀ ਵਿਰੋਧੀ ਬਾਦਲ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਭਗਵਾਨ ਦਾਸ ਨੂੰ 23000 ਵੋਟਾਂ ਦੇ ਵੱਡੇ ਫਰਕ ਨੲਲ ਹਰਾਇਆ।
ਪਟਿਆਲਾ ਤੇ ਤਲਵੰਡੀ ਸਾਬੋ ਦੀਆਂ ਸੀਟਾਂ ‘ਤੇ 21 ਅਗਸਤ ਨੂੰ ਵੋਟਾਂ ਪਈਆਂ ਸਨ। ਉਧਰ ਤਲਵੰਡੀ ਸਾਬੋ ਹਲਕੇ ਦੀਆਂ ਵੋਟਾਂ ਦੀ ਗਿਣਤੀ ਦਸਮੇਸ਼ ਪਬਲਿਕ ਸਕੂਲ ‘ਚ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ।
ਪਟਿਆਲਾ ਹਲਕੇ ‘ਚ ਕੁਲ 8 ਉਮੀਦਵਾਰ ਹਨ। ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਚੋਣ ਮੈਦਾਨ ‘ਚ ਹਨ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਬਾਦਲ ਦਲ ਵੱਲੋਂ ਭਗਵਾਨ ਦਾਸ ਤੇ ਆਮ ਆਦਮੀ ਪਾਰਟੀ ਵੱਲੋਂ ਹਰਜੀਤ ਸਿੰਘ ਨਾਲ ਸੀ। ਇਹ ਸੀਟ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਜਿੱਤੀ ਸੀ, ਦੇ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।