ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਮਰਹੂਮ ਲੇਖਕ ਖੁਸ਼ਵੰਤ ਸਿੰਘ ਨੇ ਜੂਨ 1984 ਦੇ ਭਾਰਤੀ ਫੌਜ ਦੇ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਪੰਜਾਬ ਅਤੇ ਨਾਲ ਲਗਦੇ ਇਲਾਕਿਆਂ ‘ਚ ‘ਤਣਾਅ ਘਟਾਉਣ’ ‘ਚ ਆਪਣੀ ਭੂਮਿਕਾ ਨਿਭਾਈ ਸੀ।
ਮੁੱਖ ਮੰਤਰੀ ਦਫਤਰ ਤੋਂ ਜਾਰੀ ਲਿਖਤੀ ਬਿਆਨ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਪੰਜਾਬ ਵਿਚ ਵਧੀ ਹੋਈ ਕੁੜੱਤਣ ਨੂੰ ਘਟਾਉਣ ਅਤੇ ਵਧਿਆ ਹੋਇਆ ਗੁੱਸਾ ਠੰਡਾ ਕਰਨ ਲਈ ਬਣਾਈ ਗਈ ਟੀਮ ‘ਚ ਖੁਸ਼ਵੰਤ ਇਕ ਅਹਿਮ ਮੈਂਬਰ ਸੀ।
ਅਮਰਿੰਦਰ ਸਿੰਘ ਖੁਸ਼ਵੰਤ ਸਿੰਘ ‘ਤੇ ਇਕ ਨਵੀਂ ਕਿਤਾਬ ਜਾਰੀ ਹੋਣ ਮੌਕੇ ਬੋਲ ਰਹੇ ਸਨ।

ਪੰਜਾਬ ਦੇ ਮੁੱਖ ਮੰਤਰੀ ਦਾ ਇਹ ਬਿਆਨ ਇਸ ਤੱਥ ਨੂੰ ਤਸਦੀਕ ਕਰਦਾ ਹੈ ਕਿ ਭਾਰਤੀ ਸਟੇਟ ਨੇ ਜੂਨ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਿੱਖਾਂ ਨੂੰ ਵਿਚਾਰਧਾਰਕ ਤੌਰ ‘ਤੇ ਘੇਰਨ ਲਈ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦਾ ਇਸਤੇਮਾਲ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਤੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਵਿਜੈ ਨਾਰਾਇਣ ਸ਼ੰਕਰ ਅਤੇ ਓਂਕਾਰ ਸਿੰਘ ਵਲੋਂ ਲਿਖੀ ਨਵੀਂ ਕਿਤਾਬ ‘ਖੁਸ਼ਵੰਤ ਸਿੰਘ: ਇਨ ਵਿਜ਼ਡਮ ਐਂਡ ਇਨ ਜੈਸਟ’ ਨੂੰ ਜਾਰੀ ਕਰਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।

ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਮਰਹੂਮ ਖੁਸ਼ਵੰਤ ਸਿੰਘ ਇੰਦਰਾ ਗਾਂਧੀ ਵਲੋਂ ਲਈ ਗਈ ਐਮਰਜੈਂਸੀ ਦੇ ਹਮਾਇਤੀ ਸਨ ਅਤੇ ਉਸਨੂੰ ਸਹੀ ਮੰਨਦੇ ਸੀ। ਖੁਸ਼ਵੰਤ ਸਿੰਘ ਵਲੋਂ ਐਮਰਜੈਂਸੀ ਦੀ ਹਮਾਇਤ ਕਰਨ ‘ਤੇ ਮੀਡੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਉਸ ਵੇਲੇ ਵਰਤੇ ਗਏ ਤਰੀਕਿਆਂ ਬਾਰੇ ਸਹਿਮਤ ਜਾਂ ਅਸਹਿਮਤ ਹੋ ਸਕਦਾ ਹੈ ਪਰ ਮੁੱਖ ਮੁੱਦਾ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਦਾ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: