Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੋਣ ਜ਼ਾਬਤਾ ਲਾਗੂ, 4 ਫਰਵਰੀ ਨੂੰ ਵੋਟਾਂ, 11 ਮਾਰਚ ਨੂੰ ਗਿਣਤੀ, 28 ਲੱਖ ਤਕ ਖਰਚ ਸਕੇਗਾ ਇਕ ਉਮੀਦਵਾਰ

ਚੋਣ ਜ਼ਾਬਤਾ ਲਾਗੂ, 4 ਫਰਵਰੀ ਨੂੰ ਵੋਟਾਂ, 11 ਮਾਰਚ ਨੂੰ ਗਿਣਤੀ, 28 ਲੱਖ ਤਕ ਖਰਚ ਸਕੇਗਾ ਇਕ ਉਮੀਦਵਾਰ

ਚੰਡੀਗੜ੍ਹ: ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ 4 ਫਰਵਰੀ ਨੂੰ ਪੈਣਗੀਆਂ।

ਅੱਜ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਮੀਦਵਾਰ ਆਪਣੇ ਕਾਗਜ਼ 11 ਜਨਵਰੀ ਤੋਂ 18 ਜਨਵਰੀ ਤਕ ਭਰ ਸਕਣਗੇ।

ਪ੍ਰਤੀਕਾਤਮਕ ਤਸਵੀਰ
ਪ੍ਰਤੀਕਾਤਮਕ ਤਸਵੀਰ

19 ਜਨਵਰੀ ਨੂੰ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ ਹੋਏਗੀ, 21 ਜਨਵਰੀ ਤਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ। 117 ਹਲਕਿਆਂ ਵਿਚ ਵੋਟਾਂ 4 ਫਰਵਰੀ 2017 ਨੂੰ ਪੈਣਗੀਆਂ।

ਚੋਣ ਜ਼ਾਬਤਾ ਪੰਜਾਬ ਸਣੇ ਗੋਆ, ਮਣੀਪੁਰ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ‘ਚ ਲਾਗੂ ਹੋ ਗਿਆ ਹੈ।

ਵੋਟਾਂ ਦੀ ਗਿਣਤੀ 11 ਮਾਰਚ, 2017 ਨੂੰ ਹੋਵੇਗੀ।

ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਉਮੀਦਵਾਰ ਨੂੰ ਆਪਣੇ ਬੈਂਕ ਖਾਤਾ ਖੁਲਵਾਉਣਾ ਪਏਗਾ ਅਤੇ ਇਕ ਉਮੀਦਵਾਰ ਆਪਣੇ ਚੋਣ ਪ੍ਰਚਾਰ ‘ਤੇ ਕੁਲ 28 ਲੱਖ ਰੁਪਏ ਤਕ ਹੀ ਖਰਚ ਸਕੇਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Polling in Punjab on 4 February: Election Commission announces Polling Schedule …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: