ਚੇਨਈ ( 4 ਸਤੰਬਰ, 2015): ਚੇਨਈ ਵਿੱਚ ਮੈਟਰੋ ਰੇਲ ‘ਤੇ ਪਹਿਲੀ ਵਾਰ ਚੜ੍ਹਨ ਦੇ ਚਾਹਵਾਨ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਸੁਰੱਖਿਆ ਮੁਲਾਜ਼ਮ ਨੇ ਦਸਤਾਰ ਉਤਾਰਨ ਲਈ ਕਹਿਕੇ ਕਾਫੀ ਪ੍ਰੇਸ਼ਾਨ ਕੀਤਾ ।
ਫੇਸਬੁੱਕ ‘ਤੇ ਬਾਅਦ ਵਿੱਚ ਤਾਰਨਦੀਪ ਸਿੰਘ ਨੇ ਬਾਅਦ ਵਿੱਚ ਲਿਖਦਿਆਂ ਇਹ ਦਾਅਵਾ ਕੀਤਾ ਕਿ ਮੈਟਰੋ ਰੇਲ ਦੇ ਅੀਧਕਾਰੀਆਂ ਨੇ ਇਸ ਘਟਨਾਂ ਦੀ ਉਸ ਕੋਲੋ ਮਾਫੀ ਮੰਗ ਲਈ ਹੈ।

ਚੇਨਈ ਸ਼ਹਿਰ ਵਿੱਚ ਬਚਪਨ ਤੋਂ ਰਹਿਣ ਵਾਲੇ ਤਰਨਦੀਪ ਸਿੰਘ ਨੇ ਕਿਹਾ ਕਿ ਉਹ ਮੈਟਰੋ ਦੇ ਚੇਨਈ ਵਿੱਚ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਇਸ ਵਿੱਚ ਯਾਤਰਾ ਕਰਨ ਦਾ ਚਾਹਵਾਨ ਸੀ।
ਪਰ ਮੰਗਲਵਾਰ ਲਗਭਗ ਸਵੇਰੇ ਸਾਢੇ ਅੱਠ ਵਜੇ ਜਦ ਉਹ ਮੈਨਰੋ ‘ਤੇ ਚੜ੍ਹਨ ਲੱਗਿਆ ਤਾਂ ਉੇਸਦੇ ਸਮਾਨ ਦੀ ਤਲਾਸ਼ੀ ਲੈਣ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਨੇ ਉਸਦੀ ਦਸਤਾਰ ਵੱਲ ਇਸ਼ਾਰਾਂ ਕਰਦੇ ਹੋਏ ਲਾਹੁਣ ਲਈ ਕਿਹਾ।
ਉਨ੍ਹਾਂ ਕਿਹਾ ਕਿ “ਮੈਨੂੰ ਇਸ ਨਾਲ ਇੱਕ ਵੱਡਾ ਝੱਟਕਾ ਲੱਗਿਆ, ਮੈਂ ਸੁਰੱਖਿਆ ਮੁਲਾਜ਼ਮਾ ਨੂੰ ਕਿਹਾ ਕਿ ਮੈਨੂੰ ਦਸਤਾਰ ਲਾਹੁਣ ਲਈ ਕਹਿਕੇ ਤੁੰ ਮੇਰੀ ਬੇਇੱਜ਼ਤੀ ਕਰ ਰਿਹਾ ਹੈਂ।
ਤਰਨਦੀਪ ਨੇ ਕਿਹਾ ਕਿ ਕਾਫੀ ਲੰਮੀ ਬਹਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਨੇ ਮੈਨੂੰ ਮੈਟਰੋ ਵਿੱਚ ਜਾਣ ਦਿੱਤਾ। ਪਰ ਚੇਨਈ ਮੈਟਰੋ ਰੇਲਵੇ ਨੂੰ ਇਹ ਸਭ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਦੱਸਣਾਂ ਚਾਹੀਦਾ ਹੈ।
ਉਸਨੇ ਆਪਣੇ ਫੇਸਬੁੱਕ ਖਾਤੇ ‘ਤੇ ਲਿਖਿਆ ਕਿ ਉਸਨੇ ਅਮਰੀਕਾ ਵਿੱਚ ਯਾਤਰਾ ਕੀਤੀ ਹੈ, ਪਰ ਉੱਥੇ ਉਸਨੂੰ ਕਿਸੇ ਨੇ ਦਸਤਾਰ ਲਾਹੁਣ ਲਈ ਨਹੀਂ ਕਿਹਾ।
ਚੇਨਈ ਮੈਟਰੋ ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਟੇਸ਼ਨ ‘ਤੇ ਲੱਗੇ ਕੈਮਰੇ ਦੀ ਵੀਡੀਉ ਜਾਂਚ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਸਲੀਕਾ ਸਿਖਾਉਣ ਲਈ ਉਨ੍ਹਾਂ ਪਿਛਲੇ ਸਮੇਂ ਵਿੱਚ ਪ੍ਰੋਗਰਾਮ ਕੀਤੇ ਹਨ ਅਤੇ ਅੱਗੇ ਤੋਂ ਵੀ ਕਰਦੇ ਰਹਿਣ ਗੇ।