Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Panch Pardhani Panthak Jatha (Panth Sewak)

ਭਾਰਤ-ਪਾਕਿਸਤਾਨ ਟਕਰਾਅ ਦਾ ਕਾਰਨ 1947 ਦੀ ਬਣਾਉਟੀ ਵੰਡ: ਪੰਚ ਪ੍ਰਧਾਨੀ ਪੰਥਕ ਜਥਾ

ਭਾਰਤ-ਪਾਕਿਸਤਾਨ ਟਕਰਾਅ ਦਾ ਕਾਰਨ 1947 ਦੀ ਬਣਾਉਟੀ ਵੰਡ: ਪੰਚ ਪ੍ਰਧਾਨੀ ਪੰਥਕ ਜਥਾ

ਚੰਡੀਗੜ੍ਹ: ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।

Panch Pardhani Panthak Jatha (Panth Sewak)
ਖੱਬਿਓਂ-ਸਜੇ: ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਨਾਰਾਇਣ ਸਿੰਘ, ਭਾਈ ਦਲਜੀਤ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ

ਉਹਨਾ ਕਿਹਾ ਕਿ ਦੱਖਣੀ ਏਸ਼ੀਆ ਵਿਚਲਾ ਇੰਡੀਅਨ ਉਪਮਹਾਂਦੀਪ ਦਾ ਖਿੱਤਾ ਇਤਿਹਾਸਕ, ਧਾਰਮਿਕ, ਨਸਲੀ, ਸੱਭਿਆਚਾਰਕ ਤੇ ਭਾਖਾਈ ਪਛਾਣਾਂ ਦੀ ਬਹੁਲਤਾ ਵਾਲਾ ਇਕ ਵਿਲੱਖਣ ਖਿੱਤਾ ਹੈ। ਇਹ ਇਤਿਹਾਸਕ ਤੱਥ ਹੈ ਕਿ ਇਹਨਾ ਪਛਾਣਾਂ ਜਾਂ ਕੌਮਾਂ ਦੇ ਆਪਣੇ ਖੇਤਰਾਂ ਵਿਚ ਪ੍ਰਭੂਸੱਤਾਪੂਰਨ ਰਾਜ ਰਹੇ ਹਨ ਅਤੇ ਅੱਜ ਵੀ ਇਹਨਾਂ ਵਿਚ ਖੁਦਮੁਖਤਿਆਰੀ ਤੇ ਸੰਪੂਰਨ ਅਜ਼ਾਦੀ ਦੀ ਤਾਂਘ ਮੌਜੂਦ ਹੈ। ਦੱਖਣੀ ਏਸ਼ੀਆ ਦੀ ਬਹੁਪਛਾਣੀ ਫਿਤਰਤ ਅਤੇ ਸਿੱਖਾਂ ਤੇ ਕਸ਼ਮੀਰੀਆਂ ਸਮੇਤ ਇਥੇ ਵੱਸਦੀਆਂ ਸਮੂਹ ਵਿਲੱਖਣ ਪਛਾਣਾਂ ਦੀ ਰਾਜਨੀਤਕ ਉਮੰਗ ਮੁਤਾਬਿਕ ਇਸ ਖਿੱਤੇ ਦੀਆਂ ਸਿਆਸੀ ਹੱਦਾਂ ਮੁੜ ਉਲੀਕਣ ਨਾਲ ਹੀ ਇਸ ਖੇਤਰ ਵਿਚ ਸਾਂਤੀ ਤੇ ਸਥਿਰਤਾ ਲਿਆਂਦੀ ਜਾ ਸਕਦੀ ਹੈ।

ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਈ ਹਾਲੀਆ ਜੰਗ ਦੇ ਘਟਨਾਕ੍ਰਮ ਨੇ ਦਰਸਾਇਆ ਹੈ ਕਿ ਦੱਖਣੀ ਏਸ਼ੀਆ ਤੇ ਸੰਸਾਰ ਦੇ ਹਾਲਾਤ ਵਿਚਲੀ ਅਸਥਿਰਤਾ ਕਿਸੇ ਵੀ ਸਮੇਂ ਇਸ ਖਿੱਤੇ ਨੂੰ ਜੰਗ ਦਾ ਅਖਾੜਾ ਬਣਾ ਸਕਦੀ ਹੈ ਜਿਸ ਦੇ ਬਿਲਕੁਲ ਕੇਂਦਰ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਪੰਜਾਬ ਅਤੇ ਸਿੱਖ ਆ ਜਾਣੇ ਹਨ। ਹਾਲੀਆ ਘਟਨਾਕ੍ਰਮ ਨੇ ਮੌਜੂਦਾ ਹਾਲਾਤ ਵਿਚ ਪੰਜਾਬ ਤੇ ਸਿੱਖਾਂ ਨੂੰ ਦਰਪੇਸ਼ ਖਤਰਿਆਂ ਦੀ ਇਕ ਝਲਕ ਪੇਸ਼ ਕੀਤੀ ਹੈ। ਸਿੱਖਾਂ ਨੂੰ ਇਸ ਸਾਰੇ ਹਾਲਾਤ ਵਿਚ ਵਧੇਰੇ ਗੰਭੀਰ ਹੋ ਕੇ ਚੱਲਣ ਦੀ ਲੋੜ ਹੈ। ਇਸ ਵਕਤ ਸਿੱਖ ਅੰਦਰੂਨੀ ਖਿੰਡਾਓ ਦਾ ਸ਼ਿਕਾਰ ਹਨ ਤੇ ਦਿੱਲੀ ਦਰਬਾਰ ਇਸ ਹਾਲਾਤ ਨੂੰ ਹੋਰ ਵਿਗਾੜਨ ਲਈ ਸਿੱਖਾਂ ਵਿਚ ਆਪਸੀ ਬੇਇਤਫਾਕੀ ਵਧਾ ਕੇ ਹਾਲਾਤ ਖਾਨਾਜੰਗੀ ਵੱਲ ਲਿਜਾ ਰਿਹਾ ਹੈ। ਸਿੱਖਾਂ ਨੂੰ ਇਸ ਵੇਲੇ ਆਪਣੀ ਪਰੰਪਰਾ ਤੋਂ ਸੇਧ ਲੈਕੇ ਸਥਾਨਕ ਪੱਧਰ ਉੱਤੇ ਖੁਦਮੁਖਤਿਆਰ ਜਥਿਆਂ ਵਿਚ ਜਥੇਬੰਦ ਹੋਣ ਦੀ ਲੋੜ ਹੈ ਤਾਂ ਕਿ ਸਥਾਨਕ ਪੱਧਰ ਤੋਂ ਆਪਣੀ ਰਿਵਾਇਤ ਅਨੁਸਾਰ ਸਾਂਝੀ ਅਗਵਾਈ ਉਭਾਰੀ ਜਾ ਸਕੇ ਤੇ ਸਾਂਝੇ ਫੈਸਲੇ ਲੈਣ ਦਾ ਅਮਲ ਲਾਗੂ ਕੀਤਾ ਜਾ ਸਕੇ। ਇਸ ਅਸਥਿਰਤਾ ਦੇ ਹਾਲਾਤ ਵਿਚ ਗੁਰੂ ਖਾਲਸਾ ਪੰਥ ਦੀ ਪੰਥਕ ਨੁਮਾਇੰਦਗੀ ਲਈ ਸੰਸਾਰ ਪੱਧਰ ਉੱਤੇ ਅਸਲ ਅਕਾਲੀ ਗੁਣਾਂ ਦੀਆਂ ਧਾਰਨੀ ਸੁਯੋਗ ਸਖਸ਼ੀਅਤਾਂ ’ਤੇ ਅਧਾਰਤ ਇਕ ਨਿਸ਼ਕਾਮ ਜਥਾ ਉਜਾਗਰ ਕਰਨ ਦੀ ਲੋੜ ਹੈ ਜੋ ਕਿ ਸਾਂਝੇ ਤੇ ਨਿਰਪੱਖ ਪੰਥਕ ਧੁਰੇ ਦੀ ਭੂਮਿਕਾ ਨਿਭਾਵੇ।

ਹਾਲੀਆ ਘਟਨਾਕ੍ਰਮ ਨੇ ਵਿਖਾਇਆ ਹੈ ਕਿ ਅਨਿਸ਼ਚਿਤਤਾ ਤੇ ਅਸਥਿਰਤਾ ਦੇ ਇਸ ਦੌਰ ਵਿਚ ਕੋਈ ਵੀ ਇਕ ਘਟਨਾ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਕੇ ਸਿੱਖਾਂ ਨੂੰ ਜੰਗ ਦੀ ਭੱਠੀ ਵਿਚ ਸੁੱਟ ਸਕਦੀ ਹੈ। ਇਸ ਲਈ ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਗੁਰੂ ਵਰੋਸਾਈ ਧਰਤ ਪੰਜਾਬ ਦੀ ਬਿਹਤਰੀ ਲਈ ਤੇ ਇਸ ਖਿੱਤੇ ਵਿਚ ਨਪੀੜੀਆਂ ਜਾ ਰਹੀਆਂ ਧਿਰਾਂ ਦੇ ਹਮਦਰਦਾਂ ਵਜੋਂ ਸਿੱਖਾਂ ਨੂੰ ਆਪਣੀ ਅੰਦਰੂਨੀ ਸਫਬੰਦੀ ਸੂਤਰਬਧ ਕਰਨ ਵਾਸਤੇ ਆਪਸੀ ਸੰਵਾਦ ਸ਼ੁਰੂ ਕਰਨ ਦੀ ਫੌਰੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਪਹਿਲਕਦਮੀ ਕਰਨ ਦਾ ਸਮੂਹ ਸੁਹਿਰਦ ਸਿੱਖ ਹਿੱਸਿਆਂ ਨੂੰ ਸੱਦਾ ਦਿੰਦੇ ਹਾਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਚੀਫ ਖਾਲਸਤਾਨ ਕਮਾਂਡੋ ਫੋਰਸ ਦੇ ਆਗੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੀਜਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: