Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁ. ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਈ, 40 ਮੌਤਾਂ ਦਾ ਖ਼ਦਸ਼ਾ

ਗੁ. ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਈ, 40 ਮੌਤਾਂ ਦਾ ਖ਼ਦਸ਼ਾ

ਕੁੱਲੂ (23 ਜੁਲਾਈ, 2015): ਗੁਰੁਦਆਰਾ ਸ੍ਰੀ ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 40 ਸ਼ਰਧਾਲੂਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਪੰਜਾਬ ਦੇ ਬਰਨਾਲਾ ਅਤੇ ਮਾਨਸਾ ਜ਼ਿਲਿ੍ਹਆਂ ਨਾਲ ਸਬੰਧਿਤ ਸ਼ਰਧਾਲੂਆਂ ਨੂੰ ਮਨੀਕਰਨ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸੈਲਾਨੀ ਬੱਸ ਅੱਜ ਸ਼ਾਮ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਸਾੜਸਤੀ ਪੁਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਕਿ ਪਾਰਬਤੀ ਉਪ ਨਦੀ ਡਿੱਗ ਗਈ ।

ਨਦੀ ਵਿੱਚ ਡਿੱਗੀ ਹੋਈ ਬੱਸ
ਨਦੀ ਵਿੱਚ ਡਿੱਗੀ ਹੋਈ ਬੱਸ

ਜ਼ਿਲ੍ਹਾ ਪ੍ਰਸਾਸ਼ਨ ਅਨੁਸਾਰ ਬੱਸ ਵਿਚ 60 ਯਾਤਰੀ ਸਵਾਰ ਸਨ, ਹੁਣ ਤੱਕ 15 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ 20 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕੁੱਲੂ ਦੇ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੰਵਰ ਨੇ ਦੱਸਿਆ ਕਿ ਬੱਸ ਪੀ ਬੀ-19 ਐਚ 3085 ਬਰਨਾਲਾ ਦੀ ਨਿੱਜੀ ਕੰਪਨੀ ਗੁਰੂ ਕ੍ਰਿਪਾ ਰੋਡਵੇਜ਼ ਦੀ ਹੈ । ਬੱਸ ਕਿਸੇ ਵਾਹਨ ਨੂੰ ਰਸਤਾ ਦੇਣ ਲੱਗਿਆਂ ਇੱਕ ਪਹਾੜੀ ਨਾਲ ਟਕਰਾ ਕੇ ਨੇੜੇ ਵਿਹ ਰਹੀ ਪਾਰਬਤੀ ਉਪ ਨਦੀ ਵਿਚ ਡਿੱਗ ਗਈ । ਜਦੋਂ ਬੱਸ ਪਲਟੀਆਂ ਖਾ ਕੇ ਹੇਠਾਂ ਡਿੱਗੀ ਤਾਂ ਇਸ ਵਿਚੋਂ ਕਰੀਬ 20 ਯਾਤਰੀ ਵੀ ਹੇਠਾਂ ਡਿੱਗ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਇਨ੍ਹਾਂ ਵਿਚ 4 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ।

ਬੱਸ ਨੂੰ ਬਰਨਾਲਾ ਦਾ ਸੁਰਜੀਤ ਸਿੰਘ ਨਾਂਅ ਦਾ ਡਰਾਈਵਰ ਚਲਾ ਰਿਹਾ ਸੀ ਜੋ ਕਿ ਹਾਲੇ ਲਾਪਤਾ ਹੈ ਜਦਕਿ ਬੱਸ ਦਾ ਕੰਡਕਟਰ ਪਰਮਜੀਤ ਸਿੰਘ ਜੋਗਾ ਦਾ ਰਹਿਣ ਵਾਲਾ ਹੈ, ਜਿਸ ਨੂੰ ਜਖਮੀਂ ਹਾਲਤ ਵਿਚ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ।

ਹਾਦਸਾਗ੍ਰਸਤ ਹੋਈ ਇਹ ਮੰਦਭਾਗੀ ਬੱਸ ਬੀਤੇ 22 ਜੁਲਾਈ ਨੂੰ ਪਿੰਡ ਜੋਗਾ ਤੋਂ ਯਾਤਰਾ ਲਈ ਰਵਾਨਾ ਹੋਈ ਸੀ । ਬੱਸ ਵਿਚ ਡਰਾਈਵਰ ਤੇ ਕੰਡਕਟਰ ਸਮੇਤ ਕੁੱਲ 52 ਸਵਾਰੀਆਂ ਸਵਾਰ ਸਨ ਜਿਨ੍ਹਾਂ ਵਿਚੋਂ ਵਧੇਰੇ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਸਨ । ਬੱਸ ਵਿਚ 18 ਯਾਤਰੀ ਜੋਗਾ, 6 ਮਾਖਾ ਚਹਿਲਾਂ, 3 ਪਿੰਡ ਅਕਲੀਆ (ਜਿਨ੍ਹਾਂ ਵਿਚ 2 ਭੈਣ-ਭਰਾ ਹਨ), ਤੋਂ ਇਲਾਵਾ ਜੋਗਾ ਪਿੰਡ ਦੇ ਰਿਸ਼ਤੇਦਾਰ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਿਤ ਜਗਾਰਾਮ ਤੀਰਥ ਤੇ ਇੱਕੋ ਪਰਿਵਾਰ ਦੇ 3 ਮੈਂਬਰਾਂ ਸਮੇਤ 10 ਤੋਂ ਇਲਾਵਾ ਜ਼ਿਲ੍ਹੇ ਦੇ ਨੇੜਲੇ ਪਿੰਡ ਪੱਖੋਂ ਕਲਾਂ (ਬਰਨਾਲਾ) ਦੇ 10 ਵਿਅਕਤੀ ਦੱਸੇ ਜਾਂਦੇ ਹਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੁਆਰਾ ਪੇਸ਼ ਅਤੇ ਸਰਦਾਰ ਇਸ਼ਵਿੰਦਰ ਸਿੰਘ ਦੱਤਾ ਵਲੋਂ ਨਵੰਬਰ 1984 ਵਿੱਚ ਆਪਣੇ ਪਰਿਵਾਰ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭੁੰਤਰ, ਹਿਮਾਚਲ ਪ੍ਰਦੇਸ਼ ਵਿੱਚ ਹੋਈ ਘਟਨਾ
ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਪੂਰੇ ਇੰਡੀਆ ਵਿੱਚ ਸਿੱਖਾਂ ਤੇ ਵਾਪਰੇ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਤੱਕ ਵੀ ਪਹੁੰਚਿਆ।
ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਪੂਰੇ ਇੰਡੀਆ ਵਿੱਚ ਸਿੱਖਾਂ ਤੇ ਵਾਪਰੇ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਤੱਕ ਵੀ ਪਹੁੰਚਿਆ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਗੁਰਦੁਆਰਾ ਮਨੀਕਰਨ ਸਾਹਿਬ ਦੀ ਸਰਾਂ ਉੱਪਰ ਚਟਾਨਾਂ ਡਿਗਣ ਨਾਲ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: