ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਇਸ ਸਮੇਂ ਪੰਜਾਬ ਦੀ, ਖ਼ਾਸ ਕਰਕੇ ਸਿੱਖ ਰਾਜਨੀਤੀ, ਸਿੱਖ ਹਲਕਿਆਂ ਵਿੱਚ ਭਖਵਾਂ ਮਸਲਾ ਬਣਿਆ ਹੋਇਆ ਹੈ। ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਨੇ ਅੰਤ੍ਰਿਮ ਫੈਸਲਾ ਦਿੰਦਿਆਂ ਰਾਜ ਸਰਕਾਰਾਂ ਨੂੰ ਕੁਝ ਸ਼ਰਤਾਂ ਤਹਿਤ ਉਮਰ ਕੈਦੀਆਂ ਨੂੰ ਰਿਹਾਅ ਕਰਨ ਦੇ ਅਧਿਕਾਰਾਂ ਤੋਂ ਪਾਬੰਦੀ ਹਟਾ ਲਈ ਹੈ।ਪਰ ਕੇਦਰ ਸਰਕਾਰ ਦੇ ਅਜਿਹੇ ਅੀਧਕਾਰਾਂ 'ਤੇ ਕੋਈ ਸ਼ਰਤ ਜਾਂ ਪਾਬੰਦੀ ਨਹੀ, ਕੇਂਦਰ ਟਾਡਾ ਜਾਂ ਸੀਬੀਆਈ ਜਾਂਚ ਨਾਲ ਸਬੰਧਿਤ ਮਾਮਲਿਆਂ ਦੇ ਉਮਰ ਕੈਦੀਆਂ ਨੂੰ ਵੀ ਰਿਹਾਅ ਕਰ ਸਕਦਾ ਹੈ।