ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੀਆਂ 2017 ਦੀਆਂ ਚੋਣਾਂ ‘ਚ ਉਹ ਖੁਦ ਕਮਾਨ ਸੰਭਾਲਣਗੇ। ਇਹ ਐਲਾਨ ਵੀਡੀਓ ਸੰਦੇਸ਼ ਦੇ ਰੂਪ ਵਿਚ ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹੈ।
ਕੇਜਰੀਵਾਲ ਨੇ ਕਿਹਾ, “ਮੈਂ 8 ਸਤੰਬਰ ਤੋਂ 11 ਸਤੰਬਰ ਤਕ ਪੰਜਾਬ ਦੀ ਯਾਤਰਾ ‘ਤੇ ਹਾਂ। ਇਸਤੋਂ ਬਾਅਦ ਮੇਰਾ ਆਪਰੇਸ਼ਨ ਹੋਣਾ ਹੈ, ਇਸ ਲਈ 10 ਦਿਨ ਤਕ ਮੈਂ ਇਥੇ ਨਹੀਂ ਹੋਵਾਂਗਾ। ਅਪਰੇਸ਼ਨ ਤੋਂ ਬਾਅਦ ਮੈਂ ਖੁਦ 2017 ਦੀਆਂ ਪੰਜਾਬ ਚੋਣਾਂ ਦੀ ਕਮਾਨ ਸੰਭਾਲਾਂਗਾ”।
ਇਹ ਐਲਾਨ ਅਜਿਹੇ ਮੌਕੇ ਆਇਆ ਜਦੋਂ ਪਾਰਟੀ ਹਾਲੇ ਛੋਟੇਪੁਰ ਨੂੰ ਕੱਢਣ ਵਾਲੇ ਝਟਕੇ ਤੋਂ ਬਾਹਰ ਨਹੀਂ ਨਿਕਲ ਪਾਈ ਅਤੇ ਸਾਬਕਾ ਭਾਜਪਾ ਸੰਸਦ ਨਵਜੋਤ ਸਿੱਧੂ, ਪਰਗਟ ਸਿੰਘ ਅਤੇ ਬੈਂਸ ਭਰਾਵਾਂ ਨਾਲ ਵੀ ਕੋਈ ਗੱਲ ਨਹੀਂ ਬਣੀ।
ਦੇਖੋ ਵੀਡੀਓ: