Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਰਤਾਰਪੁਰ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਕਰਕੇ ਸਿੱਖ ਜੱਥੇਬੰਦੀਆਂ ਵਿੱਚ ਰੋਸ

ਕਰਤਾਰਪੁਰ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਕਰਕੇ ਸਿੱਖ ਜੱਥੇਬੰਦੀਆਂ ਵਿੱਚ ਰੋਸ

ਕਰਤਾਰਪੁਰ ( 10 ਮਈ, 2015): ਪਿੱਛਲੇ ਦਿਨੀ ਵਿਸਾਖੀ ਦੇ ਦਿਹਾੜੇ ਮੌਕੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ਹੀਦ ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਂਲਿਆਂ ਦੀ ਤਸਵੀਰ ਪਾੜਨ ਕਰਕੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਪੈਦਾ ਹੋਏ ਤਕਰਾਰ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਹਾਈਵੇ ‘ਤੇ ਜ਼ਾਮ ਲਾਉਣ ਕਾਰਨ ਸਥਿਤੀ ਕਾਫੀ ਤਨਾਅ ਭਰੀ ਬਣੀ ਰਹੀ ਸੀ ਅਤੇ ਅਖੀਰ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਬਰਖਾਸਤ ਕਰਨ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਦਾਭਰੋਸਾ ਦੇਣ ਤੋਂ ਬਾਅਦ ਜਾਮ ਖੁੱਲ ਗਿਆ ਸੀ।

ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਿੱਖ ਜੱਥੇਬੰਦੀਆਂ ਦੇ ਨੁਮਾਂਇਦੇ
ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਿੱਖ ਜੱਥੇਬੰਦੀਆਂ ਦੇ ਨੁਮਾਂਇਦੇ

ਕਰਤਾਰਪੁਰ ਪੁਲਿਸ ਵੱਲੋਂ ਉਸ ਸਮੇਂ ਚੁਪ ਚਪੀਤੇ 150 ਅਣਪਛਾਤੇ ਬੰਦਿਆਂ ਵਿਰੁੱਧ ਪਰਚਾ ਦਰਜ਼ ਕਰ ਲਿਆ ਸੀ ਅਤੇ ਅੱਜ ਕਰਤਾਰਪਰ ਦੇ ਤਿੰਨ ਨੌਜਵਾਨਾਂ ਤਜਿੰਦਰ ਸਿੰਘ, ਨਵਜੋਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਸ ਪਰਚੇ ਵਿੱਚ ਨਾਮਜ਼ਦ ਕਰਕੇ ਪੁਲਿਸ ਵੱਲੋਂ ਚੁੱਕ ਲਿਆ ਗਿਆ।

ਸਿੱਖ ਜੱਥਬੰਦੀਆਂ ਸਿੱਖ ਯੂਥ ਆਫ ਪੰਜਾਬ ਅਤੇ ਦਮਦਮੀ ਟਕਸਾਲ ਵੱਲੋਂ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸਥਾਨਿਕ ਥਾਣੇ ਅੱਗੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਤੋਂ ਉਨ੍ਹਾਂ ਨੌਜਵਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ।

ਪੁਲਿਸ ਵੱਲੋਂ ਚਲਾਕੀ ਵਰਤਦਿਆਂ ਥਾਣੇ ਦੇ ਪਿੱਛਲੇ ਪਾਸਿਉਂ ਕੰਧ ਟਪਾ ਕੇ ਚੋਰੀ ਅਦਾਲਤ ਵਿੱਚ ਪੇਸ਼ ਕਰਨ ਨਾਲ ਸਥਿਤੀ ਹੋਰ ਤਨਾਅ ਪੂਰਨ ਬਣ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਮਦਮੀ ਟਕਸਾਲ ਦੇ ਭਾਈ ਅਜੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਛੋਟੀ ਉਮਰ ਦੇ ਨੌਜਵਾਨਾਂ ‘ਤੇ ਪਰਚੇ ਦਰਜ਼ ਕਰਕੇ ਉਨ੍ਹਾਂ ਦਾ ਭਵਿੱਖ ਖਰਾਬ ਕਰ ਰਹੀ ਹੈ।

ਸਥਿਤੀ ਤਨਾਅ ਫੁਰਨ ਹੋਣ ਕਰਕੇ ਬਾਰਹਲੇ ਥਾਣਿਆਂ ਦੀ ਪੁਲਿਸ ਤੈਨਾਤ ਕਰਕੇ ਪੁਲਿਸ ਵੱਲੋਂ ਚੌਕਸੀ ਰੱਖੀ ਜਾ ਰਹੀ ਹੈ।

ਐਸ ਐਸ. ਪੀ ਦਿਹਾਤੀ ਜਲੰਧਰ ਨਾਲ ਸਿੱਖ ਜੱਥੇਬੰਦੀਆਂ ਦੇ ਇੱਕ ਵਫਦ ਨੇ ਭਾਈ ਅਜੀਤ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਪ੍ਰਧਾਨ ਸਿੱਖ ਯੂਥ ਆਫ ਪੰਜਾਬ ਦੀ ਅਗਵਾਈ ਵਿੱਚ ਇਸ ਮਸਲੇ ‘ਤੇ ਮੁਲਾਕਾਤ ਕੀਤੀ, ਪਰ ਐੱਸ, ਐੱਸ ਪੀ ਨੇ ਗੋਗਲੂਆਂ ਤੋਂ ਮਿੱਟੀ ਝਾੜਦਿਆਂ ਜਾਂਚ ਕਰਕੇ ਸੋਮਵਾਰ ਤੱਕ ਨੌਜਵਾਨਾਂ ਨੂੰ ਛੱਡਣ ਦਾ ਭਰੋਸਾ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ
ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।
ਅੱਜ 10 ਦਸੰਬਰ 2025 ਨੂੰ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਘਾਣ ਦੇ ਇਕ ਅਣਗੌਲੇ ਪੰਨੇ ਦੀ ਚਸ਼ਮਦੀਦ ਗਵਾਹਾਂ ਅਤੇ ਜ਼ਿੰਦਾ ਬਚੇ ਜੀਆਂ ਦੀ ਆਤਮ ਬਿਆਨੀ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: