Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰ.ਐੱਸ. ਐੈਸ ਪੰਜਾਬ ਦੇ ਪਿੰਡਾਂ ਵਿੱਚ ‘ਚ ਬ੍ਰਾਚਾਂ ਖੋਲਣ ਲਈ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਵਿੱਚ

ਆਰ.ਐੱਸ. ਐੈਸ ਪੰਜਾਬ ਦੇ ਪਿੰਡਾਂ ਵਿੱਚ ‘ਚ ਬ੍ਰਾਚਾਂ ਖੋਲਣ ਲਈ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਵਿੱਚ

rss-Copyਜਲੰਧਰ (19 ਸਤੰਬਰ, 2014): ਕੇਦਰ ਵਿੱਚ ਮੋਦੀ ਦੀ ੳਗਵਾਈ ਵਾਲੀ ਬਾਜਪਾ ਸਰਕਾਰ ਆਉਣ ਤੋ ਬਾਅਦ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰ. ਐੱਸ. ਐੱਸ ਦੀਆਂ ਸਰਗਮੀਆਂ ਵਿੱਚ ਚੋਖਾ ਵਾਧਾ ਹੋਇਆ ਹੈ।ਆਰ. ਐੈੱਸ ਐੱਸ ਮੁੱਖੀ ਭਾਗਵਤ ਨੇ ਇਸ ਥੋੜੇ ਸਮੇਂ ਅੰਦਰ ਪੰਜਾਬ ਦੇ ਤਿੰਨ ਦੌਰੇ ਕੀਤੇ ਹਨ ਅਤੇ ਵੱਖ-ਵੱਖ ਰਾਜਾਂ ਤੋਂ ਸੰਘ ਦੇ ਕਾਰਕੂਨਾਂ ਨੂੰ ਇੱਥੇ ਬੁਲਾਕੇ ਟਰੇਨਿੰਗ ਕੈਂਪ ਲਗਾਏ ਹਨ।

ਸੰਘ ਮੁਖੀ ਦੀਆਂ ਇੰਨ੍ਹਾਂ ਪੰਜਾਬ ਫੇਰੀਆਂ ਦਾ ਅਸਰ ਦਿੱਸਣ ਲੱਗਾ ਹੈ। ਭਾਗਵਤ ਦੀਆਂ ਪੰਜਾਬ ਫੇਰੀਆਂ ਪਿੱਛੋਂ ਹੁਣ ਸੰਘ ਵੱਲੋਂ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਵਿਸਥਾਰ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਤਜਲੰਧਰ (19 ਸਤੰਬਰ, 2014): ਕੇਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਉਣ ਤੋ ਬਾਅਦ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰ. ਐੱਸ. ਐੱਸ ਦੀਆਂ ਸਰਗਮੀਆਂ ਵਿੱਚ ਚੋਖਾ ਵਾਧਾ ਹੋਇਆ ਹੈ।ਆਰ. ਐੈੱਸ ਐੱਸ ਮੁੱਖੀ ਭਾਗਵਤ ਨੇ ਇਸ ਥੋੜੇ ਸਮੇਂ ਅੰਦਰ ਪੰਜਾਬ ਦੇ ਤਿੰਨ ਦੌਰੇ ਕੀਤੇ ਹਨ ਅਤੇ ਵੱਖ-ਵੱਖ ਰਾਜਾਂ ਤੋਂ ਸੰਘ ਦੇ ਕਾਰਕੂਨਾਂ ਨੂੰ ਇੱਥੇ ਬੁਲਾਕੇ ਟਰੇਨਿੰਗ ਕੈਂਪਾਂ ਲਾਏ ਗਏ ਹਨ।

 ਤਰਨਤਾਰਨ  ਦੇ 200 ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਸੰਘ ਦੇ ਅਧਿਕਾਰੀਆਂ ਦੀਆਂ ਗੁਪਤ ਬੈਠਕਾਂ ਦੀ ਤਿਆਰੀ ਹੈ।

ਮੀਡੀਆ ਵਿੱਚ ਨਸ਼ਰ ਖ਼ਬਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸੰਘ ਦਾ ਵਿਸਥਾਰ ਕਰਨਾ ਸੰਘ ਦੀ ਯੋਜਨਾ ਦਾ ਮੁੱਖ ਹਿੱਸਾ ਹੈ। ਇਸ ਦੇ ਲਈ ਉਂਜ ਸੰਘ ਦੀਆਂ ਕੁਝ ਯੋਜਨਾਵਾਂ ਹਨ ਜਿਨ੍ਹਾਂ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ।

ਸੰਘ ਮੁਖੀ ਮੋਹਨ ਭਾਗਵਤ ਨੇ ਆਪਣੀਆਂ ਪੰਜਾਬ ਫੇਰੀਆਂ ਦੌਰਾਨ ਪਿੰਡਾਂ ਤੱਕ ਸੰਘ ਦੀ ਪਹੁੰਚ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਪੰਜਾਬ ਵਿੱਚ ਸੰਘ ਦੇ ਪਿੰਡਾਂ ਵਿੱਚ ਪਹੁੰਚ ਬਣਾਉਣ ਦੀ ਮੁਹਿੰਮ ਦੇ ਤਹਿਤ ਨੌਜਵਾਨਾਂ ਅਤੇ ਬੱਚਿਆਂ ਨੂੰ ਸੰਗਠਨ ਨਾਲ ਜੋੜਨ ਦੀ ਯੋਜਨਾ ਵੀ ਸ਼ਾਮਲ ਹੈ। ਸੰਘਪਿੰਡਾਂ ਵਿੱਚ ਬ੍ਰਾਂਚਾਂ ਸ਼ੁਰੂ ਕਰਾ ਕੇ ਆਪਣੀ ਪੰਜਾਬ ਦੇ ਪਿੰਡਾਂ ਵਿੱਚ ਪਕੜ ਬਣਾਉਣੀ ਚਾਹੁੰਦਾ ਹੈ।

ਪੜਚੋਲਵੀਂ ਨਜ਼ਰ ਰੱਖਣ ਵਾਲੇ ਸੰਘ ਦੀ ਇਸ ਯੋਜ਼ਨਾ ਨੂੰ ਪਿੰਡਾਂ ਵਿੱਚ ਵੱਸਦੇ ਸਿੱਖਾਂ ਦੇ ਅੰਦਰ ਘੁਸਪੈਠ ਕਰਕੇ ਉਨ੍ਹਾਂ ਨੂੰ ਹਿੰਦੂਧਰਮ ਦੀ ਜਜ਼ਬੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦਾ ਮਜ਼ਬੂਤ ਅਧਾਰ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਦੇ ਹਨ।
ਪੰਜਾਬ ਵਿੱਚ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੀ ਪਹਿਲਾਂ ਹੀ ਪੈਠ ਹੈ। ਹੁਣ ਸੰਘ ਪਿੰਡਾਂ ਵਿੱਚ ਜਾ ਕੇ ਜੋ ਕੰਮ ਕਰ ਰਿਹਾ ਹੈ, ਉਸ ਤੋਂ ਕਿਤੇ ਨਾ ਕਿਤੇ ਲਾਭ ਭਾਜਪਾ ਨੂੰ ਵੀ ਹੋਵੇਗਾ। ਉਂਝ ਵੀ ਹੁਣ ਤੱਕ ਸੰਘ ਦੀ ਇਹ ਯੋਜਨਾ ਗੁਪਤ ਹੈ।

ਇਸ ਸਮੇਂ ਤਰਨਤਾਰਨ ਤੋਂ ਸੰਘ ਵੱਲੋਂ ਜੋ ਯੋਜਨਾ ਤਿਆਰ ਕੀਤੀ ਗਈ ਹੈ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਹੰਗਾਮਾ ਵੀ ਹੋ ਸਕਦਾ ਹੈ। ਤਰਨ ਤਾਰਨ ਉਂਝ ਅਕਾਲੀ ਦਲ ਦਾ ਕਾਫੀ ਮਜ਼ਬੂਤ ਖੇਤਰ ਹੈ, ਪਰੰਤੂ ਜੇ ਸੰਘ ਨੂੰ ਉਥੇ ਜ਼ਮੀਨ ਤਿਆਰ ਕਰਨ ਦੀ ਜਗ੍ਹਾ ਮਿਲ ਜਾਂਦੀ ਹੈ ਤਾਂ ਇਸ ਨਾਲ ਜਿੱਥੇ ਸਿੱਖਾਂ ਦੇ ਧਾਰਮਕਿ ਸਿਧਾਂਤਾਂ ‘ਤੇ ਹਮਲੇ ਹੋਵੇਗਾ, ਉੱਥੇ ਬਾਦਲ ਦਲ ਨੂੰ ਰਾਜਸੀ ਤੌਰ ‘ਤੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: