Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਨੇ ਪੰਜਾਬ ਦੀ ਨੌਜਵਾਨ ਸ਼ਾਖਾ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਨੇ ਪੰਜਾਬ ਦੀ ਨੌਜਵਾਨ ਸ਼ਾਖਾ ਦਾ ਕੀਤਾ ਐਲਾਨ

ਜਲੰਧਰ (11 ਦਸੰਬਰ, 2015): ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਨੂੰ ਮੁਖ ਰੱਖਦਿਆਂ ਪੰਜਾਬ ਵਿੱਚ ਆਪਣਾ ਅਧਾਰ ਮਜਬੂਤ ਕਰਨ ਲਈ ਸੂਬੇ ਵਿੱਚ ਪਾਰਟੀ ਦੀ ਨਵੀਂ  ਨੌਜਵਾਨ ਸ਼ਾਖਾ ਦਾ ਐਲਾਨ ਕਰ ਦਿੱਤਾ ਹੈ।

ਨੌਜਵਾਨ ਸ਼ਾਖਾ ਪੰਜਾਬ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ
ਨੌਜਵਾਨ ਸ਼ਾਖਾ ਪੰਜਾਬ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਤੇ ਨੌਜਵਾਨ ਸ਼ਾਖਾ ਪੰਜਾਬ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਵੱਲੋਂ ਜਥੇਬੰਦਕ ਢਾਂਚੇ ਦੀ ਜਾਰੀ ਸੂਚੀ ਵਿਚ ਇਕ ਸੂਬਾ ਸਕੱਤਰ, 5 ਮੀਤ ਪ੍ਰਧਾਨ, ਖਜ਼ਾਨਚੀ, 4 ਜੁਆਇੰਟ ਸਕੱਤਰ ਅਤੇ 10 ਜ਼ੋਨਲ ਕੋਆਰਡੀਨੇਟਰ ਥਾਪੇ ਗਏ ਹਨ ।

ਸ: ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕਾਂ ਲਈ ਅੰਦੋਲਨ ਆਰੰਭ ਕਰਨਗੇ ਤੇ ਯੂਥ ਵਿੰਗ ਉਨ੍ਹਾਂ ਦੀ ਅਗਵਾਈ ਕਰੇਗਾ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਜ਼ੋਨ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਮੀਟਿੰਗਾਂ ਵਿਚ ਜ਼ੋਨ ਪੱਧਰੀ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ ।

ਸੂਬਾ ਸਕੱਤਰ ਸ: ਸੁਖਦੀਪ ਸਿੰਘ ਅੱਪਰਾ, ਮੀਤ ਪ੍ਰਧਾਨ ਰਣਦੀਪ ਸਿੰਘ ਬਲ, ਦਿਲਬਾਗ ਸਿੰਘ ਬਾਘਾ, ਅਮਨਿੰਦਰ ਸਿੰਘ ਸੰਘਾ, ਸੰਦੀਪ ਸਿੰਘ ਧਾਲੀਵਾਲ ਅਤੇ ਰਣਦੀਪ ਸਿੰਘ ਬੈਦਵਾਨ ਨੂੰ ਬਣਾਇਆ ਗਿਆ ਹੈ । ਰਣਜੀਤ ਸਿੰਘ ਬੱਲ ਅੰਮਿ੍ਤਸਰ ਤੇ ਗੁਰਦਾਸਪੁਰ, ਦਿਲਬਾਗ ਸਿੰਘ ਬਾਘਾ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ, ਅਬਜਿੰਦਰ ਸਿੰਘ ਸੰਘਾ ਪਟਿਆਲਾ ਤੇ ਸੰਗਰੂਰ, ਸੰਦੀਪ ਸਿੰਘ ਧਾਲੀਵਾਲ ਫਰੀਦਕੋਟ ਤੇ ਬਠਿੰਡਾ ਅਤੇ ਰਣਦੀਪ ਸਿੰਘ ਬੈਦਵਾਨ ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਦਾ ਕੰਮ ਦੇਖਣਗੇ ।

ਹਰਜੋਤ ਸਿੰਘ ਬੈਂਸ ਦੇ ਨਾਲ ਸੁਖਦੀਪ ਸਿੰਘ ਅੱਪਰਾ, ਅਬਜਿੰਦਰ ਸਿੰਘ ਸੰਘਾ ਯੂਥ ਵਿੰਗ ਦੇ ਬੁਲਾਰੇ ਹੋਣਗੇ । ਬੀਬੀ ਹਰਪ੍ਰੀਤ ਕੌਰ ਲੱਲੀਆਂ, ਸਿਮਰਨਜੀਤ ਕੌਰ, ਪਰਮਵੀਰ ਸਿੰਘ ਐਡਵੋਕੇਟ ਅਤੇ ਸੰਦੀਪ ਮਿਸ਼ਰਾ ਜੁਆਇੰਟ ਸਕੱਤਰ ਬਣਾਏ ਗਏ ਹਨ । 10 ਜ਼ਿਲਿ੍ਹਆਂ ਦੇ ਥਾਪੇ ਕੋਆਰਡੀਨੇਟਰਾਂ ਵਿਚ ਅੰਮਿ੍ਤਸਰ ਲਈ ਸੁਖਪਾਲ ਬੱਲ, ਗੁਰਦਾਸਪੁਰ ਸ਼ੈਰੀ ਕਲਸੀ, ਹੁਸ਼ਿਆਰਪੁਰ ਜਸਪਾਲ ਕੁਮਾਰ, ਖਡੂਰ ਸਾਹਿਬ ਸੇਵਕ ਪਾਲ ਸਿੰਘ, ਅਨੰਦਪੁਰ ਸਾਹਿਬ ਜੈ ਸਿੰਘ, ਲੁਧਿਆਣਾ ਅਮਨ ਮੋਹੀ, ਸੰਗਰੂਰ ਰਣਬੀਰ ਸਿੰਘ ਢੀਂਡਸਾ, ਪਟਿਆਲਾ ਗੁਰਦੀਪ ਸਿੰਘ, ਬਠਿੰਡਾ ਸ਼ਿੰਦਰਪਾਲ ਸਿੰਘ ਐਡਵੋਕੇਟ ਅਤੇ ਫਿਰੋਜ਼ਪੁਰ ਲਈ ਸਮਰਬੀਰ ਸਿੰਘ ਸਿੱਧੂ ਬਣਾਏ ਗਏ ਹਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: