Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੀ ਹੋਵੇਗਾ ਜੇਕਰ ਅਮਰੀਕਾ ਈਰਾਨ ‘ਤੇ ਹਮਲਾ ਕਰਦਾ ਹੈ? ਸੰਭਾਵਨਾਵਾਂ ਦਾ ਵਿਸ਼ਲੇਸ਼ਣ

ਕੀ ਹੋਵੇਗਾ ਜੇਕਰ ਅਮਰੀਕਾ ਈਰਾਨ ‘ਤੇ ਹਮਲਾ ਕਰਦਾ ਹੈ? ਸੰਭਾਵਨਾਵਾਂ ਦਾ ਵਿਸ਼ਲੇਸ਼ਣ

ਅਮਰੀਕਾ-ਇਰਾਨ ਟਕਰਾਅ ਦਾ ਮੰਡਰਾਉਂਦਾ ਖ਼ਤਰਾ

ਅਜਿਹਾ ਜਾਪਦਾ ਹੈ ਕਿ ਅਮਰੀਕਾ ਈਰਾਨ ਵਿਰੁੱਧ ਸੰਭਾਵਿਤ ਫ਼ੌਜੀ ਕਾਰਵਾਈ ਦੀ ਸਰਗਰਮੀ ਨਾਲ ਤਿਆਰੀ ਕਰ ਰਿਹਾ ਹੈ, ਅਤੇ ਪਿਛਲੇ ਹਫ਼ਤਿਆਂ ਵਿੱਚ ਮੱਧ ਪੂਰਬ ਵਿੱਚ ਆਪਣੀ ਜਲ ਸੈਨਾ ਅਤੇ ਹਵਾਈ ਸੈਨਾ ਦੀ ਮੌਜੂਦਗੀ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਜੇਕਰ ਮੌਜੂਦਾ ਕੂਟਨੀਤਕ ਗੱਲਬਾਤ ਨਾਕਾਮ ਹੋ ਜਾਂਦੀ ਹੈ ਅਤੇ ਅਮਰੀਕੀ ਪ੍ਰਸ਼ਾਸਨ ਹਮਲੇ ਦਾ ਹੁਕਮ ਦਿੰਦਾ ਹੈ, ਤਾਂ ਹਮਲੇ ਮੁੱਖ ਨਿਸ਼ਾਨਿਆਂ ਵਿੱਚ ਈਰਾਨ ਦੇ ‘ਇਨਕਲਾਬੀ ਰਾਖਾ ਦਲ’ ਨਾਲ ਜੁੜੇ ਫ਼ੌਜੀ ਟਿਕਾਣੇ, ਦੂਰ ਤੱਕ ਮਾਰ ਵਾਲੇ ਹਥਿਆਰਾਂ ਦੇ ਨਿਰਮਾਣ ਟਿਕਾਣੇ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਅਹਿਮ ਹਿੱਸੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਭਾਵੇਂ ਸੰਭਾਵਿਤ ਅਮਰੀਕੀ ਹਮਲੇ ਦੇ ਨਿਸ਼ਾਨਿਆਂ ਬਾਰੇ ਤਾਂਕੁਝ ਹੱਦ ਤੱਕ ਅਨੁਮਾਨ ਲਗਾਇਆ ਜਾ ਸਕਦਾ ਹੈ, ਪਰ ਇਸਦੇ ਨਤੀਜਿਆਂ ਬਾਰੇ ਬਹੁਤਾ ਕੁਝ ਸਪਸ਼ਟ ਨਹੀਂ ਹੈ।

ਭੂ-ਰਾਜਨੀਤਿਕ ਵਿਸ਼ਲੇਸ਼ਣਾਂ ਦੇ ਆਧਾਰ ‘ਤੇ, ਇੱਥੇ ਉਹ ਸੰਭਾਵਨਾਵਾਂ ਵਿਚਾਰੀਆਂ ਜਾ ਰਹੀਆਂ ਹਨ ਜੋ ਈਰਾਨ ਵਿੱਚ ਅਮਰੀਕੀ ਫ਼ੌਜੀ ਦਖ਼ਲਅੰਦਾਜ਼ੀ ਤੋਂ ਬਾਅਦ ਸਾਹਮਣੇ ਆ ਸਕਦੇ ਹਨ:

੧. ਸੀਮਤ ਹਮਲੇ ਅਤੇ ਸੰਭਾਵਿਤ ਸਿਆਸੀ ਤਬਦੀਲੀ

ਵਾਸ਼ਿੰਗਟਨ ਲਈ ਇੱਕ ਆਸਵੰਦੀ ਹਾਲਾਤ ਇਹ ਹੋ ਸਕਦੀ ਹੈ ਕਿ, ਟੀਚਾ-ਬੱਧ (ਟਾਰਗੈਟਿਡ) ਹਵਾਈ ਅਤੇ ਸਮੁੰਦਰੀ ਹਮਲੇ ਈਰਾਨੀ ਲੀਡਰਸ਼ਿਪ ਨੂੰ ਗੰਭੀਰ ਰੂਪ ਵਿੱਚ ਕਮਜ਼ੋਰ ਕਰ ਸਕਦੇ ਹਨ। ਜੇਕਰ ਮੌਜੂਦਾ ਢਾਂਚਾ ਢਹਿ ਜਾਂਦਾ ਹੈ, ਤਾਂ ਸਿਧਾਂਤਕ ਤੌਰ ‘ਤੇ ਇਹ ਲੋਕਤੰਤਰ ਵੱਲ ਵਧਣ ਦਾ ਰਾਹ ਪੱਧਰਾ ਕਰ ਸਕਦਾ ਹੈ। ਹਾਲਾਂਕਿ, ਇਤਿਹਾਸ ਇੱਕ ਚੇਤਾਵਨੀ ਵੀ ਦਿੰਦਾ ਹੈ: ਇਰਾਕ ਅਤੇ ਲੀਬੀਆ ਵਿੱਚ ਪਿਛਲੀਆਂ ਪੱਛਮੀ ਦਖ਼ਲਅੰਦਾਜ਼ੀਆਂ ਸ਼ਾਸਕਾਂ ਨੂੰ ਹਟਾਉਣ ਵਿੱਚ ਤਾਂ ਸਫ਼ਲ ਰਹੀਆਂ, ਪਰ ਉਸ ਤੋਂ ਬਾਅਦ ਸਾਲਾਂ ਤੱਕ ਵਿਨਾਸ਼ਕਾਰੀ ਅਸਥਿਰਤਾ ਅਤੇ ਸੱਤਾ ਦਾ ਖਲਾਅ ਬਣਿਆ ਰਿਹਾ।

੨. ਹਕੂਮਤ ਬਚੀ ਰਹਿੰਦੀ ਹੈ ਪਰ ਆਪਣਾ ਰਾਹ ਬਦਲ ਲੈਂਦੀ ਹੈ

ਪੂਰੀ ਤਰ੍ਹਾਂ ਪਤਨ ਦੀ ਬਜਾਏ, ਈਰਾਨ ਦੀ ਲੀਡਰਸ਼ਿਪ ਫ਼ੌਜੀ ਦਬਾਅ ਨੂੰ ਝੱਲ ਸਕਦੀ ਹੈ ਅਤੇ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕਰਕੇ ਸੱਤਾ ਵਿੱਚ ਬਣੇ ਰਹਿਣ ਦਾ ਬਦਲ ਚੁਣ ਸਕਦੀ ਹੈ। ਬਚਾਅ ਦੇ ਇਸ “ਵੈਨੇਜ਼ੁਏਲਾ ਨਮੂਨੇ” ਵਿੱਚ ਤਹਿਰਾਨ ਨੂੰ ਕੁਝ ਰਣਨੀਤਕ ਰਿਆਇਤਾਂ ਦੇਣੀਆਂ ਪੈ ਸਕਦੀਆਂ ਹਨ—ਜਿਵੇਂ ਕਿ ਖੇਤਰ ਵਿੱਚ ਹਥਿਆਰਬੰਦ ਗੁੱਟਾਂ ਲਈ ਆਪਣੀ ਮਾਲੀ ਅਤੇ ਫ਼ੌਜੀ ਮਦਦ ਘਟਾਉਣਾ, ਆਪਣੀਆਂ ਪਰਮਾਣੂ ਅਤੇ ਮਿਜ਼ਾਈਲ ਸਰਗਰਮੀਆਂ ਨੂੰ ਸੀਮਤ ਕਰਨਾ, ਅਤੇ ਘਰੇਲੂ ਵਿਰੋਧ ‘ਤੇ ਹੋ ਰਹੀ ਸਖ਼ਤ ਕਾਰਵਾਈ ਵਿੱਚ ਢਿੱਲ ਦੇਣਾ। ਹਾਲਾਂਕਿ, ਇਹ ਦੇਖਦੇ ਹੋਏ ਕਿ ਸਰਵਉੱਚ ਆਗੂ ਅਲੀ ਖਾਮੇਨੇਈ ਨੇ ਦਹਾਕਿਆਂ ਤੋਂ ਬਾਹਰੀ ਦਬਾਅ ਦਾ ਸਖ਼ਤ ਵਿਰੋਧ ਕਰਨ ਵਾਲੀ ਇੱਕ ਕਠੋਰ ਪ੍ਰਣਾਲੀ ਬਣਾਈ ਰੱਖੀ ਹੈ, ਵੱਡੇ ਢਾਂਚਾਗਤ ਸੁਧਾਰ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

੩. ਪਤਨ ਤੋਂ ਬਾਅਦ ਫ਼ੌਜੀ ਸ਼ਾਸਨ

ਜੇਕਰ ਅਮਰੀਕੀ ਹਮਲੇ ਮੌਜੂਦਾ ਇਕਾਨੀ ਆਗੂਆਂ ਦੇ ਢਾਂਚੇ ਨੂੰ ਗੰਭੀਰ ਰੂਪ ਵਿੱਚ ਕਮਜ਼ੋਰ ਕਰ ਦਿੰਦੇ ਹਨ, ਪਰ ਨਾਗਰਿਕ ਵਿਰੋਧ ਪ੍ਰਦਰਸ਼ਨ ਸੱਤਾ ‘ਤੇ ਕੰਟਰੋਲ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਈਰਾਨ ਦੇ ਸੁਰੱਖਿਆ ਬਲ ਇਸ ਖਲਾਅ ਨੂੰ ਭਰ ਸਕਦੇ ਹਨ। ‘ਇਸਲਾਮੀ ਇਨਕਲਾਬੀ ਰਾਖਾ ਦਲ’ ਦਾ ਈਰਾਨੀ ਰਾਜਨੀਤੀ ਅਤੇ ਆਰਥਿਕਤਾ ‘ਤੇ ਪਹਿਲਾਂ ਹੀ ਕਾਫੀ ਜ਼ਿਆਦਾ ਪ੍ਰਭਾਵ ਹੈ। ਕਿਸੇ ਹਮਲੇ ਤੋਂ ਬਾਅਦ ਮਚੀ ਹਫੜਾ-ਦਫੜੀ ਦੇ ਵਿਚਕਾਰ, ਤਾਕਤ ਦੀ ਵਰਤੋਂ ਕਰਕੇ ਵਿਵਸਥਾ ਬਹਾਲ ਕਰਨ ਲਈ ਫ਼ੌਜ ਦੀ ਅਗਵਾਈ ਵਾਲੀ ਸਰਕਾਰ ਆਸਾਨੀ ਨਾਲ ਉੱਭਰ ਸਕਦੀ ਹੈ, ਜਿਸ ਨਾਲ ਕਿਸੇ ਵੀ ਲੋਕਤਾਂਤਰਿਕ ਤਬਦੀਲੀ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।

੪. ਈਰਾਨ ਵੱਲੋਂ ਅਮਰੀਕੀ ਫ਼ੌਜ ਅਤੇ ਸਹਿਯੋਗੀਆਂ ਵਿਰੁੱਧ ਜਵਾਬੀ ਕਾਰਵਾਈ

ਈਰਾਨ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਉਸਦੀ “ਉਂਗਲ ਬੰਦੂਕ ਦੇ ਘੋੜੇ ‘ਤੇ ਹੈ।” ਅਮਰੀਕੀ ਹਮਲੇ ਦੀ ਸਥਿਤੀ ਵਿੱਚ, ਤਹਿਰਾਨ ਵੱਲੋਂ ਆਪਣੇ ਦੂਰ-ਮਾਰੂ ਹਥਿਆਰਾਂ ਅਤੇ ਹਥਿਆਰਬੰਦ ਚਾਲਕ-ਰਹਿਤ ਜਹਾਜ਼ਾਂ ਦੇ ਵਿਸ਼ਾਲ ਜ਼ਖ਼ੀਰੇ ਦੀ ਵਰਤੋਂ ਕਰਕੇ ਜਵਾਬੀ ਕਾਰਵਾਈ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਮੁੱਖ ਟੀਚਿਆਂ ਵਿੱਚ ਬਹਿਰੀਨ ਅਤੇ ਕਤਰ ਸਮੇਤ ਖਾੜੀ ਭਰ ਵਿੱਚ ਫੈਲੇ ਅਮਰੀਕੀ ਫ਼ੌਜੀ ਅੱਡੇ ਸ਼ਾਮਲ ਹੋਣਗੇ। ਈਰਾਨ ਉਨ੍ਹਾਂ ਖੇਤਰੀ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾ ਕੇ ਟਕਰਾਅ ਦਾ ਵਿਸਤਾਰ ਕਰ ਸਕਦਾ ਹੈ ਜਿਨ੍ਹਾਂ ਨੂੰ ਉਹ ਅਮਰੀਕੀ ਸਹਿਯੋਗੀ ਮੰਨਦਾ ਹੈ, ਜਿਵੇਂ ਕਿ ਇਜ਼ਰਾਈਲ ਜਾਂ ਜਾਰਡਨ, ਜਿਸ ਨਾਲ ਵਿਆਪਕ ਖਿੱਤਾ ਇੱਕ ਸਿੱਧੀ ਜੰਗ ਵਿੱਚ ਘੜੀਸਿਆ ਜਾਵੇਗਾ।

Strait of Hormuz Basic Facts in punjabi

੫. ਹੋਰਮੁਜ਼ ਜਲਡਮਰੂ ਵਿੱਚ ਵਿਘਨ

ਈਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਵਿੱਚੋਂ ਇੱਕ ਹੋਰਮੁਜ਼ ਜਲਡਮਰੂ ‘ਤੇ ਉਸਦਾ ਭੂਗੋਲਿਕ ਕੰਟਰੋਲ ਹੈ, ਜੋ ਈਰਾਨ ਅਤੇ ਓਮਾਨ ਵਿਚਕਾਰ ਇੱਕ ਤੰਗ ਸਮੁੰਦਰੀ ਜਲਮਾਰਗ ਹੈ। ਦੁਨੀਆ ਦੀ ਲਗਭਗ ੨੦ ਫ਼ੀਸਦੀ ਤੇਲ ਅਤੇ ਗੈਸ ਦੀ ਸਪਲਾਈ ਇਸੇ ਸਮੁੰਦਰੀ ਰਸਤੇ ਰਾਹੀਂ ਹੋ ਕੇ ਲੰਘਦੀ ਹੈ। ਈਰਾਨ ਜਵਾਬੀ ਕਾਰਵਾਈ ਵਜੋਂ ਕੌਮਾਂਤਰੀ ਆਵਾਜਾਈ ਵਿੱਚ ਦਖਲ ਦੇਣ ਲਈ ਸਮੁੰਦਰੀ ਸੁਰੰਗਾਂ ਵਿਛਾ ਸਕਦਾ ਹੈ ਜਾਂ ਤੇਜ਼-ਹਮਲਾਵਰ ਕਿਸ਼ਤੀਆਂ ਤਾਇਨਾਤ ਕਰ ਸਕਦਾ ਹੈ। ਭਾਵੇਂ ਕਿ ਇਸ ਨਾਲ ਆਲਮੀ ਊਰਜਾ ਬਾਜ਼ਾਰਾਂ ਨੂੰ ਭਾਰੀ ਝਟਕਾ ਲੱਗੇਗਾ, ਇਹ ਈਰਾਨ ਦੀ ਆਪਣੀ ਤੇਲ-ਨਿਰਭਰ ਆਰਥਿਕਤਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਏਗਾ।

੬. ਖਾੜੀ ਵਿੱਚ ਸਮੁੰਦਰੀ ਟਕਰਾਅ

ਅਮਰੀਕੀ ਅਤੇ ਈਰਾਨੀ ਫ਼ੌਜਾਂ ਵਿਚਕਾਰ ਸਿੱਧਾ ਸਮੁੰਦਰੀ ਟਕਰਾਅ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਅਮਰੀਕੀ ਜਲ ਸੈਨਾ ਲਈ ਮੁੱਢਲੀ ਚਿੰਤਾ “ਝੁੰਡ ਹਮਲਾ” ਹੈ – ਇੱਕ ਤਾਲਮੇਲ ਵਾਲਾ ਹਮਲਾ ਜਿੱਥੇ ਦਰਜਨਾਂ ਵਿਸਫੋਟਕਾਂ ਨਾਲ ਲੱਦੇ ਚਾਲਕ-ਰਹਿਤ ਜਹਾਜ਼ (ਡਰੋਨ) ਅਤੇ ਤੇਜ਼ ਹਮਲਾਵਰ ਕਿਸ਼ਤੀਆਂ ਇੱਕੋ ਸਮੇਂ ਇੱਕੋ ਜੰਗੀ ਬੇੜੇ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਵਰਤਮਾਨ ਵਿੱਚ ਅਮਰੀਕਾ ਕੋਲ ਖੇਤਰ ਵਿੱਚ ਵੱਡੇ ਪੱਧਰ ‘ਤੇ ਸਮੁੰਦਰੀ ਤਾਕਤ ਹੈ, ਜਿਸ ਵਿੱਚ ਵਿਸ਼ਾਲ ਜਹਾਜ਼-ਵਾਹਕ ਪੋਤ ਸ਼ਾਮਲ ਹਨ। ਹਾਲਾਂਕਿ ਅਜਿਹਾ ਕਰਨਾ ਬਹੁਤ ਔਖਾ ਹੈ, ਪਰ ਇੱਕ ਅਮਰੀਕੀ ਜੰਗੀ ਬੇੜੇ ਦੇ ਡੁੱਬਣ ਜਾਂ ਗੰਭੀਰ ਰੂਪ ਵਿੱਚ ਨੁਕਸਾਨੇ ਜਾਣ ਨਾਲ ਜੰਗ ਵਿੱਚ ਇੱਕ ਵਿਨਾਸ਼ਕਾਰੀ ਅਤੇ ਤਿੱਖਾ ਵਾਧਾ ਹੋਵੇਗਾ।

US bases near Iran in punjabi

੭. ਸੱਤਾ ਪਤਨ ਤੋਂ ਬਾਅਦ ਹਫੜਾ-ਦਫੜੀ

ਇੱਕ ਸੰਭਾਵੀ ਸਥਿਤੀ ਇਹ ਹੋ ਸਕਦੀ ਹੈ ਕਿ ਈਰਾਨ ਵਿੱਚ ਬਿਨਾਂ ਕਿਸੇ ਸਪੱਸ਼ਟ ਅਗਵਾਈ ਦੇ ਸੱਤਾ ਤਬਦੀਲੀ ਹੋਵੇ, ਜਿਸ ਨਾਲ ਉੱਥੋਂ ਦੇ ਹਾਲਾਤ ਵੱਖਰੇ ਰੂਪ ਲੈ ਸਕਦੇ ਹਨ। ਈਰਾਨ ਲਗਭਗ ੯ ਕਰੋੜ ੩੦ ਲੱਖ ਲੋਕਾਂ ਦਾ ਇੱਕ ਵਿਸ਼ਾਲ ਦੇਸ਼ ਹੈ। ਸੱਤਾ ਦਾ ਖਲਾਅ ਦੇਸ਼ ਨੂੰ ਇੱਕ ਅੰਦਰੂਨੀ ਟਕਰਾਅ ਵਿੱਚ ਧੱਕ ਸਕਦਾ ਹੈ। ਕੁਰਦ, ਬਲੋਚੀ ਅਤੇ ਅਜ਼ਰਬਾਈਜਾਨੀ ਸਮੇਤ ਨਸਲੀ ਘੱਟ-ਗਿਣਤੀਆਂ ਖੁਦਮੁਖਤਿਆਰ ਖੇਤਰ ਬਣਾਉਣ ਦੇ ਮੌਕੇ ਦਾ ਲਾਭ ਉਠਾ ਸਕਦੀਆਂ ਹਨ, ਜਿਸ ਨਾਲ ਘਰੇਲੂ ਜੰਗ ਛਿੜ ਸਕਦੀ ਹੈ। ਗੁਆਂਢੀ ਦੇਸ਼ ਇਸ ਦ੍ਰਿਸ਼ ਤੋਂ ਡੂੰਘਾਈ ਨਾਲ ਡਰਦੇ ਹਨ, ਕਿਉਂਕਿ ਇਹ ਲਾਜ਼ਮੀ ਤੌਰ ‘ਤੇ ਇੱਕ ਵੱਡੇ ਪੱਧਰ ‘ਤੇ ਸ਼ਰਨਾਰਥੀ ਸੰਕਟ ਨੂੰ ਖੜ੍ਹਾ ਕਰੇਗਾ ਤੇ ਹਿੰਸਾ ਵਧੇਗੀ।

ਵੱਡੀ ਫੌਜੀ ਤਾਇਨਾਤੀ ਨਾਲ ਟਰੰਪ ਪ੍ਰਸ਼ਾਸਨ ‘ਤੇ ਕਾਰਵਾਈ ਲਈ ਸਿਆਸੀ ਦਬਾਅ ਵਧੇਗਾ:

ਰਣਨੀਤਕ ਅਤੇ ਖੇਤਰੀ ਨਤੀਜਿਆਂ ਤੋਂ ਪਰੇ, ਸੰਭਾਵਿਤ ਹਮਲੇ ਦਾ ਇੱਕ ਪ੍ਰਮੁੱਖ ਪ੍ਰੇਰਕ ਕਾਰਕ ਘਰੇਲੂ ਅਤੇ ਭੂ-ਰਾਜਨੀਤਿਕ ਧਾਰਨਾ ਵੀ ਹੈ। ਖੇਤਰ ਵਿੱਚ ਅਮਰੀਕੀ ਫ਼ੌਜਾਂ ਤੇ ਜੰਗੀ ਸਾਜੋ-ਸਮਾਨ, ਜਿਨ੍ਹਾਂ ਵਿੱਚ ਕਈ ਜਹਾਜ਼-ਵਾਹਕ ਪੋਤ ਅਤੇ ਬੰਬ-ਸੁੱਟਣ ਵਾਲੇ ਜਹਾਜ਼ਾਂ ਦੀ ਭਾਰੀ ਤਾਇਨਾਤੀ ਸ਼ਾਮਲ ਹੈ – ਦੇ ਵੱਡੇ ਪੱਧਰ ‘ਤੇ ਪ੍ਰਚਾਰੇ ਗਏ ਜਮਾਵੜੇ ਤੋਂ ਬਾਅਦ, ਅਮਰੀਕੀ ਪ੍ਰਸ਼ਾਸਨ ਖੁਦ ਨੂੰ ਦਬਾਅ ਵਿੱਚ ਮਹਿਸੂਸ ਕਰ ਸਕਦਾ ਹੈ। ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਖ਼ਤ ਅੰਤਿਮ ਚੇਤਾਵਨੀ ਨਾਲ “ਫ਼ੌਜਾਂ ਨੂੰ ਮੈਦਾਨ ਵਿੱਚ ਉਤਾਰਨ” ਤੋਂ ਬਾਅਦ, ਲੀਡਰਸ਼ਿਪ ਸਿਰਫ਼ ਆਪਣੀ ਸਾਖ ਖੁੱਸਣ ਜਾਂ ਆਲਮੀ ਮੰਚ ‘ਤੇ ਕਮਜ਼ੋਰ ਦਿਸਣ ਤੋਂ ਬਚਣ ਲਈ ਹਮਲਾ ਕਰਨ ਦਾ ਬਹੁਤ ਜ਼ਿਆਦਾ ਸਿਆਸੀ ਦਬਾਅ ਮਹਿਸੂਸ ਕਰ ਸਕਦੀ ਹੈ, ਭਾਵੇਂ ਇਸਦੇ ਅੰਤਿਮ ਅਤੇ ਲੰਬੇ ਸਮੇਂ ਦੇ ਨਤੀਜੇ ਪੂਰੀ ਤਰ੍ਹਾਂ ਅਣਕਿਆਸੇ ਹੀ ਹੋਣ।

Iran US conflict 2026 Punjabi Explainer1.jpg

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ, ਇਰਾਨ ਵੱਲੋਂ "ਹੰਝੂਆਂ ਦਾ ਦਰਵਾਜ਼ਾ" (ਬਾਬ ਅਲ-ਮੰਡਬ ਜਲਡਮਰੂ) ਬੰਦ ਕਰਨ ਦੀ ਚੇਤਾਵਨੀ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਜਾਣੋ ਇਸ
ਹੋਰਮੁਜ਼ ਜਲਡਮਰੂ ਆਲਮੀ ਊਰਜਾ ਬਾਜ਼ਾਰ ਦੀ ਜੀਵਨ-ਰੇਖਾ ਹੈ, ਜਿੱਥੋਂ ਦੁਨੀਆ ਦਾ 20% ਤੇਲ ਅਤੇ LNG ਵਪਾਰ ਹੁੰਦਾ ਹੈ। 2026 ਦੇ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਵਿੱਚ, ਇਸ 33 ਕਿਲੋਮੀਟਰ ਤੰਗ ਲਾਂਘੇ ਦੀ
ਅਮਰੀਕਾ ਵੱਲੋਂ ਈਰਾਨ ਦੇ ਖਾਰਗ ਦੀਪ 'ਤੇ ਹਮਲੇ ਮਗਰੋਂ ਜ਼ਮੀਨੀ ਕਾਰਵਾਈ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਰਿਪੋਰਟ ਵਿੱਚ ਪੜ੍ਹੋ ਅਮਰੀਕਾ ਦੀ ਸੰਭਾਵਿਤ ਫੌਜੀ ਰਣਨੀਤੀ, ਜੋਖਮ ਅਤੇ ਈਰਾਨ ਦੀ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਸਾਂਝੇ ਹਵਾਈ ਹਮਲੇ ਵਿੱਚ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ ਹੈ। ਹਮਲੇ ਕਾਰਨ ਨਾਗਰਿਕਾਂ ਦਾ ਭਾਰੀ ਜਾਨੀ ਨੁਕਸਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: